ਚੀਨ ਦਾ ਬੋਇੰਗ 737 ਜਹਾਜ਼ ਕਰੈਸ਼, 133 ਯਾਤਰੀ ਸਨ ਸਵਾਰ

21/03/2022 | The public times | punjab

ਸੋਮਵਾਰ ਨੂੰ ਚੀਨ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਜਿੱਥੇ ਚੀਨ ਦਾ ਬੋਇੰਗ 737 ਅਰਕਰਾਫਟ ਕਰੈਸ਼ ਹੋ ਗਿਆ ਹੈ। ਹਾਦਸੇ ਦੇ ਸਮੇਂ ਇਸ ਜਹਾਜ਼ ਵਿੱਚ 133 ਯਾਤਰੀ ਸਵਾਰ ਸਨ। ਇਸ ਹਾਦਸੇ ਵਿੱਚ ਕਿੰਨੇ ਲੋਕ ਬਚੇ ਹਨ ਜਾਂ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਿਲੀ ਜਾਣਕਾਰੀ ਅਨਸਾਰ ਚੀਨ ਦਾ ਬੋਇੰਗ 737 ਕਨਮਿੰਗ ਤੋਂ ਗਆਂਗਜ਼ੂ ਵੱਲ ਜਾ ਰਿਹਾ ਸੀ। ਗਆਂਗਸੀ ਖੇਤਰ ਵਿੱਚ ਇਹ ਹਾਦਸਾ ਵਾਪਰਿਆ, ਜਿਸ ਕਾਰਨ ਪਹਾੜਾਂ ਤੇ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਬਚਾਅ ਦਲ ਨੂੰ ਪਹਾੜਾਂ ਨੂੰ ਭੇਜਿਆ ਗਿਆ ਹੈ ਤਾਂ ਜੋ ਜਲਦ ਤੋਂ ਜਲਦ ਰੈਸਕਿਊ ਆਪਰੇਸ਼ਨ ਸ਼ਰੂ ਕੀਤਾ ਜਾ ਸਕੇ। ਇਸ ਘਟਨਾ ਸਬੰਧੀ ਗਆਂਗਜ਼ੂ ਮਰਜੈਂਸੀ ਮੈਨੇਜਮੈਂਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੋਇੰਗ 737 ਯਾਤਰੀ ਜਹਾਜ਼ ਜਿਸ ਵਿੱਚ 133 ਲੋਕ ਸਵਾਰ ਸਨ ਉਹ ਪਹਾੜਾਂ ਵਿੱਚ ਹਾਦਸਾਗਰਸਤ ਹੋ ਗਿਆ ਹੈ। ਦਰੱਖਤ ਹੋਣ ਕਾਰਨ ਪਹਾੜ ਤੇ ਲੱਗ ਗਈ ਹੈ। ਉਨਹਾਂ ਦੱਸਿਆ ਕਿ ਬਚਾਅ ਕਾਰਜ ਸ਼ਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਇਸ ਘਟਨਾ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਦਿੱਲੀ ਤੋਂ ਉਡਾਣ ਭਰਨ ਵਾਲੀ ਕਤਰ ਅਰਲਾਈਨ ਦੀ ਫਲਾਈਟ ਨੂੰ ਪਾਕਿਸਤਾਨ ਦੇ ਕਰਾਚੀ ਵੱਲ ਮੋੜ ਦਿੱਤਾ ਗਿਆ ਹੈ। ਇਸ ਜਹਾਜ਼ ਵਿੱਚ 100 ਤੋਂ ਵੱਧ ਯਾਤਰੀ ਸਵਾਰ ਸਨ। ਖਬਰਾਂ ਮਤਾਬਕ ਕਤਰ ਅਰਵੇਜ਼ ਦੀ ਫਲਾਈਟ ਨੰਬਰ QR579 ਨੂੰ ਕ ਤਕਨੀਕੀ ਕਾਰਨਾਂ ਕਰਕੇ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ ।

chinas boeing 737 crashes with 133 passengers on board


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App