ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਇਨ੍ਹੀਂ ਦਿਨੀਂ ਆਪਣੀ ਫਿਲਮ ਚੇਤਾ ਸਿੰਘ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਫਿਲਮ ਵਿੱਚ ਅਦਾਕਾਰ ਅਹਿਮ ਭੂਮਿਕਾ ਨਿਭਾਉਂਦਾ ਹੋਇਆ ਦਿਖਾਈ ਦੇਵੇਗਾ। ਇਸ ਵਾਰ ਪ੍ਰਸ਼ੰਸਕਾਂ ਨੂੰ ਪ੍ਰਿੰਸ ਕੰਵਲਜੀਤ ਦਾ ਧਾਕੜ ਅੰਦਾਜ਼ ਦੇਖਣ ਨੂੰ ਮਿਲੇਗਾ। ਇਸ ਵਿਚਾਲੇ ਫਿਲਮ ਦਾ ਗੀਤ ਪਿੰਡ ਦੀ ਭੂਆ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੇ ਗੀਤ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਚੇਤਾ ਸਿੰਘ ਦੇ ਨਵੇਂ ਗੀਤ ਦੀ ਖਾਸ ਗੱਲ਼ ਇਹ ਹੈ ਕਿ ਇਸ ਵਿੱਚ ਹਿਮਾਸ਼ੀ ਖੁਰਾਣਾ ਅਤੇ ਦਿਲਪ੍ਰੀਤ ਢਿੱਲੋਂ ਸਟੇਜ ਉੱਪਰ ਪਰਫਾਰਮ ਕਰਦੇ ਦਿਖਾਈ ਦੇ ਰਹੇ ਹਨ। ਹਿਮਾਂਸ਼ੀ ਖੁਰਾਣਾ ਦਾ ਵੱਖਰਾ ਅੰਦਾਜ਼ ਸਭ ਦਾ ਧਿਆਨ ਖਿੱਚ ਰਿਹਾ ਹੈ। ਦੱਸ ਦੇਈਏ ਕਿ ਫ਼ਿਲਮ ਇੱਕ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਹ ਫ਼ਿਲਮ ਚ ਬਦਲੇ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਜਿਸ ਚ ਇੱਕ ਸ਼ਖਸ ਸਮਾਜ ਦੇ ਕੁਝ ਬੁਰੇ ਅਨਸਰਾਂ ਵਿਰੁੱਧ ਲੜਾਈ ਲੜਦਾ ਹੈ ਅਤੇ ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ। ਪ੍ਰਿੰਸ ਕੰਵਲਜੀਤ ਸਟਾਰਰ ਪਿੰਡ ਦੀ ਭੂਆ ਨੂੰ ਗੁਰਲੇਜ ਅਖਤਰ (Gurlej Akhtar) ਅਤੇ ਦਿਲਪ੍ਰੀਤ ਢਿੱਲੋਂ ਨੇ ਆਵਾਜ਼ ਦਿੱਤੀ ਹੈ। ਦੱਸ ਦੇਈਏ ਕਿ ਸਾਗਾ ਸਟੂਡੀਓ ਇੱਕ ਅਦਭੁਤ ਕਹਾਣੀ ਲਿਆਇਆ ਹੈ ਜੋ ਬੁਰੇ ਸਮਾਜ ਦੇ ਵਿਰੁੱਧ ਬਦਲਾ ਲੈਣ ਦੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਚੇਤਾ ਸਿੰਘ 1 ਸਤੰਬਰ 2023 ਨੂੰ ਸਿਨੇਮਾਘਰਾਂ ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਗਾ ਸਟੂਡੀਓਜ਼ ਇੱਕ ਦਿਲਚਸਪ ਕਹਾਣੀ, ਤੀਬਰ ਪ੍ਰਦਰਸ਼ਨ ਅਤੇ ਉੱਚ ਐਕਸ਼ਨ ਦੇ ਨਾਲ, ਫਿਲਮ ਉਦਯੋਗ ਦੀਆਂ ਸੀਮਾਵਾਂ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। ਚੇਤਾ ਸਿੰਘ ਦੇ ਦੋ ਸ਼ਾਨਦਾਰ ਪੋਸਟਰ ਰਿਲੀਜ਼ ਕਰਨ ਤੋਂ ਬਾਅਦ, ਸਾਗਾ ਸਟੂਡੀਓਜ਼ 10 ਅਗਸਤ, 2023 ਨੂੰ ਆਪਣੇ ਟ੍ਰੇਲਰ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਦਿੱਤਾ ਹੈ।
New Song pind Di Bhua From The Movie cheta Singh Released Dilpreet Dhillon gurlez Akhtar Gave The Voice
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)