ਪੰਜਾਬ ਵਿੱਚ ਜ਼ਮੀਨ ਅਧਿਗ੍ਰਹਿਣ ਅਤੇ ਪ੍ਰਾਪਰਟੀ ਸੌਦਿਆਂ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗਮਾਡਾ ਤੋਂ 800 ਤੋਂ ਵੱਧ ਜ਼ਮੀਨੀ ਰਜਿਸਟਰੀਆਂ ਦਾ ਰਿਕਾਰਡ ਮੰਗਿਆ ਹੈ। ਇਹ ਰਜਿਸਟਰੀਆਂ ਭੂਮੀ ਅਧਿਗ੍ਰਹਿਣ ਕਾਨੂੰਨ ਦੀ ਧਾਰਾ-11 ਤਹਿਤ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਕਰਵਾਈਆਂ ਗਈਆਂ ਸਨ। ਜਾਂਚ ਦੇ ਮੁੱਖ ਘੇਰੇ ਵਿੱਚ ਮੋਹਾਲੀ ਦਾ ਏਅਰੋ ਟ੍ਰੋਪੋਲਿਸ ਅਤੇ ਨਿਊ ਚੰਡੀਗੜ੍ਹ ਦਾ ਈਕੋ ਸਿਟੀ-3 ਪ੍ਰੋਜੈਕਟ ਸ਼ਾਮਲ ਹਨ।
ਈਡੀ ਇਹ ਜਾਂਚ ਕਰ ਰਹੀ ਹੈ ਕਿ ਜ਼ਮੀਨ ਅਧਿਗ੍ਰਹਿਣ ਦੀ ਮੁੱਢਲੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੋਈਆਂ ਖਰੀਦ-ਵੇਚ ਦੀਆਂ ਰਜਿਸਟਰੀਆਂ ਲਈ ਲਾਜ਼ਮੀ ਕਾਨੂੰਨੀ ਮਨਜ਼ੂਰੀ ਲਈ ਗਈ ਸੀ ਜਾਂ ਨਹੀਂ। ਨਿਯਮਾਂ ਅਨੁਸਾਰ ਅਜਿਹੀ ਨੋਟੀਫਿਕੇਸ਼ਨ ਤੋਂ ਬਾਅਦ ਸਬੰਧਤ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਲਈ ਕਲੈਕਟਰ ਦੀ ਪਹਿਲਾਂ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ। ਗਮਾਡਾ ਦੇ ਭੂਮੀ ਅਧਿਗ੍ਰਹਿਣ ਅਧਿਕਾਰੀ ਰੋਹਿਤ ਜਿੰਦਲ ਨੇ ਰਿਕਾਰਡ ਮੰਗੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਤਹਿਸੀਲਦਾਰਾਂ ਨੂੰ ਰਜਿਸਟਰੀਆਂ ਦੇ ਵੇਰਵੇ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਰਿਕਾਰਡ ਅਗਲੇ ਹਫ਼ਤੇ ਤੱਕ ਈਡੀ ਨੂੰ ਭੇਜਣ ਦੀ ਉਮੀਦ ਹੈ।
ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿੱਚ ਏਅਰੋ ਟ੍ਰੋਪੋਲਿਸ ਦੇ ਬਲਾਕ ਈ, ਐੱਫ, ਜੀ ਅਤੇ ਐੱਚ ਤੋਂ ਇਲਾਵਾ ਈਕੋ ਸਿਟੀ-3 ਦੀਆਂ ਜ਼ਮੀਨਾਂ ਨਾਲ ਸਬੰਧਤ ਸੌਦੇ ਵੀ ਸ਼ਾਮਲ ਹਨ। ਈਡੀ ਦੀ ਜਾਂਚ ਸਿਰਫ਼ ਰਜਿਸਟਰੀਆਂ ਤੱਕ ਸੀਮਤ ਨਹੀਂ ਹੈ। ਏਜੰਸੀ ਜ਼ਮੀਨ ਅਧਿਗ੍ਰਹਿਣ, ਮੁਆਵਜ਼ੇ ਦੀ ਅਦਾਇਗੀ, ਲੈਟਰ ਆਫ਼ ਇੰਟੈਂਟ (LOI) ਜਾਰੀ ਕਰਨ ਅਤੇ ਜ਼ਮੀਨਾਂ ਦੀਆਂ ਕੀਮਤਾਂ ਤੈਅ ਕਰਨ ਦੀ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਦੀ ਵੀ ਪੜਤਾਲ ਕਰ ਰਹੀ ਹੈ। ਇਸ ਤੋਂ ਇਲਾਵਾ ਇੱਕੋ ਖਸਰਾ ਨੰਬਰ ਦੇ ਸਹਿ-ਹਿੱਸੇਦਾਰਾਂ ਨਾਲ ਵੱਖ-ਵੱਖ ਵਿਹਾਰ ਕੀਤੇ ਜਾਣ ਦੇ ਦੋਸ਼ ਵੀ ਜਾਂਚ ਅਧੀਨ ਹਨ।
ਈਡੀ ਨੇ 22 ਸਤੰਬਰ ਨੂੰ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਲੁਧਿਆਣਾ ਅਤੇ ਦਿੱਲੀ ਵਿੱਚ 26 ਥਾਵਾਂ ’ਤੇ ਤਲਾਸ਼ੀ ਅਤੇ ਸਰਵੇ ਕੀਤਾ ਸੀ। ਇਨ੍ਹਾਂ ਵਿੱਚ ਗਮਾਡਾ ਦਾ ਮੁੱਖ ਦਫ਼ਤਰ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਦਫ਼ਤਰ ਵੀ ਸ਼ਾਮਲ ਸਨ। ਜਾਂਚ ਏਜੰਸੀ ਗਮਾਡਾ ਦੀਆਂ ਜ਼ਮੀਨਾਂ ਦੀ ਨੀਲਾਮੀ ਲਈ ਤੈਅ ਰਿਜ਼ਰਵ ਕੀਮਤ, ਨੀਲਾਮੀ ਦੀਆਂ ਸ਼ਰਤਾਂ, ਲੈਂਡ ਯੂਜ਼ ਨੀਤੀ ਅਤੇ ਮਾਸਟਰ ਪਲਾਨ ਵਿੱਚ ਤਬਦੀਲੀਆਂ ਦੀ ਵੀ ਜਾਂਚ ਕਰ ਰਹੀ ਹੈ। ਈਡੀ ਦਾ ਦੋਸ਼ ਹੈ ਕਿ ਨਾ ਵਿਕੀਆਂ ਜ਼ਮੀਨਾਂ ਦੀ ਰਿਜ਼ਰਵ ਕੀਮਤ ਵਿੱਚ ਕਥਿਤ ਹੇਰਾਫੇਰੀ ਕਾਰਨ ਕਰੀਬ 10 ਹਜ਼ਾਰ ਕਰੋੜ ਰੁਪਏ ਦਾ ਸੰਭਾਵਿਤ ਨੁਕਸਾਨ ਹੋ ਸਕਦਾ ਹੈ।
Over 800 Land Registrations In Punjab On Ed s Radar
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)