ਗਦਰ-2 ਨੇ ਬਾਕਸ ਆਫਿਸ ਤੇ ਧਮਾਲ ਮਚਾ ਦਿੱਤਾ ਹੈ। ਇਸ ਦੌਰਾਨ ਮੁੰਬਈ ਤੋਂ ਸੰਨੀ ਦਿਓਲ ਲਈ ਵੀ ਚੰਗੀ ਖ਼ਬਰ ਹੈ। ਬੈਂਕ ਆਫ ਬੜੌਦਾ ਨੇ ਮੁੰਬਈ ਦੇ ਜੁਹੂ ਸਥਿਤ ਅਭਿਨੇਤਾ ਦੇ ਬੰਗਲੇ ਦੀ ਨਿਲਾਮੀ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ। ਬੈਂਕ ਵੱਲੋਂ ਦੱਸਿਆ ਗਿਆ ਹੈ ਕਿ ਤਕਨੀਕੀ ਖ਼ਾਮੀ ਕਾਰਨ ਨਿਲਾਮੀ ਰੋਕ ਦਿੱਤੀ ਗਈ ਹੈ। ਇਸ ਤਰ੍ਹਾਂ ਬੈਂਕ ਨੇ 56 ਕਰੋੜ ਰੁਪਏ ਦੀ ਬਕਾਇਆ ਰਕਮ ਤੋਂ ਬਾਅਦ 24 ਘੰਟਿਆਂ ਦੇ ਅੰਦਰ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਖਾਸ ਗੱਲ ਇਹ ਹੈ ਕਿ ਇਸ ਲੋਨ ਤੇ ਗਰਾਂਟਰ ਦੇ ਰੂਪ ਚ ਧਰਮਿੰਦਰ ਦੇ ਦਸਤਖਤ ਹਨ।ਸ਼ਨਿਚਰਵਾਰ 19 ਅਗਸਤ ਨੂੰ ਇਕ ਬੈਂਕ ਦੇ ਇਸ਼ਤਿਹਾਰ ਚ ਖੁਲਾਸਾ ਹੋਇਆ ਸੀ ਕਿ ਅਭਿਨੇਤਾ ਸੰਨੀ ਦਿਓਲ ਦੀ ਫਿਲਮ ਗਦਰ-2 ਇਨ੍ਹੀਂ ਦਿਨੀਂ ਬਾਕਸ ਆਫਿਸ ਤੇ ਰੋਜ਼ਾਨਾ ਕਰੋੜਾਂ ਦੀ ਕਮਾਈ ਕਰ ਰਹੀ ਹੈ ਪਰ ਜੁਹੂ ਸਥਿਤ ਉਨ੍ਹਾਂ ਦਾ ਬੰਗਲਾ ਸੰਨੀ ਵਿਲਾ ਨੀਲਾਮ ਹੋਣ ਜਾ ਰਿਹਾ ਹੈ। ਸੰਨੀ ਨੇ ਇਹ ਬੰਗਲਾ ਗਿਰਵੀ ਰੱਖ ਕੇ ਕਰਜ਼ਾ ਲਿਆ ਸੀ, ਜਿਸ ਨੂੰ ਉਹ ਵਾਪਸ ਨਹੀਂ ਕਰ ਸਕੇ ਹਨ। ਸੰਨੀ ਦਿਓਲ ਦਾ ਇਹ ਬੰਗਲਾ ਗਾਂਧੀ ਗ੍ਰਾਮ ਰੋਡ, ਜੁਹੂ ਸਥਿਤ ਹੈ। ਉਹ ਇਸ ਵਿਚ ਨਹੀਂ ਰਹਿੰਦੇ ਪਰ ਸੁਪਰ ਸਾਊਂਡ ਨਾਂ ਦਾ ਰਿਕਾਰਡਿੰਗ ਤੇ ਡਬਿੰਗ ਸਟੂਡੀਓ ਚਲਾਉਂਦੇ ਹਨ। ਇਸ ਤੋਂ ਇਲਾਵਾ ਇਹ ਰਹਿਣ ਲਈ ਵੀ ਵਧੀਆ ਜਗ੍ਹਾ ਹੈ। ਰਿਕਾਰਡਿੰਗ ਤੇ ਡਬਿੰਗ ਸਟੂਡੀਓ ਦੇ ਚੰਗੇ ਕਾਰੋਬਾਰ ਕਾਰਨ, ਇਹ ਬੰਗਲਾ ਦਿਓਲ ਪਰਿਵਾਰ ਲਈ ਆਮਦਨ ਦਾ ਚੰਗਾ ਸਰੋਤ ਹੈ।ਸੰਨੀ ਦਿਓਲ ਨੇ 2016 ਚ ਫਿਲਮ ਘਾਇਲ: ਵਨਸ ਅਗੇਨ ਦੇ ਨਿਰਮਾਣ ਦੌਰਾਨ ਇਸ ਬੰਗਲੇ ਨੂੰ ਬੈਂਕ ਆਫ ਬੜੌਦਾ ਕੋਲ ਗਿਰਵੀ ਰੱਖ ਕੇ ਵੱਡਾ ਕਰਜ਼ਾ ਲਿਆ ਸੀ। ਸੰਨੀ ਦਿਓਲ ਇਸ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਸਨ। ਇਸ ਫਿਲਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ, ਜਿਸ ਕਾਰਨ ਸੰਨੀ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ। ਇਸ ਕਰਜ਼ੇ ਦੀ ਅਦਾਇਗੀ ਲਈ ਹੁਣ ਉਸ ਨੂੰ ਵਿਆਜ ਸਮੇਤ ਬੈਂਕ ਨੂੰ 55.99 ਕਰੋੜ ਰੁਪਏ ਅਦਾ ਕਰਨੇ ਪੈਣਗੇ।
Sunny Deol s Bungalow In Mumbai Will Not Be Auctioned 56 Crores Were Due
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)