ਕੈਨੇਡਾ ’ਚ ਹਥਿਆਰਬੰਦ ਲੁੱਟਾਂ ਦੇ ਮਾਮਲੇ ’ਚ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ, 19 ਦੋਸ਼ ਆਇਦ

24/11/2026 | Public Times Bureau | Panjab

ਕੈਨੇਡਾ ਦੇ ਮਿਸੀਸਾਗਾ ਅਤੇ ਬਰੈਂਪਟਨ ਵਿੱਚ ਰੁਜ਼ਗਾਰ ਏਜੰਸੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਹਥਿਆਰਬੰਦ ਲੁੱਟਾਂ ਦੇ ਮਾਮਲੇ ਵਿੱਚ Peel Regional Police ਨੇ ਬਰੈਂਪਟਨ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਖ਼ਿਲਾਫ਼ ਕੁੱਲ 19 ਅਪਰਾਧਿਕ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਾਰਦਾਤਾਂ ਦੌਰਾਨ 53 ਹਜ਼ਾਰ ਡਾਲਰ ਤੋਂ ਵੱਧ ਦਾ ਸਾਮਾਨ ਅਤੇ ਨਕਦੀ ਲੁੱਟੇ ਜਾਣ ਦਾ ਦੋਸ਼ ਹੈ।

ਪੁਲਿਸ ਅਨੁਸਾਰ ਅਪ੍ਰੈਲ ਤੋਂ ਅਗਸਤ 2026 ਦਰਮਿਆਨ ਨਕਾਬਪੋਸ਼ ਲੁਟੇਰੇ ਹਥਿਆਰਾਂ ਨਾਲ ਰੁਜ਼ਗਾਰ ਏਜੰਸੀਆਂ ਦੇ ਦਫ਼ਤਰਾਂ ਵਿੱਚ ਦਾਖ਼ਲ ਹੁੰਦੇ ਅਤੇ ਕਰਮਚਾਰੀਆਂ ਨੂੰ ਡਰਾ-ਧਮਕਾ ਕੇ ਨਕਦੀ, ਗਿਫ਼ਟ ਕਾਰਡ, ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਜਾਂਦੇ ਸਨ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 31 ਸਾਲਾ ਸਤਨਾਮ ਢਿੱਲੋਂ ਅਤੇ 21 ਸਾਲਾ ਰਾਜਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਜਾਂਚ ਦੌਰਾਨ ਲਗਭਗ 30 ਹਜ਼ਾਰ ਡਾਲਰ ਦੀ ਚੋਰੀ ਦੀ ਗੱਡੀ ਅਤੇ ਦੋ ਨਕਲੀ ਹਥਿਆਰ ਵੀ ਬਰਾਮਦ ਕੀਤੇ ਹਨ।

ਪੁਲਿਸ ਮੁਤਾਬਕ ਸਤਨਾਮ ਢਿੱਲੋਂ ਖ਼ਿਲਾਫ਼ ਲੁੱਟ ਦੇ ਚਾਰ, ਭੇਸ ਬਦਲ ਕੇ ਅਪਰਾਧ ਕਰਨ ਦੇ ਤਿੰਨ ਅਤੇ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਸਮੇਤ ਹੋਰ ਦੋਸ਼ ਲਗਾਏ ਗਏ ਹਨ। ਉੱਥੇ ਹੀ ਰਾਜਦੀਪ ਸਿੰਘ ਖ਼ਿਲਾਫ਼ ਲੁੱਟ ਦੇ ਚਾਰ ਅਤੇ ਭੇਸ ਬਦਲ ਕੇ ਅਪਰਾਧ ਕਰਨ ਦੇ ਚਾਰ ਦੋਸ਼ ਦਰਜ ਕੀਤੇ ਗਏ ਹਨ।

Two Punjabi Youths Arrested In Canada In Connection With Armed Robberies 19 Charges Filed


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App