MSME ਦੇ 8.1 ਲੱਖ ਕਰੋੜ ਰੁਪਏ ਫਸੇ, ਡਿਫਾਲਟਰ ਕੰਪਨੀਆਂ ’ਤੇ ਸਖ਼ਤ ਕਾਰਵਾਈ ਦੀ ਮੰਗ

22/11/2026 | Public Times Bureau | Panjab

ਦੇਸ਼ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐਮਐਸਐਮਈ) ਸਾਹਮਣੇ ਸਮੇਂ ਸਿਰ ਭੁਗਤਾਨ ਨਾ ਮਿਲਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਇਸ ਕਾਰਨ ਛੋਟੇ ਉਦਯੋਗਾਂ ਦੀ ਆਰਥਿਕ ਹਾਲਤ ਪ੍ਰਭਾਵਿਤ ਹੋ ਰਹੀ ਹੈ। ਇਸ ਮਾਮਲੇ ਵਿੱਚ ਵਰਲਡ ਐਮਐਸਐਮਈ ਫੋਰਮ ਨੇ ਕੇਂਦਰੀ ਐਮਐਸਐਮਈ ਮੰਤਰੀ ਜੀਤਨ ਰਾਮ ਮਾਂਝੀ ਨੂੰ ਪੱਤਰ ਲਿਖ ਕੇ ਭੁਗਤਾਨ ਵਿੱਚ ਦੇਰੀ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਫੋਰਮ ਨੇ ਕੇਂਦਰ ਸਰਕਾਰ ਨੂੰ ਨੌਂ ਸੁਧਾਰਾਂ ਦੇ ਸੁਝਾਅ ਦਿੱਤੇ ਹਨ। ਇਨ੍ਹਾਂ ਵਿੱਚ ਡਿਫਾਲਟਰ ਕੰਪਨੀਆਂ ਦੇ ਨਾਂ ਜਨਤਕ ਕਰਨ, ਉਨ੍ਹਾਂ ਦੀ ਕ੍ਰੈਡਿਟ ਰੇਟਿੰਗ ਪ੍ਰਭਾਵਿਤ ਕਰਨ ਅਤੇ ਸਰਕਾਰੀ ਟੈਂਡਰਾਂ ਵਿੱਚ ਹਿੱਸਾ ਲੈਣ ’ਤੇ ਰੋਕ ਲਗਾਉਣ ਵਰਗੇ ਕਦਮ ਸ਼ਾਮਲ ਹਨ।

ਫੋਰਮ ਮੁਤਾਬਕ, ਐਮਐਸਐਮਈ ਵਿਕਾਸ ਐਕਟ 2006 ਅਤੇ ਐਮਐਸਐਮਈ ਸਮਾਧਾਨ ਪੋਰਟਲ ਵਰਗੇ ਪ੍ਰਬੰਧਾਂ ਦੇ ਬਾਵਜੂਦ ਛੋਟੇ ਉਦਯੋਗਾਂ ਦੇ ਭੁਗਤਾਨ ਲੰਬੇ ਸਮੇਂ ਤੋਂ ਫਸੇ ਹੋਏ ਹਨ। ਦਸੰਬਰ 2025 ਤੱਕ ਸਮਾਧਾਨ ਪੋਰਟਲ ’ਤੇ ਭੁਗਤਾਨ ਨਾਲ ਸਬੰਧਤ 2.56 ਲੱਖ ਤੋਂ ਵੱਧ ਦਾਅਵੇ ਦਰਜ ਹੋ ਚੁੱਕੇ ਸਨ, ਜਿਨ੍ਹਾਂ ਦੀ ਕੁੱਲ ਰਕਮ 55,244.26 ਕਰੋੜ ਰੁਪਏ ਸੀ। ਇਸ ਵਿੱਚੋਂ 22,096.62 ਕਰੋੜ ਰੁਪਏ ਬਕਾਇਆ ਸਨ। ਸਰਕਾਰੀ ਖਰੀਦਦਾਰਾਂ ਵੱਲ ਵੀ ਲਗਭਗ 2,406.46 ਕਰੋੜ ਰੁਪਏ ਦੀ ਦੇਣਦਾਰੀ ਸੀ। ਆਰਥਿਕ ਸਰਵੇਖਣ 2025-26 ਮੁਤਾਬਕ, ਐਮਐਸਐਮਈ ਖੇਤਰ ਦੇ ਲਗਭਗ 8.1 ਲੱਖ ਕਰੋੜ ਰੁਪਏ ਦੇ ਭੁਗਤਾਨ ਬਾਜ਼ਾਰ ਵਿੱਚ ਫਸੇ ਹੋਏ ਹਨ। ਇਸ ਕਾਰਨ ਛੋਟੇ ਉਦਯੋਗਾਂ ਲਈ ਕਾਰੋਬਾਰੀ ਖ਼ਰਚੇ, ਕੱਚੇ ਮਾਲ ਦੀ ਖਰੀਦ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਰਿਹਾ ਹੈ।

