ਇੰਡੀਅਨ ਆਈਡਲ 12 ਦੇ ਜੇਤੂ ਤੇ ਮਸ਼ਹੂਰ ਗਾਇਕ ਪਵਨਦੀਪ ਰਾਜਨ ਸੋਮਵਾਰ (5 ਮਈ, 2025) ਨੂੰ ਅਹਿਮਦਾਬਾਦ ਵਿੱਚ ਇੱਕ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਇਸ ਨਾਲ ਸਬੰਧਤ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਉਹ ਗੰਭੀਰ ਹਾਲਤ ਵਿੱਚ ਦਿਖਾਈ ਦੇ ਰਿਹਾ ਸੀ, ਜਿੱਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਸਨ। ਫੈਨਜ਼ ਉਸ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਹੇ ਹਨ।
ਹਾਦਸੇ ਬਾਰੇ ਵਿਸਤ੍ਰਿਤ ਜਾਣਕਾਰੀ ਅਜੇ ਪਤਾ ਨਹੀਂ ਹੈ ਪਰ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਪਵਨਦੀਪ ਦੀ ਖੱਬੀ ਲੱਤ ਤੇ ਸੱਜੇ ਹੱਥ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸੇ ਦਾ ਕਾਰਨ ਕੀ ਸੀ। ਕੁਝ ਰਿਪੋਰਟਾਂ ਇਸ ਦਾ ਕਾਰਨ ਸੜਕਾਂ ਦੀ ਸਥਿਤੀ ਤੇ ਰਾਤ ਨੂੰ ਘੱਟ ਦ੍ਰਿਸ਼ਟੀ ਦਾ ਹਵਾਲਾ ਦਿੰਦੀਆਂ ਹਨ। ਫੈਨਜ਼ ਤੇ ਇੰਡਸਟਰੀ ਨਾਲ ਜੁੜੇ ਲੋਕ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਉਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦਾ ਪਵਨਦੀਪ ਰਾਜਨ ਇੱਕ ਸੰਗੀਤਕ ਪਰਿਵਾਰ ਨਾਲ ਸਬੰਧਤ ਹੈ। ਉਸ ਦੇ ਪਿਤਾ ਸੁਰੇਸ਼ ਰਾਜਨ ਮਾਂ ਸਰੋਜ ਰਾਜਨ ਤੇ ਭੈਣ ਜੋਤੀਦੀਪ ਰਾਜਨ ਕੁਮਾਓਨੀ ਲੋਕ ਕਲਾਕਾਰ ਹਨ। ਪਵਨਦੀਪ ਨੇ 2015 ਵਿੱਚ ਦ ਵੌਇਸ ਇੰਡੀਆ ਜਿੱਤ ਕੇ ਸੁਰਖੀਆਂ ਬਟੋਰੀਆਂ ਤੇ 2021 ਵਿੱਚ ਉਸ ਨੇ ਇੰਡੀਅਨ ਆਈਡਲ 12 ਟਰਾਫੀ 25 ਲੱਖ ਰੁਪਏ ਤੇ ਇੱਕ ਕਾਰ ਜਿੱਤੀ। ਉਸ ਨੇ ਅਰੁਣਿਤਾ ਕਾਂਜੀਲਾਲ, ਮੁਹੰਮਦ ਦਾਨਿਸ਼, ਸਯਾਲੀ ਕਾਂਬਲੇ, ਨਿਹਾਲ ਤੋਰੋ ਤੇ ਸ਼ਨਮੁਖਾ ਪ੍ਰਿਆ ਨੂੰ ਹਰਾਇਆ।
Indian idol 12 winner pawandeep rajan was involved in a horrific car accident
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)