ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਸ ਹਫ਼ਤੇ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦੋਵਾਂ ਕੀਮਤੀ ਧਾਤਾਂ ਦੇ ਭਾਅ ਵਿੱਚ ਕਰੀਬ 25,500 ਰੁਪਏ ਤੱਕ ਦੀ ਕਮੀ ਆਈ ਹੈ। ਇੰਡੀਅਨ ਬੁਲੀਅਨ ਜਿਊਲਰਜ਼ ਐਸੋਸੀਏਸ਼ਨ (IBJA) ਮੁਤਾਬਕ, ਸੋਨਾ 11,916 ਰੁਪਏ ਸਸਤਾ ਹੋ ਕੇ 1,23,893 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ। ਇਸ ਤੋਂ ਪਹਿਲਾਂ ਇਸ ਦੀ ਕੀਮਤ 1,35,809 ਰੁਪਏ ਸੀ। 22 ਕੈਰੇਟ ਸੋਨੇ ਦਾ ਭਾਅ ਵੀ 10,915 ਰੁਪਏ ਘਟ ਕੇ 1,13,486 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ। ਇਸੇ ਤਰ੍ਹਾਂ 18 ਕੈਰੇਟ ਸੋਨੇ ਦੀ ਕੀਮਤ 8,937 ਰੁਪਏ ਦੀ ਗਿਰਾਵਟ ਨਾਲ 92,920 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।
ਸੋਨੇ ਦੇ ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਆਈ ਹੈ। ਚਾਂਦੀ 25,472 ਰੁਪਏ ਸਸਤੀ ਹੋ ਕੇ 1,52,528 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ। ਇੱਕ ਹਫ਼ਤਾ ਪਹਿਲਾਂ ਇਸ ਦੀ ਕੀਮਤ 1,78,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਹਫ਼ਤੇ ਸੋਨੇ ਦੀ ਸਭ ਤੋਂ ਵੱਧ ਕੀਮਤ 16 ਨਵੰਬਰ ਨੂੰ 1,34,971 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ, ਜਦਕਿ 20 ਨਵੰਬਰ ਨੂੰ ਇਹ ਘਟ ਕੇ 1,23,584 ਰੁਪਏ ਰਹਿ ਗਈ। ਚਾਂਦੀ ਦੀ ਸਭ ਤੋਂ ਵੱਧ ਕੀਮਤ 16 ਨਵੰਬਰ ਨੂੰ 1,70,251 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ 20 ਨਵੰਬਰ ਨੂੰ ਘਟ ਕੇ 1,50,650 ਰੁਪਏ ਰਹਿ ਗਈ।
ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ’ਤੇ ਵਿਕਰੀ ਦਾ ਦਬਾਅ ਦੇਖਣ ਨੂੰ ਮਿਲਿਆ। ਕੌਮੈਕਸ ’ਤੇ ਸੋਨੇ ਦੀ ਕੀਮਤ ਕਰੀਬ 9 ਫ਼ੀਸਦੀ ਘਟ ਕੇ 3,539 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ ਕਰੀਬ 16 ਫ਼ੀਸਦੀ ਡਿੱਗ ਕੇ 41.08 ਡਾਲਰ ਪ੍ਰਤੀ ਔਂਸ ਰਹਿ ਗਈ। ਬਾਜ਼ਾਰ ਮਾਹਿਰਾਂ ਮੁਤਾਬਕ, ਨਿਵੇਸ਼ਕਾਂ ਵੱਲੋਂ ਮੁਨਾਫ਼ਾ ਵਸੂਲੀ, ਰੁਪਏ ਦੀ ਮਜ਼ਬੂਤੀ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀ ਕਮਜ਼ੋਰੀ ਕਾਰਨ ਕੀਮਤਾਂ ਵਿੱਚ ਗਿਰਾਵਟ ਆਈ ਹੈ। ਹੁਣ ਨਿਵੇਸ਼ਕਾਂ ਦੀ ਨਜ਼ਰ ਅਮਰੀਕੀ ਫੈਡਰਲ ਰਿਜ਼ਰਵ ਦੀ 9 ਦਸੰਬਰ ਨੂੰ ਹੋਣ ਵਾਲੀ ਨੀਤੀਗਤ ਮੀਟਿੰਗ ’ਤੇ ਹੈ। ਵਿਆਜ ਦਰਾਂ ਸਬੰਧੀ ਫ਼ੈਸਲੇ ਦਾ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਤੇ ਅਸਰ ਪੈ ਸਕਦਾ ਹੈ। ਤਕਨੀਕੀ ਪੱਧਰ ’ਤੇ ਸੋਨੇ ਲਈ 3,450 ਤੋਂ 3,500 ਡਾਲਰ ਪ੍ਰਤੀ ਔਂਸ ਦਾ ਪੱਧਰ ਅਹਿਮ ਸਹਾਰਾ ਮੰਨਿਆ ਜਾ ਰਿਹਾ ਹੈ, ਜਦਕਿ 3,650 ਤੋਂ 3,700 ਡਾਲਰ ਦਾ ਪੱਧਰ ਰੁਕਾਵਟ ਬਣ ਸਕਦਾ ਹੈ।
Major Drop In Gold And Silver Prices Gold Becomes Cheaper By 11 916 Rupees And Silver By 25 472 Rupees
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)