ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਆਲ ਟਾਈਮ ਹਾਈ 1,80,779 ਰੁਪਏ ਪ੍ਰਤੀ 10 ਗ੍ਰਾਮ ਤੋਂ ਡਿੱਗ ਕੇ ਸੋਨੇ ਦਾ ਭਾਅ ਹੁਣ ਕਰੀਬ 1.25 ਲੱਖ ਰੁਪਏ ਦੇ ਪੱਧਰ ’ਤੇ ਆ ਗਿਆ ਹੈ। ਇਸ ਗਿਰਾਵਟ ਤੋਂ ਬਾਅਦ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਦੀ ਦਿਲਚਸਪੀ ਵਧ ਗਈ ਹੈ।
ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ 4 ਦਸੰਬਰ 2026 ਦੀ ਮਿਆਦ ਵਾਲਾ ਗੋਲਡ ਫਿਊਚਰਜ਼ 152 ਰੁਪਏ ਦੇ ਵਾਧੇ ਨਾਲ 1,25,350 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਇਸੇ ਤਰ੍ਹਾਂ 5 ਫਰਵਰੀ 2027 ਦਾ ਗੋਲਡ ਫਿਊਚਰਜ਼ 92 ਰੁਪਏ ਮਹਿੰਗਾ ਹੋ ਕੇ 1,27,485 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ।
ਬੁਲੀਅਨ ਬਾਜ਼ਾਰ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ 1,26,000 ਰੁਪਏ ਪ੍ਰਤੀ 10 ਗ੍ਰਾਮ ਰਹੀ। ਜਦਕਿ ਇੰਡੀਆ ਬੁਲੀਅਨਜ਼ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ 24 ਕੈਰੇਟ ਸੋਨੇ ਦਾ ਭਾਅ 1,26,299 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ। ਉੱਧਰ, ਅੰਤਰਰਾਸ਼ਟਰੀ ਬਾਜ਼ਾਰ COMEX ਵਿੱਚ ਸੋਨੇ ਦੀ ਕੀਮਤ 3,650 ਡਾਲਰ ਪ੍ਰਤੀ ਔਂਸ ਰਹੀ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ MCX ’ਤੇ ਕਾਰੋਬਾਰ ਬੰਦ ਰਹਿੰਦਾ ਹੈ ਅਤੇ IBJA ਵੀ ਇਨ੍ਹਾਂ ਦਿਨਾਂ ਵਿੱਚ ਨਵੇਂ ਰੇਟ ਜਾਰੀ ਨਹੀਂ ਕਰਦਾ। ਇਸ ਲਈ ਇਨ੍ਹਾਂ ਦਿਨਾਂ ਦੌਰਾਨ ਪਿਛਲੇ ਕਾਰੋਬਾਰੀ ਦਿਨ ਦੇ ਭਾਅ ਹੀ ਹਵਾਲੇ ਵਜੋਂ ਵਰਤੇ ਜਾਂਦੇ ਹਨ। ਸਥਾਨਕ ਸਰਾਫ਼ਾ ਬਾਜ਼ਾਰ ਵਿੱਚ ਕੀਮਤਾਂ ਸ਼ਹਿਰ, ਕੈਰੇਟ ਅਤੇ ਹੋਰ ਖਰਚਿਆਂ ਮੁਤਾਬਕ ਵੱਖ-ਵੱਖ ਹੋ ਸਕਦੀਆਂ ਹਨ।
Major Drop In Gold Prices Rate For 10 Grams Nears 1 25 Lakh
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)