ਨਗਰ ਕੀਰਤਨ ਚ ਕੇਸਰੀ ਰੰਗ ’ਚ ਰੰਗਿਆ ਗਿਆ ਕੈਲਗਰੀ, ਵੱਡੀ ਗਿਣਤੀ ਲੋਕ ਹੋਏ ਸ਼ਾਮਲ

12/05/2024 | Public Times Bureau | Calgary

ਕੈਲਗਰੀ ’ਚ ਅੱਜ 24ਵਾਂ ਸਾਲਾਨਾ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ’ਚ ਤਕਰੀਬਨ ਸਵਾ ਲੱਖ ਲੋਕ ਸ਼ਾਮਲ ਹੋਏ। ਪਿਛਲੇ ਸਾਲ ਨਾਲੋਂ ਇਸ ਵਾਰ ਨਗਰ ਕੀਰਤਨ ’ਚ ਵਧੇਰੇ ਇਕੱਠ ਦੇਖਣ ਨੂੰ ਮਿਲਿਆ। ਇਸ ਦਾ ਮੁੱਖ ਕਾਰਨ ਸੀ ਕੈਲਗਰੀ ’ਚ ਪਿਛਲੇ ਸਾਲ ਹੋਈ ਇੰਮੀਗਰੇਸ਼ਨ। ਪਿਛਲੇ ਸਾਲ ਅਲਬਰਟਾ ’ਚ ਲਗਪਗ ਦੋ ਲੱਖ ਲੋਕ ਕੈਨੇਡਾ ਦੇ ਹੋਰਨਾਂ ਸੂਬਿਆਂ ਤੋਂ ਤੇ ਕੈਨੇਡਾ ਦੇ ਬਾਹਰੋਂ ਆਏ। ਦੂਜਾ, ਮੌਸਮ ਵਧੀਆ ਹੋਣ ਕਰਕੇ ਵੱਡੀ ਗਿਣਤੀ ’ਚ ਲੋਕ ਹੁੰਮ-ਹੁੰਮਾ ਕੇ ਨਗਰ ਕੀਰਤਨ 'ਚ ਸ਼ਾਮਲ ਹੋਏ। ਇਸ ਦੌਰਾਨ ਨਗਰ ਕੀਰਤਨ ’ਚ ਖ਼ਾਲਿਸਤਾਨ ਨਾਅਰੇ ਵੀ ਗੂੰਜੇ। ਖ਼ਾਲਿਸਤਾਨੀਆਂ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ’ਚ ਇਕ ਵਿਸ਼ੇਸ਼ ਝਾਕੀ ਤਿਆਰ ਕੀਤੀ ਗਈ ਸੀ ਜਿਸ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਬਣਾ ਕੇ ਉਨ੍ਹਾਂ ਦਾ ਸਾਰਾ ਦੋਸ਼ ਭਾਰਤ ਸਰਕਾਰ ਸਿਰ ਮੜ੍ਹਿਆ ਗਿਆ।

ਇਹ ਨਗਰ ਕੀਰਤਨ ਦਸਮੇਸ਼ ਕਲਚਰ ਸੈਂਟਰ ਕੈਲਗਰੀ ਤੋਂ ਨਿਰਧਾਰਤ ਸਮੇਂ ਅਨੁਸਾਰ ਸ਼ੁਰੂ ਹੋ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਜਿਨ੍ਹਾਂ ਦੇ ਹੱਥਾਂ ’ਚ ਨਿਸ਼ਾਨ ਸਾਹਿਬ ਸਨ ਜਿਸ ਨੂੰ ਲੋਕ ਬੜੀ ਸ਼ਰਧਾ ਨਾਲ ਮੱਥਾ ਟੇਕ ਰਹੇ ਸਨ। ਕੇਸਰੀ ਰੰਗ ਦੀਆਂ ਦਸਤਾਰਾਂ ’ਚ ਸਜੇ ਆਦਮੀ ਤੇ ਕੇਸਰੀ ਰੰਗ ਦੀਆਂ ਚੁੰਨੀਆਂ ’ਚ ਸਜੀਆਂ ਔਰਤਾਂ ਨੂੰ ਵੇਖ ਇੰਝ ਲੱਗ ਰਿਹਾ ਸੀ ਜਿਵੇਂ ਸਮੁੱਚਾ ਐਡਮਿੰਟਨ ਹੀ ਕੇਸਰੀ ਰੰਗ ’ਚ ਰੰਗਿਆ ਗਿਆ ਹੋਵੇ। ਇਸ ਦੌਰਾਨ ਗੱਤਕੇ ਵਾਲਿਆਂ ਨੇ ਗੱਤਕੇ ਦੇ ਜੌਹਰ ਵਿਖਾਏ। ਅਨੁਸ਼ਾਸਨ ਬਰਕਰਾਰ ਰੱਖਣ ਲਈ ਵੱਡੀ ਗਿਣਤੀ ’ਚ ਪੁਲਿਸ ਬਲ ਤੇ ਵਲੰਟੀਅਰ ਮੌਜੂਦ ਸਨ। ਜਿਵੇਂ-ਜਿਵੇਂ ਨਗਰ ਕੀਰਤਨ ਅੱਗੇ ਵਧਦਾ ਗਿਆ, ਤਿਵੇਂ-ਤਿਵੇਂ ਦਰਸ਼ਕਾਂ ਦੀ ਭੀੜ ਜੁੁੜਦੀ ਗਈ। ਵੱਖੋ-ਵੱਖ ਪੜਾਵਾਂ ਤੇ ਰਸਤਿਆਂ ’ਚੋਂ ਹੁੰਦਾ ਹੋਇਆ ਨਗਰ ਕੀਰਤਨ ਪਹੇਰੀ ਵਿੰਡ ਪਾਰਕ ਪਹੁੰਚਿਆ। ਜਿੱਥੇ ਵੱਡੀ ਸਟੇਜ ਸਜਾਈ ਹੋਈ ਸੀ। ਖਾਸ ਗੱਲ ਇਹ ਸੀ ਕਿ ਇਸ ਵਾਰ ਵੱਡੀ ਸਟੇਜ ਤੋਂ ਕਿਸੇ ਨੂੰ ਵੀ ਸਿਆਸੀ ਤਕਰੀਰਾਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਵੱਡੀ ਸਟੇਜ ਤੋਂ ਕੇਵਲ ਧਾਰਮਿਕ ਪ੍ਰੋਗਰਾਮ ਹੀ ਪੇਸ਼ ਕੀਤਾ ਗਿਆ। ਦੁਪਹਿਰ ਵੇਲੇ ਨਗਰ ਕੀਰਤਨ ਪੂਰੇ ਜਲੌਅ ’ਚ ਸੀ। ਟਰਾਂਸਪੋਰਟ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਕੁੱਲ ਮਿਲਾ ਕੇ ਇਹ ਨਗਰ ਕੀਰਤਨ ਸਫਲਤਾ ਪੂਰਵਕ ਸੰਪੰਨ ਹੋ ਗਿਆ ਜਿਸ ਲਈ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ।

Calgary Was Painted In Saffron In Nagar Kirtan A Large Number Of People Participated


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App