ਇਕ ਕੀਵੀ ਇੰਡੀਅਨ ਔਰਤ ਜੋ ਕਿ ਇਥੇ 8 ਸਾਲ ਤੋਂ ਰਹਿ ਸੀ ਨੇ ਇਮੀਗ੍ਰੇਸ਼ਨ ਦੇ ਇਕ ਫੈਸਲੇ ਤੋਂ ਨਾਰਾਜ਼ ਹੁੰਦਿਆ ਨਿਊਜ਼ੀਲੈਂਡ ਦੇਸ਼ ਨੂੰ ਛੱਡਣ ਦਾ ਫੈਸਲਾ ਲਿਆ ਹੈ ਅਤੇ ਕਿਹਾ ਹੈ ਕਿ ਉਹ ਹੁਣ ਇੰਡੀਆ ਹੀ ਵਾਪਿਸ ਚਲੇ ਜਾਵੇਗੀ। ਇਹ ਔਰਤ ਇਸ ਵੇਲੇ ਨੌਕਰੀ ਲੱਭਣ ਦੀ ਭਾਲ ਵਿਚ ਹੈ। ਦਰਅਸਲ ਇਸ ਔਰਤ ਨੇ ਆਪਣੇ ਪਿਤਾ ਜੀ ਨੂੰ ਇਥੇ ਬੁਲਾਉਣ ਦਾ ਸੋਚਿਆ ਸੀ। ਵੀਜ਼ਾ ਅਪਲਾਈ ਕੀਤਾ, ਵੀਜ਼ਾ ਤਾਂ ਮਿਲ ਗਿਆ ਪਰ ਉਸਦੇ ਪਿਤਾ ਜੀ ਇਕੱਲੇ ਆਉਣ ਦੇ ਸਮਰੱਥ ਨਹੀਂ ਸਨ। ਇਸ ਕਰਕੇ ਉਸਨੇ ਆਪਣੇ ਚਚੇਰੇ ਭਰਾ ਲਈ 10 ਦਿਨ ਦਾ ਵੀਜ਼ਾ ਅਪਲਾਈ ਕੀਤਾ ਤਾਂ ਕਿ ਉਹ ਉਸਦੇ ਪਿਤਾ ਨੂੰ ਇਥੇ ਲਿਆ ਸਕਣ। ਪਰ ਇਮੀਗ੍ਰਸ਼ੇਨ ਨੇ ਉਸ ਨੂੰ ਵੀਜ਼ਾ ਨਹੀਂ ਦਿੱਤਾ, ਕਿਉਂਕ ਇਮੀਗ੍ਰੇਸ਼ਨ ਸੋਚਦੀ ਸੀ ਕਿ ਉਹ ਵਾਪਿਸ ਨਹੀਂ ਜਾਵੇਗਾ। ਉਸਦਾ ਚਚੇਰਾ ਭਰਾ ਇਕੱਲਾ ਸੀ ਅਤੇ ਇਮੀਗ੍ਰੇਸ਼ਨ ਸਮਝਦੀ ਸੀ ਕਿ ਉਹ ਵਾਪਿਸ ਨਹੀਂ ਜਾਵੇਗਾ। ਇਸ ਔਰਤ ਨੇ ਆਪਣੇ ਚਚੇਰਾ ਭਰਾ ਦਾ ਦੁਬਾਰਾ ਵੀਜ਼ਾ ਵੀ ਅਪਲਾਈ ਕੀਤਾ, ਪਰ ਵੀਜ਼ਾ ਨਹੀਂ ਮਿਲਿਆ। ਇਸ ਗੱਲ ਤੋਂ ਇਹ ਔਰਤ ਐਨਾ ਖਫ਼ਾ ਹੋਈ ਕਿ ਉਸਨੇ ਹੁਣ ਇੰਡੀਆ ਵਾਪਿਸ ਜਾਣ ਦਾ ਫੈਸਲਾ ਲੈ ਲਿਆ।
The Indian Woman Decided To Return Home After Her Cousin Got A 10 day Visa
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)