WhatsApp ਯੂਜ਼ਰਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਕੰਪਨੀ ਨੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ Scheduled Messages ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਕਿਸੇ ਵੀ ਵਿਅਕਤੀਗਤ ਜਾਂ ਗਰੁੱਪ ਚੈਟ ਵਿੱਚ ਮੈਸੇਜ ਪਹਿਲਾਂ ਤੋਂ ਤੈਅ ਤਾਰੀਖ਼ ਅਤੇ ਸਮੇਂ ’ਤੇ ਭੇਜ ਸਕਣਗੇ। ਖ਼ਾਸ ਗੱਲ ਇਹ ਹੈ ਕਿ ਮੈਸੇਜ ਭੇਜਣ ਸਮੇਂ ਯੂਜ਼ਰ ਦਾ ਆਨਲਾਈਨ ਹੋਣਾ ਵੀ ਜ਼ਰੂਰੀ ਨਹੀਂ ਹੋਵੇਗਾ।
ਮੈਸੇਜ ਸ਼ਡਿਊਲ ਕਰਨ ਲਈ ਯੂਜ਼ਰ ਨੂੰ ਪਹਿਲਾਂ ਚੈਟ ਖੋਲ੍ਹ ਕੇ ਮੈਸੇਜ ਟਾਈਪ ਕਰਨਾ ਜਾਂ ਮੀਡੀਆ ਫਾਈਲ ਅਟੈਚ ਕਰਨੀ ਹੋਵੇਗੀ। ਇਸ ਤੋਂ ਬਾਅਦ ਸੈਂਡ ਬਟਨ ਨੂੰ ਕੁਝ ਸਮੇਂ ਲਈ ਦਬਾ ਕੇ ਰੱਖਣ ’ਤੇ ਤਾਰੀਖ਼ ਅਤੇ ਸਮਾਂ ਚੁਣਨ ਦਾ ਵਿਕਲਪ ਮਿਲੇਗਾ। ਰਿਪੋਰਟਾਂ ਮੁਤਾਬਕ, ਮੈਸੇਜ 10 ਮਿੰਟ ਤੋਂ ਲੈ ਕੇ ਦੋ ਹਫ਼ਤੇ ਪਹਿਲਾਂ ਤੱਕ ਸ਼ਡਿਊਲ ਕੀਤਾ ਜਾ ਸਕੇਗਾ।ਇਸ ਫੀਚਰ ਰਾਹੀਂ ਟੈਕਸਟ, ਲਿੰਕ, ਫੋਟੋ ਅਤੇ ਵੀਡੀਓ ਭੇਜਣ ਲਈ ਸ਼ਡਿਊਲ ਕੀਤੇ ਜਾ ਸਕਣਗੇ। ਇਹ ਮੈਸੇਜ ਐਂਡ-ਟੂ-ਐਂਡ ਐਨਕ੍ਰਿਪਸ਼ਨ ਨਾਲ ਸੁਰੱਖਿਅਤ ਰਹਿਣਗੇ।
ਭੇਜਣ ਤੋਂ ਪਹਿਲਾਂ ਮੈਸੇਜ ਕਰ ਸਕੋਗੇ ਡਿਲੀਟ WhatsApp ਯੂਜ਼ਰਾਂ ਨੂੰ ਸ਼ਡਿਊਲ ਕੀਤੇ ਮੈਸੇਜਾਂ ਦੀ ਸੂਚੀ ਦੇਖਣ ਅਤੇ ਉਨ੍ਹਾਂ ਨੂੰ ਡਿਲੀਵਰੀ ਤੋਂ ਪਹਿਲਾਂ ਡਿਲੀਟ ਕਰਨ ਦੀ ਸਹੂਲਤ ਵੀ ਦੇਵੇਗਾ। ਮੈਸੇਜ ਡਿਲੀਟ ਕਰਨ ’ਤੇ ਸਾਹਮਣੇ ਵਾਲੇ ਵਿਅਕਤੀ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਮਿਲੇਗਾ।
ਗਰੁੱਪ ਚੈਟ ਵਿੱਚ ਸ਼ਡਿਊਲ ਕੀਤਾ ਮੈਸੇਜ ਸਿਰਫ਼ ਉਨ੍ਹਾਂ ਮੈਂਬਰਾਂ ਨੂੰ ਮਿਲੇਗਾ, ਜੋ ਮੈਸੇਜ ਸ਼ਡਿਊਲ ਕਰਨ ਸਮੇਂ ਗਰੁੱਪ ਵਿੱਚ ਸ਼ਾਮਲ ਸਨ। ਫਿਲਹਾਲ ਸਾਰੇ ਯੂਜ਼ਰਾਂ ਲਈ ਉਪਲਬਧ ਨਹੀਂ Gadgets 360 ਦੀ ਰਿਪੋਰਟ ਮੁਤਾਬਕ, ਇਹ ਫੀਚਰ ਕੁਝ ਯੂਜ਼ਰਾਂ ਲਈ ਉਪਲਬਧ ਹੋਣਾ ਸ਼ੁਰੂ ਹੋ ਗਿਆ ਹੈ। ਕੰਪਨੀ ਇਸ ਨੂੰ ਪੜਾਅਵਾਰ ਰੋਲਆਊਟ ਕਰ ਰਹੀ ਹੈ, ਇਸ ਲਈ ਸਾਰੇ ਯੂਜ਼ਰਾਂ ਨੂੰ ਇਸ ਦੀ ਸਹੂਲਤ ਮਿਲਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
Major New Feature In Whatsapp Now Send Messages At A Scheduled Time
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)