ਭਾਰਤੀ ਜਲ ਸੈਨਾ ਨੇ ਅਗਨੀਵੀਰਾਂ ਲਈ ਨਿਯਮਾਂ ਵਿੱਚ ਵੱਡੀ ਛੋਟ ਦਿੱਤੀ ਹੈ। ਹੁਣ ਚਾਰ ਸਾਲ ਦੀ ਮੁੱਢਲੀ ਸੇਵਾ ਪੂਰੀ ਕਰਨ ਤੋਂ ਬਾਅਦ ਦੋ ਸਾਲ ਦਾ ਵਾਧੂ ਸੇਵਾ ਵਿਸਥਾਰ (ਐਕਸਟੈਂਸ਼ਨ) ਚੁਣਨ ਵਾਲੇ ਅਗਨੀਵੀਰ ਵਿਆਹ ਕਰਵਾ ਸਕਣਗੇ। ਇਸ ਸਬੰਧੀ ਜਲ ਸੈਨਾ ਵੱਲੋਂ ਅਧਿਕਾਰਤ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਹ ਫ਼ੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਅਗਨੀਪਥ ਯੋਜਨਾ ਤਹਿਤ 2022 ਵਿੱਚ ਭਰਤੀ ਹੋਏ ਪਹਿਲੇ ਬੈਚ ਦੇ ਅਗਨੀਵੀਰ ਆਪਣੀ ਚਾਰ ਸਾਲ ਦੀ ਸੇਵਾ ਪੂਰੀ ਕਰ ਰਹੇ ਹਨ।
ਸਿਖਲਾਈ ਪੂਰੀ ਕਰਨ ਤੋਂ ਬਾਅਦ ਮਿਲੇਗੀ ਛੋਟ ਨਵੇਂ ਨਿਯਮਾਂ ਅਨੁਸਾਰ, ਦੋ ਸਾਲ ਦਾ ਐਕਸਟੈਂਸ਼ਨ ਲੈਣ ਵਾਲੇ ਅਗਨੀਵੀਰਾਂ ਨੂੰ ਪਹਿਲਾਂ ਆਪਣੀ ਲਾਜ਼ਮੀ ਸ਼ੁਰੂਆਤੀ ਸਿਖਲਾਈ ਪੂਰੀ ਕਰਨੀ ਪਵੇਗੀ। ਇਸ ਤੋਂ ਬਾਅਦ ਉਹ ਵਿਆਹ ਲਈ ਨਿਰਧਾਰਤ ਛੁੱਟੀਆਂ ਲੈ ਸਕਣਗੇ। ਜ਼ਿਕਰਯੋਗ ਹੈ ਕਿ ਅਗਨੀਪਥ ਯੋਜਨਾ ਤਹਿਤ ਸ਼ੁਰੂਆਤੀ ਚਾਰ ਸਾਲ ਦੀ ਸੇਵਾ ਦੌਰਾਨ ਅਗਨੀਵੀਰਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਜਲ ਸੈਨਾ ਤੋਂ ਬਾਅਦ ਥਲ ਸੈਨਾ ਅਤੇ ਹਵਾਈ ਸੈਨਾ ਵੀ ਆਪਣੇ ਨਿਯਮਾਂ ਅਨੁਸਾਰ ਇਸ ਸਬੰਧੀ ਫ਼ੈਸਲਾ ਲੈ ਸਕਦੀਆਂ ਹਨ।
'ਸੈਕਿੰਡ ਟੂਰ ਆਫ ਡਿਊਟੀ' ਤਹਿਤ ਮਿਲਣਗੇ ਵਾਧੂ ਫ਼ਾਇਦੇ
'ਸੈਕਿੰਡ ਟੂਰ ਆਫ ਡਿਊਟੀ' ਤਹਿਤ ਅਗਨੀਵੀਰਾਂ ਦੀ ਸੇਵਾ ਮਿਆਦ ਚਾਰ ਸਾਲ ਤੋਂ ਵਧਾ ਕੇ ਛੇ ਸਾਲ ਹੋ ਸਕੇਗੀ। ਇਸ ਦੌਰਾਨ ਉਨ੍ਹਾਂ ਨੂੰ ਵਾਧੂ ਤਨਖ਼ਾਹ ਅਤੇ ਹੋਰ ਲਾਭ ਵੀ ਮਿਲਣਗੇ।
ਪੰਜਵੇਂ ਸਾਲ ਦੀ ਤਨਖ਼ਾਹ: 43,500 ਰੁਪਏ ਪ੍ਰਤੀ ਮਹੀਨਾ।ਛੇਵੇਂ ਸਾਲ ਦੀ ਤਨਖ਼ਾਹ: 47,500 ਰੁਪਏ ਪ੍ਰਤੀ ਮਹੀਨਾ।ਦੋ ਸਾਲਾਂ ਦੌਰਾਨ ਸੇਵਾ ਨਿਧੀ ਵਿੱਚ ਸਰਕਾਰ ਦਾ ਯੋਗਦਾਨ ਵਧ ਕੇ 70 ਫ਼ੀਸਦੀ ਹੋਵੇਗਾ।ਇਸ ਤੋਂ ਇਲਾਵਾ, ਯੋਗਤਾ ਅਤੇ ਚੋਣ ਮਾਪਦੰਡ ਪੂਰੇ ਕਰਨ ਵਾਲੇ ਅਗਨੀਵੀਰਾਂ ਨੂੰ ਨਿਯਮਤ ਸੈਨਿਕ ਬਣਨ ਦਾ ਮੌਕਾ ਵੀ ਮਿਲ ਸਕੇਗਾ।
Big Relief For Navy Agniveers Permission To Marry Will Be Granted After 4 Years
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)