ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਆੰਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਪੰਜਾਬ ਹੁਣ IPL 2025 ਦੀ ਪੁਆਇੰਟਸ ਟੇਬਲ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਇਸ ਮੈਚ ਵਿੱਚ ਮੁੰਬਈ ਨੇ ਪਹਿਲਾਂ ਖੇਡਦਿਆਂ 184 ਰਨ ਬਣਾਏ ਸਨ, ਜਿਸਦੇ ਜਵਾਬ ਵਿੱਚ ਪੰਜਾਬ ਨੇ 18.1ਵੇਂ ਓਵਰ ਵਿੱਚ ਹੀ ਜਿੱਤ ਹਾਸਲ ਕਰ ਲਈ। ਪੰਜਾਬ ਕਿੰਗਜ਼ ਵੱਲੋਂ ਪ੍ਰਿਆਂਸ਼ ਆਰੀਆ ਅਤੇ ਜੋਸ਼ ਇੰਗਲਿਸ਼ ਨੇ ਅੱਧੇ ਸੈਂਕੜੇ ਜੜ੍ਹੇ।
ਪੰਜਾਬ ਕਿੰਗਜ਼ ਨੂੰ 185 ਰਨ ਦਾ ਟੀਚਾ ਮਿਲਿਆ ਸੀ, ਜਿਸਦੇ ਜਵਾਬ ਵਿੱਚ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਕਿਉਂਕਿ ਪ੍ਰਭਸਿਮਰਨ ਸਿੰਘ ਸਿਰਫ 13 ਰਨ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ ਪ੍ਰਿਆਂਸ਼ ਆਰੀਆ ਅਤੇ ਜੋਸ਼ ਇੰਗਲਿਸ਼ ਨੇ MI ਦੇ ਗੇਂਦਬਾਜ਼ਾਂ ਉੱਤੇ ਕਹਿਰ ਬਣਕੇ ਹਮਲਾ ਕਰ ਦਿੱਤਾ। ਦੋਹਾਂ ਵਿਚਕਾਰ 109 ਰਨਾਂ ਦੀ ਵੱਡੀ ਸਾਂਝ ਬਣੀ। ਇਸ ਦੌਰਾਨ 15ਵੇਂ ਓਵਰ ਵਿੱਚ ਪ੍ਰਿਆਂਸ਼ 62 ਰਨ ਬਣਾ ਕੇ ਆਊਟ ਹੋ ਗਏ। ਆਪਣੀ 62 ਰਨ ਦੀ ਪਾਰੀ ਵਿੱਚ ਉਨ੍ਹਾਂ ਨੇ 9 ਚੌਕੇ ਅਤੇ 2 ਛੱਕੇ ਲਗਾਏ।
ਜੋਸ਼ ਇੰਗਲਿਸ਼ ਦੂਜੇ ਛੋਰ ਤੋਂ ਡਟੇ ਰਹੇ ਅਤੇ 42 ਗੇਂਦਾਂ 'ਚ 73 ਰਨ ਦੀ ਸ਼ਾਨਦਾਰ ਪਾਰੀ ਖੇਡੀ। ਜਦੋਂ ਪ੍ਰੀਆਂਸ਼ ਆਰੀਆ ਆਊਟ ਹੋਏ, ਤਦ ਪੰਜਾਬ ਨੂੰ ਜਿੱਤ ਲਈ 35 ਗੇਂਦਾਂ 'ਚ 42 ਰਨ ਚਾਹੀਦੇ ਸਨ ਅਤੇ ਟੀਮ ਦੀ ਜਿੱਤ ਆਸਾਨ ਦਿਖਣ ਲੱਗੀ ਸੀ। ਬਾਕੀ ਕੰਮ ਕਪਤਾਨ ਸ਼੍ਰੇਅਸ਼ ਅਈਅਰ ਨੇ ਪੂਰਾ ਕਰ ਦਿੱਤਾ, ਜਿਨ੍ਹਾਂ ਨੇ 16 ਗੇਂਦਾਂ 'ਚ 26 ਰਨ ਬਣਾ ਕੇ ਯੋਗਦਾਨ ਪਾਇਆ। ਪੰਜਾਬ ਦੀ ਜਿੱਤ ਇਸ ਕਰਕੇ ਵੀ ਯਾਦਗਾਰ ਬਣੀ ਕਿਉਂਕਿ ਸ਼੍ਰੇਅਸ ਅਈਅਰ ਨੇ ਛੱਕਾ ਲਾ ਕੇ ਟੀਮ ਦੀ ਜਿੱਤ ਨਿਸ਼ਚਿਤ ਕੀਤੀ।
Punjab defeated mi by 7 wickets in the ipl match held in jaipur punjab team became the table topper
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)