ਪੰਜ ਸਾਲਾਂ ’ਚ ਹਰ ਇੰਟਰਨੈਟ ਯੂਜ਼ਰ ਕੋਲ ਹੋਵੇਗਾ ਆਪਣਾ ਰੋਬੋਟ, ਭਵਿੱਖ ਦੀ ਬਦਲ ਜਾਵੇਗੀ ਤਸਵੀਰ: ਬਿਲ ਗੇਟਸ

15/11/2023 | Public Times Bureau | World

ਮੌਜੂਦਾ ਸਮੇਂ ’ਚ AI ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। AI ਦੇ ਸਬੰਧ ਵਿੱਚ ਭਵਿੱਖ ਦੀ ਲਗਾਤਾਰ ਕਲਪਨਾ ਕੀਤੀ ਜਾ ਰਹੀ ਹੈ।ਹਾਲ ਹੀ 'ਚ ਮਾਈਕ੍ਰੋਸਾਫਟ ਦੇ ਕੋ-ਫਾਊਡਰ ਬਿਲ ਗੇਟਸ ਨੇ AI ਨੂੰ ਲੈ ਕੇ ਕਈ ਗੱਲਾਂ ਕਹੀਆਂ ਹਨ। ਉਸ ਦਾ ਮੰਨਣਾ ਹੈ ਕਿ ਪੰਜ ਸਾਲਾਂ ਵਿੱਚ ਏਆਈ ਨਾਲ ਭਵਿੱਖ ਪੂਰੀ ਤਰ੍ਹਾਂ ਬਦਲ ਜਾਵੇਗਾ। ਮਾਈਕ੍ਰੋਸਾਫਟ ਦੇ ਕੋ-ਫਾਊਬਰ ਬਿਲ ਗੇਟਸ ਦਾ ਮੰਨਣਾ ਹੈ ਕਿ ਬਹੁਤ ਜਲਦੀ ਹਰ ਕਿਸੇ ਕੋਲ ਆਪਣਾ ਰੋਬੋਟ ਹੋਵੇਗਾ ਜੋ ਯੂਜ਼ਰਜ਼ ਨੂੰ ਕਈ ਕੰਮਾਂ ਵਿੱਚ ਮਦਦ ਕਰੇਗਾ। ਹਰ ਦੂਜੇ ਇੰਟਰਨੈਟ ਯੂਜ਼ਰਜ਼ ਦਾ ਆਪਣਾ ਪਰਸਨਲ ਅਸਿਸਟੈਂਟ ਹੋਵੇਗਾ। AI ਨਾਲ ਇਹ ਅੱਜ ਦੀ ਟੈਕਨਾਲੋਜੀ ਨਾਲੋਂ ਕਿਤੇ ਬਿਹਤਰ ਹੋਵੇਗਾ।

ਆਪਣੀ ਗੱਲ ਨੂੰ ਹੋਰ ਅੱਗੇ ਲੈਂਦਿਆਂ ਉਨ੍ਹਾਂ ਕਿਹਾ ਕਿ ਏਜੰਟ ਜ਼ਿਆਦਾ ਸਮਾਰਟ ਹੁੰਦੇ ਹਨ ਉਹ ਕਿਸੇ ਵੀ ਕੰਮ ਬਾਰੇ ਪੁੱਛਣ ਤੋਂ ਪਹਿਲਾਂ ਹੀ ਸਲਾਹ ਦੇਣ ਦੀ ਸਮਰੱਥਾ ਰੱਖਦੇ ਹਨ।ਬਿਲ ਗੇਟਸ ਨੇ ਕਿਹਾ ਹੈ ਕਿ ਭਵਿੱਖ ਦੇ ਪਰਸਨਲ ਅਸਿਸਟੈਂਟ ਹਰ ਤਰ੍ਹਾਂ ਦੇ ਕੰਮ ਕਰਨ ਵਿੱਚ ਨਿਪੁੰਨ ਹੋਣਗੇ। ਬਿਲ ਗੇਟਸ ਦੇ ਅਨੁਸਾਰ ਅੱਜ ਕਿਸੇ ਨੂੰ ਯਾਤਰਾ ਦੀ ਯੋਜਨਾ ਬਣਾਉਣ ਲਈ ਕਿਸੇ ਟਰੈਵਲ ਏਜੰਟ ਨੂੰ ਪੈਸੇ ਦੇਣ ਦੀ ਲੋੜ ਹੁੰਦੀ ਹੈ। ਨਾਲ ਹੀ ਟਰੈਵਲ ਏਜੰਟ ਨਾਲ ਸਮਾਂ ਬਿਤਾਉਣ ਦੀ ਜ਼ਰੂਰਤ ਹੈ ਤਾਂ ਜੋ ਉਹ ਸਾਡੀ ਰੁਚੀਆਂ ਦੇ ਆਧਾਰ 'ਤੇ ਸਾਨੂੰ ਘੁੰਮਣ ਲਈ ਸਥਾਨ ਦੱਸ ਸਕੇ।ਇਸ ਦੇ ਉਲਟ AI ਆਪਣੇ ਯੂਜ਼ਰ ਲਈ ਯਾਤਰਾਵਾਂ ਦੀ ਯੋਜਨਾ ਬਣਾਉਣ ਵਰਗੇ ਕੰਮ ਵੀ ਬਹੁਤ ਵਧੀਆ ਤਰੀਕੇ ਨਾਲ ਕਰੇਗਾ। ਯੂਜ਼ਰਜ਼ ਦੀਆਂ ਰੁਚੀਆਂ ਦੇ ਆਧਾਰ 'ਤੇ AI ਉਸ ਨੂੰ ਕੰਮ ਕਰਨ ਲਈ ਸੁਝਾਅ ਦੇਵੇਗਾ। AI ਯੂਜ਼ਰਜ਼ ਨੂੰ ਉਸਦੀ ਪਸੰਦ ਦੇ ਭੋਜਨ ਅਤੇ ਬੁੱਕ ਰਿਜ਼ਰਵੇਸ਼ਨ ਦੇ ਅਧਾਰ 'ਤੇ ਰੈਸਟੋਰੈਂਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੰਮ ਕਰੇਗਾ।

In Five Years Every Internet User Will Have His Own Robot The Picture Of The Future Will Change Bill Gates


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App