ਪਟਿਆਲਾ ’ਚ ਲਿਫਟ ਦੇ ਬਹਾਨੇ ਥਾਪਰ ਵਿਦਿਆਰਥੀ ਤੇ ਦੋਸਤ ਅਗਵਾ, ਹਥਿਆਰਾਂ ਦੀ ਨੋਕ ’ਤੇ ਲੁੱਟੇ

24/11/2026 | Public Times Bureau | Panjab

ਬੱਸ ਸਟੈਂਡ ਦੇ ਬਾਹਰ ਵਾਹਨ ਦੀ ਉਡੀਕ ਕਰ ਰਹੇ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਉਸਦੇ ਦੋਸਤ ਨੂੰ ਕਾਰ ਵਿੱਚ ਲਿਫਟ ਦੇਣ ਦੇ ਬਹਾਨੇ ਅਗਵਾ ਕਰਕੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਤਲਵਾਰਾਂ ਅਤੇ ਛੁਰਿਆਂ ਦੀ ਨੋਕ ’ਤੇ ਦੋਵਾਂ ਤੋਂ ਮੋਬਾਈਲ, ਸੋਨੇ ਦੀ ਵਾਲੀ, ਏ.ਟੀ.ਐੱਮ. ਕਾਰਡ ਅਤੇ ਨਕਦੀ ਖੋਹ ਲਈ। ਥਾਣਾ ਅਰਬਨ ਅਸਟੇਟ ਪੁਲਿਸ ਨੇ ਦੋ ਨਾਮਜ਼ਦ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਨੈਤਿਕ ਵਰਮਾ ਅਨੁਸਾਰ, 14 ਨਵੰਬਰ ਦੀ ਰਾਤ ਕਰੀਬ 9:15 ਵਜੇ ਉਹ ਆਪਣੇ ਦੋਸਤ ਪ੍ਰਥਮ ਸੇਤੀਆ ਨਾਲ ਪਟਿਆਲਾ ਬੱਸ ਸਟੈਂਡ ਦੇ ਬਾਹਰ ਵਾਹਨ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੇ ਪੰਜਾਬੀ ਯੂਨੀਵਰਸਿਟੀ ਜਾਣ ਦਾ ਕਹਿ ਕੇ ਉਨ੍ਹਾਂ ਨੂੰ ਲਿਫਟ ਦਿੱਤੀ। ਯੂਨੀਵਰਸਿਟੀ ਨੇੜੇ ਪਹੁੰਚਣ ’ਤੇ ਕਾਰ ਸਵਾਰਾਂ ਨੇ ਗੱਡੀ ਰੋਕਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਭਜਾ ਲਈ।

ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਤਲਵਾਰਾਂ ਅਤੇ ਛੁਰੇ ਦਿਖਾ ਕੇ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਭਾਖੜਾ ਨਹਿਰ ਦੇ ਪੁਲ ਨੇੜੇ ਸੁੰਨਸਾਨ ਜਗ੍ਹਾ ’ਤੇ ਲੈ ਗਏ। ਉੱਥੇ ਨੈਤਿਕ ਵਰਮਾ ਦਾ ਆਈਫੋਨ-16 ਅਤੇ ਸੋਨੇ ਦੀ ਵਾਲੀ ਖੋਹ ਲਈ ਗਈ। ਇਸ ਤੋਂ ਇਲਾਵਾ ਪ੍ਰਥਮ ਸੇਤੀਆ ਕੋਲੋਂ ਨਕਦੀ ਅਤੇ ਏ.ਟੀ.ਐੱਮ. ਕਾਰਡ ਖੋਹ ਕੇ 2,000 ਰੁਪਏ ਕਢਵਾ ਲਏ ਗਏ। ਮੁਲਜ਼ਮਾਂ ਨੇ ਨੈਤਿਕ ਦੇ ਬੈਂਕ ਖਾਤੇ ਵਿੱਚੋਂ ਵੀ 27,000 ਰੁਪਏ ਕਢਵਾ ਲਏ।

ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਪੁਲਿਸ ਨੂੰ ਸੂਚਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਦੋਵਾਂ ਨੂੰ ਅੰਬਾਲਾ ਹਾਈਵੇਅ ’ਤੇ ਮਿਡਵੇ ਢਾਬੇ ਨੇੜੇ ਛੱਡ ਕੇ ਫ਼ਰਾਰ ਹੋ ਗਏ। ਪੁਲਿਸ ਨੇ ਸਤਨਾਮ ਸਿੰਘ ਵਾਸੀ ਨਾਭਾ ਵਾਲਾ ਡੇਰਾ, ਸਨੌਰ, ਕਾਰ ਚਾਲਕ ਸਤਨਾਮ ਸਿੰਘ ਵਾਸੀ ਸਿਨੇਮਾ ਕਲੋਨੀ, ਸਨੌਰ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Thapar Student And Friend Abducted In Patiala Under The Pretext Of A Lift Robbed At Gunpoint


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App