ਭਾਰਤੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 2026 ਦੇ ਫਾਈਨਲ ਵਿੱਚ ਈਰਾਨ ਨੂੰ 37-34 ਨਾਲ ਹਰਾ ਕੇ ਸੋਨ ਤਗਮਾ ਜਿੱਤ ਲਿਆ। ਇਸ ਜਿੱਤ ਨਾਲ ਭਾਰਤ ਨੇ ਮਹਿਲਾ ਕਬੱਡੀ ਵਿੱਚ ਆਪਣਾ ਲਗਾਤਾਰ ਸੋਨ ਤਗਮਾ ਜਿੱਤਣ ਦਾ ਸਿਲਸਿਲਾ ਕਾਇਮ ਰੱਖਿਆ। ਇਹ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਤੀਜਾ ਸੋਨ ਤਗਮਾ ਹੈ। ਫਾਈਨਲ ਮੁਕਾਬਲਾ ਸ਼ੁਰੂ ਤੋਂ ਹੀ ਬੇਹੱਦ ਰੋਮਾਂਚਕ ਰਿਹਾ। ਕਈ ਪੜਾਵਾਂ ’ਤੇ ਈਰਾਨ ਨੇ ਭਾਰਤ ’ਤੇ ਦਬਾਅ ਬਣਾਇਆ ਅਤੇ ਇੱਕ ਸਮੇਂ ਮੁਕਾਬਲਾ ਭਾਰਤ ਦੇ ਹੱਥੋਂ ਨਿਕਲਦਾ ਨਜ਼ਰ ਆ ਰਿਹਾ ਸੀ। ਹਾਲਾਂਕਿ ਭਾਰਤੀ ਖਿਡਾਰੀਆਂ ਨੇ ਦਬਾਅ ਵਿੱਚ ਆਪਣਾ ਸੰਤੁਲਨ ਕਾਇਮ ਰੱਖਿਆ ਅਤੇ ਮੈਚ ਦੇ ਅਹਿਮ ਪਲਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਦਿਆਂ ਜਿੱਤ ਆਪਣੇ ਨਾਂ ਕੀਤੀ।
ਮੁਕਾਬਲੇ ਦੇ ਆਖਰੀ ਪੜਾਅ ਵਿੱਚ ਈਰਾਨ ਵੱਲੋਂ ਕੁਝ ਗਲਤੀਆਂ ਵੀ ਹੋਈਆਂ। ਇੱਕ ਮੌਕੇ ’ਤੇ ਈਰਾਨ ਦੇ ਦੋ ਰੇਡਰਾਂ ਵੱਲੋਂ ‘ਡਬਲ ਐਂਟਰੀ’ ਫਾਊਲ ਕੀਤਾ ਗਿਆ। ਇਨ੍ਹਾਂ ਗਲਤੀਆਂ ਦਾ ਭਾਰਤੀ ਟੀਮ ਨੇ ਫਾਇਦਾ ਚੁੱਕਿਆ ਅਤੇ ਆਪਣੀ ਬੜ੍ਹਤ ਕਾਇਮ ਰੱਖੀ। ਇਸ ਜਿੱਤ ਦੇ ਨਾਲ ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦੇ ਤਮਗਿਆਂ ਦੀ ਗਿਣਤੀ 27 ਹੋ ਗਈ ਹੈ। ਭਾਰਤੀ ਦਲ ਨੇ ਹੁਣ ਤੱਕ 3 ਸੋਨ, 11 ਚਾਂਦੀ ਅਤੇ 13 ਕਾਂਸੀ ਦੇ ਤਗਮੇ ਜਿੱਤੇ ਹਨ ਅਤੇ ਤਮਗਾ ਸੂਚੀ ਵਿੱਚ 12ਵੇਂ ਸਥਾਨ ’ਤੇ ਹੈ।ਹੁਣ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪੁਰਸ਼ ਕਬੱਡੀ ਟੀਮ ’ਤੇ ਹਨ। ਭਾਰਤੀ ਪੁਰਸ਼ ਟੀਮ ਵੀ ਸੋਨ ਤਗਮੇ ਲਈ ਫਾਈਨਲ ਵਿੱਚ ਉਤਰੇਗੀ, ਜਿਸ ਨਾਲ ਭਾਰਤ ਦੇ ਤਮਗਾ ਖਾਤੇ ਵਿੱਚ ਇੱਕ ਹੋਰ ਸੋਨ ਤਗਮਾ ਜੁੜਨ ਦੀ ਸੰਭਾਵਨਾ ਹੈ।
Asian Games 2026 Indian Women s Kabaddi Team Wins Gold Medal By Defeating Iran
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)