ਖਾਲਸਾ ਪੰਥ ਦਾ 325ਵਾਂ ਸਾਜਨਾ ਦਿਵਸ ਅੱਜ ਦੇਸ਼-ਵਿਦੇਸ਼ ਦੇ ਵਿਚ ਬੜੇ ਉਤਸ਼ਾਹ ਅਤੇ ਸਿੱਖੀ ਜ਼ਜਬੇ ਸੰਗ ਮਨਾਇਆ ਗਿਆ। ਇਸ ਮੌਕੇ ਜਿੱਥੇ ਕੀਰਤਨ ਅਤੇ ਕਥਾ ਦੀਵਾਨ ਸਜੇ ਉਥੇ ਗਾਇਕੀ ਦੇ ਖੇਤਰ ਵਿਚ ਵਿਚਰਦੇ ਗਾਇਕਾਂ ਨੇ ਵੀ ਆਪਣੀ ਕਲਾ ਦੇ ਨਾਲ ਖਾਲਸਾ ਸਾਜਨਾ ਦਿਵਸ (ਵਿਸਾਖੀ) ਦਿਹਾੜੇ ਦੇ ਇਤਿਹਾਸਕ ਪ੍ਰਸੰਗਾਂ ਨੂੰ ਗੀਤਾਂ ਦੇ ਵਿਚ ਪ੍ਰੋਅ ਕੇ ਪੇਸ਼ ਕੀਤਾ। ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਸਾਂਝੇ ਗਾਇਕ ਰਾਣਾ ਜੀ ਨੇ ਇਸ ਵਾਰ ਖਾਲਸਾ ਸਾਜਨਾ ਦਿਵਸ ਮੌਕੇ ਆਪਣਾ ਧਾਰਮਿਕ ਗੀਤ ‘ਵਾਰ’ ਦੇ ਰੂਪ ਵਿਚ ਫਾਸਟ ਬੀਟ ਸੰਗੀਤਕ ਸੁਰਾਂ ਸੰਗ ਪੇਸ਼ ਕੀਤਾ ਹੈ। ਇਸ ਗੀਤ ਦੀ ਬੀਟ ਕਮਾਲ ਦੀ ਹੈ ਅਤੇ ਲਗਦਾ ਹੈ ਕਿ ਇਹ ਗੀਤ ਹਰ ਗਤਕਾ ਅਖਾੜੇ ਵਿਚ ਤੇਗਾਂ ਜਾਂ ਕਹਿ ਲਈਏ ਤਲਵਾਰਾਂ ਦੇ ਫੌਲਾਦੀ ਜੌਹਰ ਵਿਖਾਉਣ ਵੇਲੇ ਵਜਾਇਆ ਜਾਵੇਗਾ।
ਇਸ ਗੀਤ ਦੇ ਰਿਲੀਜ਼ ਦਾ ਰੰਗਦਾਰ ਪੋਸਟਰ ਅੱਜ ਨਿਊਜ਼ੀਲੈਂਡ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਸ. ਵਰਿੰਦਰ ਸਿੰਘ ਬਰੇਲੀ ਨੇ ਸਮੂਹ ਸੰਗਤਾਂ ਦੀ ਹਾਜ਼ਰੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪ੍ਰਚਾਰਕ ਭਾਈ ਜਗਦੇਵ ਸਿੰਘ (ਕਥਾ ਵਾਚਕ), ਮੁੱਖ ਸੇਵਾਦਾਰ ਐਚ. ਡੀ. ਭੂੰਡਪਾਲ, ਸਕੱਤਰ ਸ. ਗੁਰਿੰਦਰ ਸਿੰਘ ਸ਼ਾਦੀਪੁਰ, ਭਾਈ ਗੁਰਨੇਕ ਸਿੰਘ ਮਸਾਣੀਆ, ਸ. ਮੋਹਨਪਾਲ ਸਿੰਘ ਬਾਠ, ਸ. ਬਚਨ ਸਿੰਘ ਲਾਲੀ, ਸ਼ੰਮਾ ਅਤੇ ਸ. ਮਲਕੀਤ ਸਿੰਘ ਰਾਹੀਂ ਜਾਰੀ ਕਰਵਾਇਆ। ਇਹ ਗੀਤ ਯੂ.ਟਿਊਬ ਉਤੇ ਵਧੀਆ ਵੀਡੀਓ ਫਿਲਮਾਂਕਣ ਰਾਹੀਂ ਜਾਰੀ ਕੀਤਾ ਗਿਆ ਹੈ। ਇਸ ਗੀਤ ਦੇ ਲੇਖਕ ਜੋਗੀ ਜੰਡੂਸਿੰਘਾ ਵਾਲੇ ਅਤੇ ਸੰਗੀਤਕਾਰ ਬੌਬੀ ਸ਼ਰਮਾ ਹਨ। ਰਛਪਾਲ ਥਿੰਦ ਅਤੇ ਪਾਲ ਥਿੰਦ ਇਸ ਗੀਤ ਦੇ ਨਿਰਮਾਤਾ ਹਨ ਅਤੇ ਇਸ ਨੂੰ ਫਿਊਚਰ ਟਿਊਨ ਕੰਪਨੀ ਦੇ ਵਿਚ ਰਿਲੀਜ਼ ਕੀਤਾ ਗਿਆ ਹੈ।
