ਇਮੀਗਰੇਸ਼ਨ ਦਆਰ-ਖੋਲਹੇਗੀ ਸਰਕਾਰ ਨਿਊਜ਼ੀਲੈਂਡ ਪਰਧਾਨ ਮੰਤਰੀ ਨੇ ਦੇਸ਼ ਦਾਖਲੇ ਲਈ ਦਰਵਾਜ਼ੇ ਖੋਲਹੇ -ਹਰਜਿੰਦਰ ਸਿੰ

11/05/2022 | The public times | punjab

ਔਕਲੈਂਡ 11 ਮਈ, 2022: ਨਿਊਜ਼ੀਲੈਂਡ ਦੀ ਪਰਧਾਨ ਮੰਤਰੀ ਬੀਬਾ ਜੈਸਿੰਡਾ ਆਰਡਨ ਦੇ ਜੀਵਨ ਸਾਥੀ ਨੂੰ ਕਰੋਨਾ ਹੋਣ ਕਰਕੇ ਬੀਬਾ ਜੀ ਅਜੇ ਜਨਤਕ ਤੌਰ ਉਤੇ ਨਹੀਂ ਵਿਚਰ ਰਹੇ, ਪਰ ਇਸ ਦਰਮਿਆਨ ਅੱਜ ਉਨਹਾਂ ਨੇ ਇਕ ਵਿਸ਼ੇਸ਼ ਸਰਕਾਰੀ ਲਾਨ ਵੀਡੀਓ ਕਾਨਫਰੰਸ (ਵਰਚੂਅਲ) ਰਾਹੀਂ ਕੀਤਾ ਹੈ। ਇਹ ਵਿਸ਼ੇਸ਼ ਲਾਨ ਨਿਊਜ਼ੀਲੈਂਡ ਨੂੰ ਸਮੱਚੇ ਸੰਸਾਰ ਦੇ ਨਾਲ ਮੜ ਤੋਂ ਜੋੜਨ ਲਈ ਨਿਰਧਾਰਤ ਸਰਹੱਦਾਂ ਨੂੰ ਪੜਾਅਦਾਰ ਖੋਲਹਣ ਦੇ ਪਰੋਗਰਾਮ ਸਬੰਧੀ ਸੀ ਅਤੇ ਕਾਰੋਬਾਰੀ ਅਦਾਰਿਆਂ (ਬਿਜ਼ਨਸ) ਅਤੇ ਇਮੀਗਰੇਸ਼ਨ ਵਿਚਕਾਰ ਸੰਤਲਿਨ ਬਣਾਈ ਰੱਖਣ ਲਈ ਸੀ। ਦੇਸ਼ ਦੀਆਂ ਸਰਹੱਦਾਂ ਨੂੰ ਖੋਲਹਣ ਲਈ ਚੌਥਾ ਪੜਾਅ ਜਲਾਈ ਮਹੀਨੇ ਸ਼ਰੂ ਹੋਣਾ ਸੀ ਅਤੇ ਪੰਜਵਾਂ ਗੇੜ ਅਕਤੂਬਰ ਮਹੀਨੇ ਆਉਣ ਵਾਲਾ ਸੀ, ਜਿਸ ਨੂੰ ਹਣ ਅੱਗੇ ਖਿਸਕਾ 31 ਜਲਾਈ ਦੇ ਨਾਲ ਹੀ ਕਰ ਦਿੱਤਾ ਗਿਆ ਹੈ। ਨਵੇਂ ਲਾਨ ਤਹਿਤ ਇਮੀਗਰੇਸ਼ਨ ਕਾਰਵਾਈ ਨੂੰ ਆਸਾਨ ਅਤੇ ਤੇਜ਼ ਕੀਤਾ ਜਾਵੇਗਾ। 85 ਸ਼ਰੇਣੀਆ (ਗਰੀਨ ਲਿਸਟ) ਜਿਨਹਾਂ ਵਿਚ ਹਨਰਮੰਦ ਕਾਮੇ ਸ਼ਾਮਿਲ ਹਨ, ਨੂੰ ਆਕਰਿਸ਼ਤ ਕਰਨ ਲਈ ਨੀਤੀ ਤਿਆਰ ਕੀਤੀ ਗਈ ਹੈ। ਇਨਹਾਂ ਮਾਹਿਰਾਂ (ਸਿਹਤ ਕਾਮੇ, ਇੰਜੀਨੀਅਰ, ਟਰੇਡ ਅਤੇ ਟੈਕ ਸੈਕਟਰ) ਨੂੰ ਪਾਥਵੇਅ-ਟੂ-ਰੈਜ਼ੀਡੈਂਸੀ (ਪੱਕੇ ਹੋਣ ਵੱਲ ਜਾਂਦਾ ਰਾਹ) ਵਿਚ ਪਹਿਲ ਦੇ ਅਧਾਰ ਉਤੇ ਸ਼ਾਮਿਲ ਕੀਤਾ ਜਾਵੇਗਾ। ਇਥੇ ਪਹਿਲਾਂ ਹੀ ਮੌਜੂਦ ਲਗਪਗ 20,000 ਪਰਵਾਸੀ ਹਨਰਮੰਦ ਕਾਮਿਆਂ ਦਾ ਵੀਜ਼ਾ ਵਧਾਇਆ ਗਿਆ ਹੈ। ਕਰੂਜ਼ ਸ਼ਿੱਪ (ਸਮੰਦਰੀ ਸੈਰ ਸਪਾਟਾ ਜਹਾਜ਼) 31 ਜਲਾਈ ਤੋਂ ਸ਼ਰੂ ਹੋ ਜਾਣਗੇ। ਅਪਰਿੰਟਸ਼ਿੱਪ ਵੀਜੇ 2023 ਤੱਕ ਵਧਾ ਗ ਹਨ ਜਿਸ ਨਾਲ 38,000 ਕਾਮਿਆਂ ਨੂੰ ਕੰਮ ਮਿਲਿਆ ਰਹੇਗਾ। ਪੈਸਫਿਕ ਆਈਲੈਂਡ ਫੋਰਮ ਦੇਸ਼ (ਨੂਈ, ਸਾਮੋਆ, ਕੱਕ ਆਈਲੈਂਡ, ਫੀਜ਼ੀ, ਮਾਰਸ਼ਲ ਆਈਲੈਂਡ ਆਦਿ) ਦੇ ਲੋਕਾਂ ਲਈ ਵਿਜ਼ਟਰ ਵੀਜ਼ਾ ਅਰਜ਼ੀਆਂ 16 ਮਈ ਤੋਂ ਖੋਲਹੀਆਂ ਜਾ ਰਹੀਆਂ ਹਨ। ਸੈਰ ਸਪਾਟਾ ਉਦਯੋਗ ਦੇ ਲਈ ਪੂਰੇ ਦੇਸ਼ ਨੂੰ ਬਾਕੀ ਲੋਕਾਂ ਸਿਆਲ ਦੇ ਅੱਧ ਵਿਚ ਖੋਲਹਿਆ ਜਾਵੇਗਾ ਜੋ ਕਿ 31 ਜਲਾਈ ਹੈ। 31 ਜਲਾਈ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਇਥੇ ਆ ਸਕਣ ਦੇ ਯੋਗ ਹੋ ਜਾਣਗੇ। ਪੜਹਨ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੌਸਟ ਆਫ ਲਿਵਿੰਗ (ਸਲਾਨਾ ਰਹਿਣ ਦਾ ਖਰਚਾ) 20,000 ਡਾਲਰ ਪਰਤੀ ਸਾਲ ਕਰ ਦਿੱਤਾ ਗਿਆ ਹੈ। ਪਰਾਇਮਰੀ ਅਤੇ ਸੈਕੰਡਰੀ ਸਕੂਲ ਲਈ ਇਹ ਰਕਮ 17,000 ਡਾਲਰ ਹੋਵੇਗੀ। ਕਈ ਕੰਮਾਂ ਵਿਚ ਯੋਗ ਹੋਣ ਲਈ ਔਸਤਨ ਮਿਹਨਤਾਨਾ ਪਰਤੀ ਘੰਟਾ 27.76 ਡਾਲਰ 4 ਜਲਾਈ ਤੋਂ ਕੀਤਾ ਜਾ ਰਿਹਾ ਹੈ। ਟੂਰਿਜ਼ਮ ਅਤੇ ਹਾਸਪੀਟਲਟੀ ਦੇ ਲਈ ਔਸਤਨ ਮਿਹਨਤਾਨੇ ਲਈ ਛੋਟ ਰਹੇਗੀ ਜੋ ਕਿ 25 ਡਾਲਰ ਹੈ ਅਤੇ ਇਹ ਅਪਰੈਲ 2023 ਤੱਕ ਚੱਲੇਗੀ। ਪਾਰਟਨਰਸ਼ਿੱਪ ਵਰਕ ਵੀਜ਼ੇ ਦਸੰਬਰ 2022 ਤੋਂ ਸ਼ਰੂ ਹੋਣਗੇ ਅਤੇ ਮਾਈਗਰਾਂਟ ਵਰਕਰਜ਼ ਦੇ ਜੀਵਨ ਸਾਥੀਆਂ ਨੂੰ ਵਿਜ਼ਟਰ ਵੀਜਾ ਦਿੱਤਾ ਜਾਵੇਗਾ। ਜੇਕਰ ਉਹ ਕੰਮ ਕਰਨਾ ਚਾਹਣ ਤਾਂ ਕਰੀਡੇਟਿਡ ਇੰਪਲਾਇਰ ਵਰਕ ਵੀਜ਼ਾ ਅਧੀਨ ਕਰ ਸਕਣਗੇ। ਦੂਸਰਾ ਵਰਕ ਵੀਜ਼ਾ ਲੈ ਕੇ 30 ਘੰਟੇ ਤੱਕ ਕੰਮ ਕੀਤਾ ਜਾ ਸਕੇਗਾ, ਤੇ ਕਈ ਨਿੱਜੀ ਜਿੰਮਵਾਰੀਆਂ ਤਹਾਡੇ ਨਾਲ ਜੜੀਆਂ ਰਹਿਣਗੀਆਂ।

new zealand pm opens doors for immigration harjinder singh basiala


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App