2nm ਪ੍ਰੋਸੈਸਰ ਨਾਲ ਆ ਸਕਦੈ Vivo X Fold 7, ਲੀਕ ਹੋਏ ਫੀਚਰਸ ਨੇ ਵਧਾਈ ਉਤਸੁਕਤਾ

22/11/2026 | Public Times Bureau | Panjab

ਸਮਾਰਟਫੋਨ ਕੰਪਨੀ ਵੀਵੋ ਆਪਣੇ ਨਵੇਂ ਫੋਲਡੇਬਲ ਸਮਾਰਟਫੋਨ Vivo X Fold 7 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਫੋਨ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਕ ਇਸ ਵਿੱਚ 2nm ਤਕਨਾਲੋਜੀ ’ਤੇ ਆਧਾਰਿਤ ਫਲੈਗਸ਼ਿਪ ਪ੍ਰੋਸੈਸਰ ਮਿਲ ਸਕਦਾ ਹੈ। ਕੰਪਨੀ ਬਿਹਤਰ ਪਰਫਾਰਮੈਂਸ ਦੇ ਨਾਲ ਸਲਿਮ ਡਿਜ਼ਾਈਨ ’ਤੇ ਵੀ ਧਿਆਨ ਦੇ ਰਹੀ ਹੈ।

ਟਿਪਸਟਰ Digital Chat Station ਮੁਤਾਬਕ, ਵੀਵੋ ਨਵੇਂ ਫੋਲਡੇਬਲ ਫੋਨ ਲਈ ਤਿੰਨ ਚਿੱਪਸੈੱਟਾਂ ’ਤੇ ਵਿਚਾਰ ਕਰ ਰਹੀ ਹੈ। ਇਨ੍ਹਾਂ ਵਿੱਚ MediaTek Dimensity 9600 Pro, Qualcomm Snapdragon 8 Elite Gen 6 ਅਤੇ Snapdragon 8 Elite Extreme Gen 6 ਸ਼ਾਮਲ ਹਨ। ਹਾਲਾਂਕਿ, ਕੰਪਨੀ ਨੇ ਅਜੇ ਕਿਸੇ ਵੀ ਪ੍ਰੋਸੈਸਰ ਦੀ ਪੁਸ਼ਟੀ ਨਹੀਂ ਕੀਤੀ ਹੈ। ਰਿਪੋਰਟ ਮੁਤਾਬਕ ਚਿੱਪਸੈੱਟ ਦੀ ਚੋਣ ਫੋਨ ਦੀ ਕੀਮਤ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਸਕਦੀ ਹੈ।

Vivo X Fold 7 ਵਿੱਚ ਪਹਿਲਾਂ ਵਾਂਗ ਬੁੱਕ-ਸਟਾਈਲ ਫੋਲਡੇਬਲ ਡਿਜ਼ਾਈਨ ਮਿਲ ਸਕਦਾ ਹੈ। ਰਿਪੋਰਟਾਂ ਮੁਤਾਬਕ, ਇਸ ਦੀ ਕਵਰ ਡਿਸਪਲੇਅ ਦਾ ਆਸਪੈਕਟ ਰੇਸ਼ੋ ਵੀ ਪੁਰਾਣੇ ਮਾਡਲ ਵਰਗਾ ਰਹਿ ਸਕਦਾ ਹੈ। ਕੰਪਨੀ ਮੌਜੂਦਾ ਡਿਜ਼ਾਈਨ ਨੂੰ ਬਰਕਰਾਰ ਰੱਖਦਿਆਂ ਪਰਫਾਰਮੈਂਸ ਵਿੱਚ ਸੁਧਾਰ ਕਰ ਸਕਦੀ ਹੈ।

ਵੀਵੋ ਨੇ ਫਿਲਹਾਲ Vivo X Fold 7 ਦੀ ਲਾਂਚ ਤਰੀਕ ਅਤੇ ਕੀਮਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਉਮੀਦ ਹੈ ਕਿ ਇਹ ਸਮਾਰਟਫੋਨ ਅਗਲੇ ਸਾਲ ਚੀਨ ਵਿੱਚ ਲਾਂਚ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ Vivo X Fold 6 ਦਾ 12GB RAM ਅਤੇ 512GB ਸਟੋਰੇਜ ਵਾਲਾ ਮਾਡਲ ਭਾਰਤ ਵਿੱਚ 2,19,999 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਸੀ। ਅਜਿਹੇ ਵਿੱਚ ਨਵੇਂ ਮਾਡਲ ਦੀ ਕੀਮਤ ਵੀ ਪ੍ਰੀਮੀਅਮ ਰੇਂਜ ਵਿੱਚ ਰਹਿਣ ਦੀ ਸੰਭਾਵਨਾ ਹੈ।

Vivo X Fold 7 Might Arrive With A 2nm Processor Leaked Features Have Sparked Excitement


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App