ਕੁੱਝ ਗੱਲਾਂ ਗਾਇਕ ਰਾਣਾ ਜੀ ਬਾਰੇ: ਰਣਜੀਤ ਸਿੰਘ (ਰਾਣਾ ਜੀ) ਪੁੱਤਰ ਸ: ਪਿਆਰਾ ਸਿੰਘ ਢੱਡਵਾਲ ਦਾ ਸੰਗੀਤ ਨਾਲ ਬਚਪਨ ਤੋਂ ਲਗਾਅ ਰਿਹਾ ਹੈ। ਪ੍ਰੋਫੈਸ਼ਨਲ ਤੌਰ ’ਤੇ ਗਾਇਕੀ ਖੇਤਰ ਵਿੱਚ ਪ੍ਰਵੇਸ਼ 1996-2002 ਤੋਂ ਬਾਅਦ ਪਰਵਾਰਿਕ ਜ਼ਿੰਮੇਵਾਰੀਆਂ ਕਰਕੇ ਨਿਊਜ਼ੀਲੈਂਡ ਆ ਗਏ। ਨਿਊਜ਼ੀਲੈਂਡ ਵਿੱਚ ਕਬੱਡੀ ਸ਼ੁਰੂ ਕਰਨ ਲਈ ਦਿਨ-ਰਾਤ ਬਣਦਾ ਯੋਗਦਾਨ ਪਾਇਆ। ਫਿਰ 2006 ਵਿੱਚ ਆਸਟਰੇਲੀਆ ਚਲੇ ਗਏ। ਇਥੇ ਜਾ ਕੇ ਪੰਜ ਸਾਲ ਕਬੱਡੀ ਕੋਚ ਦੇ ਤੌਰ ’ਤੇ ਸੇਵਾ ਨਿਭਾਈ। ਅੰਤਰ-ਰਾਸ਼ਟਰੀ ਪੱਧਰ ਤੱਕ ਕਬੱਡੀ ਵੀ ਖੇਡੀ। ਆਸਟਰੇਲੀਆ ਜਾ ਕੇ ਸਿੰਗਲ ਟਰੈਕ ਵੀ ਸਰੋਤਿਆਂ ਦੀ ਝੋਲੀ ਪਾਏ। ਪਹਿਲਾ ਗੀਤ ‘ਸਾਲ ਬਾਅਦ ਸਿੱਖ ਖੇਡਾਂ ਆਈਆਂ ਮੇਰੇ ਦੋਸਤੋ’ ਆਇਆ ਫਿਰ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਸ਼ੁਰੂਆਤ ’ਤੇ ‘ਸਿੱਖ ਖੇਡਾਂ ਸ਼ੁਰੂ ਹੋ ਗਈਆਂ, ਹੋ ਗਈਆਂ ਨੇ ਖੁਸ਼ੀਆਂ ਦੇ ਨਾਲ।’
ਇਸ ਤੋਂ ਬਾਅਦ ਆਸਟਰੇਲੀਆ ਵਰਲਡ ਕੱਪ ਤੇ ‘ਵਰਲਡ ਕੱਪ ਹੈ ਰੱਖਿਆ, ਮਿਲਕੇ ਸੱਭ ਭਰਾਵਾਂ ਨੇ’, ਫਿਰ ਮੈਲਬੌਰਨ ਪੰਜਾਬ ਵੌਰੀਅਰ ਕਲੱਬ ਲਈ ‘ਮੁੰਡੇ ਪੰਜਾਬ ਵੌਰੀਅਰ ਦੇ,ਪਾਉਂਦੇ ਭੰਗੜੇ ਤੇ ਖੇਡਣ ਕਬੱਡੀਆਂ’ ਤੇ ਫਿਰ ‘ਮੈਲਬੌਰਨ ਅਕੈਡਮੀ ਦੇ, ਸੁਣੀਦੇ ਮੁੰਡੇ ਤੱਕੜੇ ਸੁਣੀਦੇ ਮੁੰਡੇ ਤੱਕੜੇ’ ਤੇ ਹੁਣ ਖ਼ਾਲਸੇ ਦੇ ਜਨਮ ਦਿਨ ਤੇ ਇਹ ਵਾਰ ‘ਤੇਗ’ ਪੇਸ਼ ਕੀਤੀ ਹੈ।ਖਾਲਸਾ ਸਾਜਨਾ ਦਿਵਸ ਦੀ ਪੂਰੇ ਪ੍ਰਸੰਗ ਨੂੰ ਇਸ ਗੀਤ ਦੇ ਵਿਚ ਪ੍ਰਗਟ ਕੀਤਾ ਗਿਆ ਹੈ। ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇਗ ਦੇ ਨਾਲ ਲਲਕਾਰ ਕੇ ਪੰਜ ਸਿਰਾਂ ਦੀ ਮੰਗ ਕੀਤੀ। ਜਿਵੇਂ ਗੁਰੂ ਸਾਹਿਬ ਨੇ ਉਸ ਵੇਲੇ ਸੰਗਤ ਦੇ ਵਿਚ ਜੋਸ਼ ਭਰਿਆ ਹੋਵੇਗਾ ਉਵੇਂ ਦਾ ਹੀ ਸੰਗੀਤ ਜੋਸ਼ ਭਰਨ ਵਾਲਾ ਲਗਦਾ ਹੈ। ਗਾਇਕ ਰਾਣਾ ਜੀ ਨੇ ਨਿਊਜ਼ੀਲੈਂਡ ਸੰਗਤ ਦਾ ਪੋਸਟਰ ਰਿਲੀਜ਼ ਕਰਨ ਉਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਹੈ ਅਤੇ ਗੀਤ ਨੂੰ ਸੁਣ ਕੇ ਸ਼ੇਅਰ ਕਰਨ ਦੀ ਬੇਨਤੀ ਕੀਤੀ ਹੈ।
ਰਾਣਾ ਜੀ ਨੇ ਸ. ਵਰਿੰਦਰ ਸਿੰਘ ਬੈਂਸ (ਬਰੇਲੀ), ਗੁਰਨੇਕ ਸਿੰਘ ਨਿੱਝਰ, ਗੁਰਸ਼ਰਨ ਸਿੰਘ ਬਡਿਆਲ, ਦਵਿੰਦਰ ਸਿੰਘ ਗਿੰਦਾ,ਹਰਪ੍ਰੀਤ ਸਿੰਘ ਕੰਗ, ਸ. ਰਣਵੀਰ ਸਿੰਘ ਲਾਲੀ, ਮਾਸਟਰ ਜੋਗਿੰਦਰ ਸਿੰਘ ਬੈਦਵਾਨ, ਹਰਿੰਦਰਪਾਲ ਸਿੰਘ ਢਿਲੋਂ,ਜਗਜੀਤ ਸਿੰਘ ਕੰਗ, ਗੁਰਿੰਦਰ ਸਿੰਘ ਢੱਟ,ਮਹਿੰਦਰ ਸਿੰਘ ਸੰਧੂ ਹਮਿਲਟਨ, ਰਘਵੀਰ ਸਿੰਘ, ਪ੍ਰੀਤਮ ਸਿੰਘ ਧਾਲੀਵਾਲ, ਹਰਬੰਸ ਸਿੰਘ ਸੰਘਾ,ਇੰਦਰਜੀਤ ਸਿੰਘ ਕਾਲਕਟ, ਮੰਗਾ ਭੰਡਾਲ, ਦਲਵੀਰ ਸਿੰਘ ਲਸਾੜਾ,ਬੂਟਾ ਸ਼ੈਲੀ ਟੌਂਸਾ,ਤੀਰਥ ਸਿੰਘ ਅਟਵਾਲ, ਕੁਲਦੀਪ ਸਿੰਘ ਲੂਥਰ, ਹਰਪਾਲ ਸਿੰਘ ਪਾਲ, ਅਮਰੀਕ ਸਿੰਘ ਨੱਚਦਾ ਪੰਜਾਬ ਵਾਲੇ, ਦਲਜੀਤ ਸਿੰਘ ਵਿਰਕ, ਸੰਤੋਖ ਸਿੰਘ ਵਿਰਕ, ਜੱਸਾ ਬੋਲੀਨਾ, ਅੰਗਰੇਜ਼ ਸਿੰਘ, ਨਵਤੇਜ ਰੰਧਾਵਾ, ਪਰਮਿੰਦਰ ਪਾਪਾਟੋਏਟੋਏ, ਟੋਨੀ ਮਿਊਜ਼ਕ ਸੈਂਟਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ।
New Zealand australian Joint Singer Rana s Song teg Jari Will Become The Glory Of Gatka Arenas With Fast Beats
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)