ਚੰਡੀਗੜਹ, 24 ਮਾਰਚ: ਪੰਜਾਬ ਪਲਿਸ ਨੇ ਵੀਰਵਾਰ ਨੂੰ ਇੱਥੇ ਪੰਜਾਬ ਪਲਿਸ ਦੇ ਹੈੱਡਕਆਰਟਰ ਵਿਖੇ ਪਲਿਸ ਕਰਮੀਆਂ ਨੂੰ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਲਗਾਉਣ ਲਈ ਵਿਸ਼ੇ਼ਸ਼ ਕੈਂਪ ਲਗਾਇਆ।ਇਸ ਦੌਰਾਨ ਪੰਜਾਬ ਪਲਿਸ ਹੈੱਡਕਆਰਟਰ ਅਤੇ ਮੋਹਾਲੀ ਜਿ਼ਲਹੇ ਵਿਖੇ ਤਾਇਨਾਤ 142 ਪਲਿਸ ਅਧਿਕਾਰੀਆਂ ਨੇ ਕੋਵਿਡ-19 ਬੂਸਟਰ ਡੋਜ਼ ਦਾ ਟੀਕਾ ਲਗਵਾਇਆ। ਡੀਜੀਪੀ, ਪੰਜਾਬ ਸਰੀ ਵੀ.ਕੇ. ਭਾਵਰਾ ਨੇ ਕਿਹਾ ਕਿ ਪਲਿਸ ਅਧਿਕਾਰੀਆਂ ਦੀ ਸਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਪਲਿਸ ਦੇ ਭਲਾਈ ਵਿੰਗ ਵੱਲੋਂ ਅਜਿਹੇ ਵੈਕਸੀਨੇਸ਼ਨ ਕੈਂਪ ਲ਼ਗਾ ਜਾ ਰਹੇ ਹਨ।ਉਨਹਾਂ ਨੇ ਟੀਕਾ (ਬੂਸਟਰ ਡੋਜ਼) ਲਗਵਾਉਣ ਲਈ ਸਾਰੇ ਪਲਿਸ ਕਰਮੀਆਂ ਨੂੰ ਉਤਸ਼ਾਹਿਤ ਵੀ ਕੀਤਾ। ਵਧੀਕ ਡਾਇਰੈਕਟਰ ਜਨਰਲ ਆਫ਼ ਪਲਿਸ (.ਡੀ.ਜੀ.ਪੀ.) ਭਲਾਈ ਅਰਪਿਤ ਸ਼ਕਲਾ ਨੇ ਦੱਸਿਆ ਕਿ ਸਾਰੇ ਪਲਿਸ ਕਰਮਚਾਰੀਆਂ ਨੂੰ ਇੱਕ ਅਗਾਊਂ ਸੰਦੇਸ਼ ਦਿੱਤਾ ਗਿਆ ਸੀ ਕਿ ਸਿਰਫ ਉਹੀ ਕਰਮਚਾਰੀ ਬੂਸਟਰ ਡੋਜ਼ ਲਈ ਯੋਗ ਹਨ ਜੋ ਦੂਜੀ ਡੋਜ਼ ਲਗਵਾਉਣ ਤੋਂ ਬਾਅਦ 9 ਮਹੀਨੇ ਦਾ ਵਕਫ਼ਾ ਪੂਰਾ ਕਰ ਚੱਕੇ ਹਨ। ਉਨਹਾਂ ਕਿਹਾ ਕਿ ਜੋ ਕਰਮਚਾਰੀ ਅਜ ਬੂਸਟਰ ਡੋਜ਼ ਨਹੀ ਲਗਵਾ ਸਕੇ ਉਨਹਾਂ ਲਈ 28 ਮਾਰਚ, 2022 ਨੂੰ ਅਜਿਹਾ ਹੀ ਕੈਂਪ ਫਿਰ ਲਗਾਇਆ ਜਾਵੇਗਾ ਤਾਂ ਜੋ ਉਹ ਵੀ ਟੀਕਾ (ਬੂਸਟਰ ਡੋਜ਼) ਲਗਵਾ ਸਕਣ।
punjab police has set up a special camp for covid 19 vaccination booster dose
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)