ਵਰਲਡ ਐਮਐਸਐਮਈ ਫੋਰਮ ਨੇ ਮੰਗ ਕੀਤੀ ਹੈ ਕਿ ਲਗਾਤਾਰ ਭੁਗਤਾਨ ਨਾ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ ਜਨਤਕ ਕੀਤੀ ਜਾਵੇ। ਇਸ ਤੋਂ ਇਲਾਵਾ ਫੈਸਿਲੀਟੇਸ਼ਨ ਕੌਂਸਲ ਵਿੱਚ ਲੰਬਿਤ ਮਾਮਲਿਆਂ, ਬਕਾਇਆ ਰਕਮ ਅਤੇ ਸੁਣਵਾਈ ਦੀ ਸਥਿਤੀ ਨੂੰ ਸਮਾਧਾਨ ਪੋਰਟਲ ’ਤੇ ਦਿਖਾਇਆ ਜਾਵੇ। ਫੋਰਮ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਜਾਣਬੁੱਝ ਕੇ ਭੁਗਤਾਨ ਰੋਕਣ ਵਾਲੀਆਂ ਕੰਪਨੀਆਂ ਦੀ ਜੀਐੱਸਟੀ ਰਜਿਸਟ੍ਰੇਸ਼ਨ ਕਾਨੂੰਨੀ ਪ੍ਰਕਿਰਿਆ ਤਹਿਤ ਮੁਅੱਤਲ ਜਾਂ ਰੱਦ ਕਰਨ ਦਾ ਪ੍ਰਬੰਧ ਕੀਤਾ ਜਾਵੇ। ਅਜਿਹੀਆਂ ਕੰਪਨੀਆਂ ਦੀ ਕ੍ਰੈਡਿਟ ਰੇਟਿੰਗ ਘਟਾਉਣ ਅਤੇ ਉਨ੍ਹਾਂ ਨੂੰ ਸਰਕਾਰੀ ਟੈਂਡਰਾਂ, ਸਬਸਿਡੀਆਂ ਤੇ ਪ੍ਰੋਤਸਾਹਨ ਯੋਜਨਾਵਾਂ ਤੋਂ ਵਾਂਝਾ ਕਰਨ ਬਾਰੇ ਵੀ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ।

ਫੋਰਮ ਨੇ ਫੈਸਿਲੀਟੇਸ਼ਨ ਕੌਂਸਲ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਬਕਾਇਆ ਰਕਮ ਦੀ ਵਸੂਲੀ ਲਈ ਫਾਸਟ ਟਰੈਕ ਪ੍ਰਣਾਲੀ ਬਣਾਉਣ ਦਾ ਸੁਝਾਅ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀਆਂ ਦੇ ਭੁਗਤਾਨ ਰਿਕਾਰਡ ਦਾ ਰਾਸ਼ਟਰੀ ਡਾਟਾਬੇਸ ਤਿਆਰ ਕਰਨ ਅਤੇ ਭੁਗਤਾਨ ਵਿੱਚ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਫੋਰਮ ਦਾ ਕਹਿਣਾ ਹੈ ਕਿ ਸਿਰਫ਼ ਕਾਨੂੰਨੀ ਪ੍ਰਬੰਧ ਬਣਾਉਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ। ਜਦੋਂ ਤੱਕ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਅਤੇ ਡਿਫਾਲਟਰ ਕੰਪਨੀਆਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਦੀ ਵਿਵਸਥਾ ਨਹੀਂ ਹੋਵੇਗੀ, ਉਦੋਂ ਤੱਕ ਛੋਟੇ ਉਦਯੋਗਾਂ ਦੀ ਆਰਥਿਕ ਮੁਸ਼ਕਲ ਜਾਰੀ ਰਹਿ ਸਕਦੀ ਹੈ।

Rs 8 1 Lakh Crore Of Msmes Stuck Demand For Strict Action Against Defaulting Companies


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App