ਟਿਕਟਾਕ ਸਮੇਤ ਹੋਰਨਾਂ ਐਪਸ ਰਾਹੀਂ ਚੀਨ ਰੱਖ ਰਿਹਾ ਨਜ਼ਰ, ਵਿਦੇਸ਼ਾਂ ’ਚ ਪ੍ਰਭਾਵ ਵਧਾਉਣ ਲਈ ਬੀਜਿੰਗ ਇਕੱਠੀ ਕਰ ਰਿਹੈ ਜਾਣਕਾਰੀ

12/05/2024 | Public Times Bureau | America

ਵਾਇਸ ਆਫ ਅਮਰੀਕਾ ਨੇ ਇਕ ਆਸਟ੍ਰੇਲੀਆਈ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਟਿਕਟਾਕ ਦੇ ਇਲਾਵਾ ਚੀਨ ਵਿਸ਼ਵ ਪੱਧਰ ’ਤੇ ਇੰਟਰਨੈੱਟ ਯੂਜ਼ਰਜ਼ ’ਤੇ ਨਜ਼ਰ ਰੱਖਣ ਲਈ ਆਨਲਾਈਨ ਗੇਮ ਸਮੇਤ ਕਈ ਹੋਰ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਿਹਾ ਹੈ।

ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ ਨੇ ਦੋ ਮਈ ਦੀ ਇਕ ਰਿਪੋਰਟ ’ਚ ਕਿਹਾ ਕਿ ਬੀਜਿੰਗ ਦੇ ਪ੍ਰਚਾਰ ਮੁਖੀ ਇੰਟਰਨੈੱਟ ਮੀਡੀਆ ਐਪ, ਪਲੇਟਫਾਰਮ ਤੇ ਮਸ਼ਹੂਰ ਆਨਲਾਈਨ ਗੇਮ ਰਾਹੀਂ ਨਿੱਜੀ ਡਾਟਾ ਇਕੱਠਾ ਕਰਨ ਲਈ ਚੀਨੀ ਤਕਨੀਕੀ ਕੰਪਨੀਆਂ ਨਾਲ ਸਬੰਧ ਬਣਾ ਰਹੇ ਹਨ। ਇਨ੍ਹਾਂ ’ਚ ਰਾਈਡ ਸ਼ੇਅਰਿੰਗ ਐਪ ਡੀਡੀ, ਐਕਸ਼ਨ ਗੇਮ ਜੈਨਸ਼ਿਨ ਇੰਪੈਕਟ ਤੇ ਮਸ਼ਹੂਰ ਆਨਲਾਈਨ ਮਾਰਕੀਟਪਲੇਸ ਟੇਮੂ ਵੀ ਸ਼ਾਮਲ ਹਨ।

ਚੀਨ ਵਿਸ਼ਵ ਸੂਚਨਾ ਸਥਿਤੀ ਤੰਤਰ ਨੂੰ ਨਵਾਂ ਆਕਾਰ ਦੇਣ ਲਈ ਵਿਦੇਸ਼ਾਂ ’ਚ ਆਪਣਾ ਪ੍ਰਭਾਵ ਵਧਾਉਣ ਲਈ ਕੰਮ ਕਰ ਰਿਹਾ ਹੈ ਤਾਂ ਜੋ ਸੱਤਾ ’ਤੇ ਆਪਣੀ ਪਕੜ ਮਜ਼ਬੂਤ ਕੀਤੀ ਜਾ ਸਕੇ। ਨਾਲ ਹੀ ਆਪਣੀਆਂ ਸਰਗਰਮੀਆਂ ਨੂੰ ਜਾਇਜ਼ ਬਣਾਇਆ ਜਾ ਸਕੇ। ਹਾਲਾਂਕਿ ਚੀਨੀ ਅਧਿਕਾਰੀਆਂ ਵੱਲੋਂ ਹਾਲੇ ਤੱਕ ਇਸਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਆਈ। ਰਿਪੋਰਟ ’ਚ ਨੀਤੀ ਨਿਰਮਾਤਾਵਾਂ ਨੂੰ ਬੀਜਿੰਗ ਵੱਲੋਂ ਕੀਤੇ ਜਾ ਰਹੇ ਇਸ ਕੰਮ ਨੂੰ ਲੈ ਕੇ ਮਜ਼ਬੂਤ ਸੁਰੱਖਿਆ ਤੇ ਜਵਾਬੀ ਉਪਾਅ ਵਿਕਸਤ ਕਰਨ ਦੀ ਅਪੀਲ ਕੀਤੀ ਗਈ ਹੈ।

ਸੀਐੱਨਐੱਨ ਦੀ ਰਿਪੋਰਟ ਦੇ ਮੁਤਾਬਕ, ਬੀਜਿੰਗ ਤੇ ਵਾਸ਼ਿੰਗਟਨ ’ਚ ਵਧਦੇ ਤਣਾਅ ਦਰਮਿਆਨ ਜੋਅ ਬਾਇਡਨ ਪ੍ਰਸ਼ਾਸਨ ਨੇ 37 ਚੀਨੀ ਸੰਸਥਾਵਾਂ ਨੂੰ ਵਪਾਰ ਪਾਬੰਦੀ ਸੂਚੀ ’ਚ ਸ਼ਾਮਲ ਕੀਤਾ ਹੈ। ਇਨ੍ਹਾਂ ’ਚੋਂ ਕੁਝ ਕਥਿਤ ਤੌਰ ’ਤੇ ਪਿਛਲੇ ਸਾਲ ਅਮਰੀਕਾ ਦੇ ਉੱਪਰੋਂ ਉਡਾਣ ਭਰਨ ਵਾਲੇ ਸ਼ੱਕੀ ਜਾਸੂਸੀ ਗੁੱਬਾਰੇ ਦਾ ਸਮਰਥਨ ਕਰਨ ਲਈ ਵੀ ਸ਼ਾਮਲ ਸਨ।

China Is Keeping An Eye Through Other Apps Including Tiktok Beijing Is Collecting Information To Increase Influence Abroad


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App