ਸੈਕਟਰ-11 ’ਚ ਤਿੰਨ ਕੁੱਤਿਆਂ ਦਾ 20 ਸਾਲਾ ਮੁਟਿਆਰ ’ਤੇ ਹਮਲਾ, ਬੁਰੀ ਤਰ੍ਹਾਂ ਵੱਢਿਆ

23/11/2026 | Public Times Bureau | Panjab

ਸੈਕਟਰ-11 ਵਿੱਚ ਸੋਮਵਾਰ ਸਵੇਰੇ ਜਿਮ ਜਾ ਰਹੀ 20 ਸਾਲਾ ਸੌਮਿਆ ’ਤੇ ਤਿੰਨ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਸਵੇਰੇ ਕਰੀਬ 7 ਵਜੇ ਵਾਪਰੀ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਸੈਕਟਰ-6 ਲੈ ਕੇ ਗਏ, ਜਿੱਥੇ ਉਸ ਦਾ ਇਲਾਜ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ, ਕੁੱਤਿਆਂ ਨੇ ਮੁਟਿਆਰ ਨੂੰ ਘੇਰ ਕੇ ਬੁਰੀ ਤਰ੍ਹਾਂ ਵੱਢਿਆ। ਆਪਣੀ ਜਾਨ ਬਚਾਉਣ ਲਈ ਉਹ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਘਰ ਪਹੁੰਚੀ। ਪਰਿਵਾਰ ਦਾ ਦੋਸ਼ ਹੈ ਕਿ ਹਮਲਾ ਕਰਨ ਵਾਲੇ ਕੁੱਤਿਆਂ ਦੀ ਦੇਖਭਾਲ ਸੈਕਟਰ-11 ਵਿੱਚ ਰਹਿਣ ਵਾਲੇ ਇੱਕ ਕਰਨਲ ਵੱਲੋਂ ਕੀਤੀ ਜਾਂਦੀ ਹੈ।

ਸੌਮਿਆ ਦੀ ਮਾਂ ਮਮਤਾ ਧੀਮਾਨ ਨੇ ਦੱਸਿਆ ਕਿ ਇਲਾਕੇ ਵਿੱਚ ਇਹ ਕੁੱਤੇ ਪਹਿਲਾਂ ਵੀ ਕਈ ਵਾਰ ਰਾਹਗੀਰਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ। ਇਨ੍ਹਾਂ ਦੇ ਡਰ ਕਾਰਨ ਲੋਕਾਂ ਨੇ ਆਪਣੇ ਆਉਣ-ਜਾਣ ਦੇ ਰਸਤੇ ਤੱਕ ਬਦਲ ਲਏ ਹਨ। ਉਨ੍ਹਾਂ ਮੁਤਾਬਕ, ਘਟਨਾ ਤੋਂ ਬਾਅਦ ਜਦੋਂ ਉਹ ਸ਼ਿਕਾਇਤ ਲੈ ਕੇ ਸਬੰਧਤ ਕਰਨਲ ਦੇ ਘਰ ਗਏ ਤਾਂ ਉਨ੍ਹਾਂ ਨੇ ਮੁਆਫ਼ੀ ਮੰਗੀ।, ਮਮਤਾ ਧੀਮਾਨ ਨੇ ਕੁੱਤਿਆਂ ਦੇ ਹਮਲੇ ਕਾਰਨ ਪਰਿਵਾਰ ਦੀ ਚਿੰਤਾ ਜ਼ਾਹਰ ਕਰਦਿਆਂ ਇਲਾਕੇ ਵਿੱਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

Three Dogs Attack 20 year old Woman In Sector 11 Maul Her Severely


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App