ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ ਹੈ। ਭਾਰਤੀ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਬੁੱਧਵਾਰ ਰਾਤ ਤੱਕ ਸੋਨਾ ਕਰੀਬ 3,000 ਰੁਪਏ ਸਸਤਾ ਹੋ ਕੇ 1,19,433 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ, ਜਦਕਿ ਚਾਂਦੀ ਦੀ ਕੀਮਤ 6,137 ਰੁਪਏ ਡਿੱਗ ਕੇ 1,39,301 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ 2.39 ਫ਼ੀਸਦੀ ਅਤੇ ਚਾਂਦੀ ਦੀਆਂ ਕੀਮਤਾਂ 4.07 ਫ਼ੀਸਦੀ ਤੱਕ ਡਿੱਗ ਗਈਆਂ। ਵਿਦੇਸ਼ੀ ਬਾਜ਼ਾਰਾਂ ਤੋਂ ਮਿਲ ਰਹੇ ਕਮਜ਼ੋਰ ਸੰਕੇਤਾਂ ਦਾ ਸਿੱਧਾ ਅਸਰ ਘਰੇਲੂ ਬਾਜ਼ਾਰ ’ਤੇ ਦੇਖਣ ਨੂੰ ਮਿਲਿਆ।ਬਾਜ਼ਾਰ ਵਿੱਚ ਇਸ ਗਿਰਾਵਟ ਪਿੱਛੇ ਪੱਛਮੀ ਏਸ਼ੀਆ ਵਿੱਚ ਵਧਦਾ ਤਣਾਅ, ਅਮਰੀਕਾ ਵੱਲੋਂ ਨਵੇਂ ਵਪਾਰਕ ਟੈਕਸ ਲਗਾਉਣ ਦੀਆਂ ਸੰਭਾਵਨਾਵਾਂ ਅਤੇ ਅਮਰੀਕੀ ਵਿਆਜ ਦਰਾਂ ਵਿੱਚ ਵਾਧੇ ਦੀਆਂ ਉਮੀਦਾਂ ਨੂੰ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਨੇ ਵੀ ਬਾਜ਼ਾਰ ਦੀ ਚਾਲ ਨੂੰ ਪ੍ਰਭਾਵਿਤ ਕੀਤਾ ਹੈ।
ਬਾਜ਼ਾਰ ਮਾਹਿਰ ਅਨੁਜ ਗੁਪਤਾ ਦੇ ਅਨੁਮਾਨ ਮੁਤਾਬਕ, ਆਉਣ ਵਾਲੇ ਦਿਨਾਂ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦਾ ਹੈ। ਉਨ੍ਹਾਂ ਅਨੁਸਾਰ, ਭਾਰਤੀ ਬਾਜ਼ਾਰ ਵਿੱਚ ਸੋਨੇ ਲਈ 1,20,000 ਤੋਂ 1,21,000 ਰੁਪਏ ਦਾ ਹੇਠਲਾ ਪੱਧਰ ਅਤੇ 1,24,500 ਰੁਪਏ ਦਾ ਉੱਪਰਲਾ ਪੱਧਰ ਰਹਿ ਸਕਦਾ ਹੈ। ਇਸੇ ਤਰ੍ਹਾਂ ਚਾਂਦੀ ਲਈ 1,42,000 ਤੋਂ 1,52,000 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਦਾਇਰਾ ਰਹਿਣ ਦਾ ਅਨੁਮਾਨ ਹੈ। ਬਾਜ਼ਾਰ ਦੀ ਅਸਥਿਰਤਾ ਵਿਚਕਾਰ ਹੁਣ ਨਿਵੇਸ਼ਕਾਂ ਅਤੇ ਗਹਿਣੇ ਖਰੀਦਣ ਵਾਲਿਆਂ ਦੀ ਨਜ਼ਰ ਆਉਣ ਵਾਲੇ ਦਿਨਾਂ ਦੀ ਕੀਮਤਾਂ ’ਤੇ ਟਿਕੀ ਹੋਈ ਹੈ।
Major Drop In Gold And Silver Prices Gold Falls Below 1 20 Lakh Silver Also Becomes Cheaper
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)