ਬੈਂਗਨ ਖਾਣ ਦੇ ਫਾਇਦੇ, ਕਈ ਬਿਮਾਰੀਆਂ ਤੋਂ ਕਰਦਾ ਹੈ ਬਚਾਅ

07/12/2023 | Public Times Bureau | National

ਬੈਂਗਨ ਨੂੰ ਕੀ ਲੋਕ ਅਕਸਰ ਹੀ ਬਿਨਾਂ ਗੁਣ ਵਾਲੀ ਸਬਜ਼ੀ ਵੀ ਕਹਿੰਦੇ ਹਨ, ਪਰ ਇਸ ਦੇ ਉਲਟ ਬੈਂਗਨ ਸਾਡੇ ਸਿਹਤ ਲਈ ਬਹੁਤ ਲਾਭਕਾਰੀ ਹੈ ਤੇ ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਆਓ ਜਾਣਦੇ ਹਾਂ ਬੈਂਗਨ ਖਾਣ ਦੇ ਫਾਇਦੇ ਬਾਰੇ।ਬੈਂਗਣ ਵਿਟਾਮਿਨ, ਫਾਈਬਰ, ਪ੍ਰੋਟੀਨ, ਕਾਰਬੋਹਾਈਡਰੇਟ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ । ਇਸੇ ਲਈ ਇਹ ਸਾਨੂੰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਂਦਾ ਹੈ ।

ਬੈਂਗਣ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਬੈਂਗਣ ਦਿਲ ਦੀ ਸਿਹਤ ਤੋਂ ਮੋਟਾਪੇ ਤੱਕ ਦੀ ਬਿਮਾਰੀ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਹੈ।ਬੈਂਗਣ ਚ ਐਂਟੀਆਕਸੀਡੈਂਟ ਗੁਣ ਹੋਣ ਕਾਰਨ ਇਹ ਦਿਲ ਸੰਬੰਧੀ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ। ਬੈਂਗਣ ਦਾ ਸੇਵਨ ਹਾਰਟ ਅਟੈਕ, ਸਟਰੋਕ ਦੇ ਜੋਖਮ ਨੂੰ ਘੱਟ ਕਰਦਾ ਹੈ।ਬੈਂਗਣ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ। ਕਿਉਂਕਿ ਬੈਂਗਣ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ, ਇਹ ਸਾਡੀ ਭੁੱਖ ਨੂੰ ਕੰਟਰੋਲ ਕਰਦਾ ਹੈ।

ਬੈਂਗਣ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ ਅਤੇ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ। ਇਸ ਕਾਰਨ ਇਹ ਮੋਟਾਪੇ ਨੂੰ ਕੰਟਰੋਲ ਕਰਦਾ ਹੈ। ਉੱਚ ਫਾਈਬਰ ਦੀ ਮੌਜੂਦਗੀ ਦੇ ਕਾਰਨ, ਇਹ ਤੁਹਾਡੇ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਰੱਖਦਾ ਹੈ । ਬੈਂਗਣ ਪਾਚਨ ਤੰਤਰ ਨੂੰ ਤੰਦਰੁਸਤ ਰੱਖਦਾ ਹੈ।ਬੈਂਗਨ ਵਿੱਚ ਅਜਿਹੇ ਪੌਸ਼ਟਿਕ ਤੱਤ ਮਿਲਦੇ ਹਨ ਜੋ ਕਿ ਹੋਰ ਕਿਸੇ ਵੀ ਸਬਜ਼ ਵਿੱਚ ਨਹੀਂ ਮਿਲਦੇ। ਇਸ ਇੱਕਲੀ ਸਬਜ਼ੀ 'ਚ ਹੋਰਨਾਂ ਦੇ ਮੁਕਾਬਲੇ ਇੱਕਠੇ ਕਈ ਤੱਤ ਮਿਲਦੇ ਹਨ। ਇਸ ਨੂੰ ਕਈ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸਬਜ਼ੀ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ, ਕਿਉਂਕਿ ਇਸ ਵਿੱਚ ਆਈਰਨ, ਜ਼ਿੰਕ, ਵਿਟਾਮਿਨ ਤੇ ਫਾਈਬਰ ਕਈ ਸਾਰੇ ਤੱਤ ਮੌਜੂਦ ਹੁੰਦੇ ਹਨ।

ਬੈਂਗਨ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕੈਲੋਸਟਰੋਲ ਦਾ ਪੱਧਰ ਘੱਟ ਬਣਿਆ ਰਹਿੰਦਾ ਹੈ। ਇਸ ਵਿੱਚ ਵੱਧ ਮਾਤਰਾ ਵਿੱਚ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਹੁੰਦਾ ਹੈ। ਜੋ ਕਿ ਸਾਡੇ ਸਰੀਰ ਵਿੱਚ ਕੈਲੋਸਟਰੋਲ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ ਤੇ ਇਸ ਨਾਲ ਦਿਲ ਦੀ ਬਿਮਾਰੀਆਂ ਜਿਵੇਂ ਕਿ ਹਾਰਟ ਅਟੈਕ, ਸਟ੍ਰੋਕ ਆਦਿ ਤੋਂ ਬਚਾਅ ਰਹਿੰਦਾ ਹੈ।ਬੈਂਗਨ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਤੇ ਆਇਰਨ ਪਾਇਆ ਜਾਂਦਾ ਹੈ। ਜੋ ਸਰੀਰ ਵਿੱਚ ਨਵੇਂ ਰੈਡ ਸੈਲਸ ਬਣਾਉਣ ਲਈ ਮਦਦ ਕਰਦਾ ਹੈ। ਇਸ ਨਾਲ ਸਰੀਰ ਵਿੱਚ ਖੂਨ ਦਾ ਬਹਾਅ ਰੈਗੂਲਰ ਹੁੰਦਾ ਹੈ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਵੱਧਦੀ ਹੈ।

Benefits Of Eating Brinjal Protects Against Many Diseases


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App