ਬਹੁਤਿਆਂ ਕੋਲੋਂ ਸੁਣਦੇ ਹਾਂ ਕਿ ‘ਬਈ ਪਤਾ ਨਹੀਂ ਕਿੱਥੇ ਜਾ ਕੇ ਇਹ ਤਕਨੀਕ ਰੁਕੇਗੀ’ ਗੱਲ ਸੱਚੀ ਹੈ, ਇਹ ਤਕਨੀਕ ਅੱਜ ਤੱਕ ਨਾ ਤਾਂ ਰੁਕੀ ਹੈ ਅਤੇ ਨਾ ਹੀ ਰੁਕਣੀ ਹੈ। ਕਮਾਲ ਦੀਆਂ ਖੋਜ਼ਾਂ ਹੋ ਰਹੀਆਂ ਹਨ। ਜਿੱਥੇ ਦੁਨੀਆ ਦਾ ਬਹੁਤਾ ਕੰਮ ਆਉਣ ਵਾਲੇ ਸਮੇਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੇ ਸੰਭਾਲ ਲੈਣਾ ਹੈ, ਉਥੇ ਬਿਜਲਈ ਉਪਕਰਣ ਨੇ ਵੀ ਰਸਾਇਣਕ ਸੀਮਤ ਸਰੋਤਾਂ ਨੂੰ ਨਿਜਾਤ ਪਵਾ ਦੇਣੀ ਹੈ। ਸੜਕੀ ਆਵਾਜ਼ਾਈ ਵਾਲੇ ਵਾਹਨਾਂ ਤੋਂ ਬਾਅਦ ਹੁਣ ਪਾਣੀ ਵਾਲੀਆਂ ਬੋਟਾਂ (ਵੇਸਲ) ਜਾਂ ਕਹਿ ਲਈਏ ਇੰਜਣ ਵਾਲੀਆਂ ਕਿਸ਼ਤੀਆਂ ਹੁਣ ਬਿਜਲਈ ਕਿਸ਼ਤੀਆਂ ਬਣ ਗਈਆਂ ਹਨ। ਅਮਰੀਕਾ ਮੂਲ ਦੇ ਇਕ ਖੋਜ਼ੀ ਪਰ ਹੁਣ ਨਿਊਜ਼ੀਲੈਂਡ ਵਾਸੇ ਨੇ ਇਹ ਕਾਰਨਾਮਾ ਕਰ ਦਿੱਤਾ ਹੈ। ਕਰੋਨਾ ਕਾਲ ਦੌਰਾਨ ਉਹ ਇਥੇ ਬਾਰਡਰ ਬੰਦ ਹੋਣ ਕਰਕੇ ਫਸ ਕੇ ਰਹਿ ਗਿਆ ਸੀ।ਔਕਲੈਂਡ ਵਿਖੇ ਅੱਜ ਦੁਨੀਆ ਦੀ ਪਹਿਲੀ ਬਿਜਲਈ ਬੋਟ ਜਿਸ ਨੂੰ ‘ਵੇਸੇਵ’ ਜਾਂ ਕਹਿ ਲਈਏ ਵੇਸਲ ਈ.ਵੀ. ਦਾ ਨਾਂਅ ਦਿੱਤਾ ਗਿਆ ਹੈ। ਸ਼ੁਰੁਆਤੀ ਦੌਰ ਦੇ ਵਿਚ ਹੋਣ ਕਰਕੇ ਇਹ 10 ਯਾਤਰੀਆਂ ਵਾਸਤੇ ਬਣਾਈ ਗਈ ਹੈ। ਖਾਸ ਗੱਲ ਹੈ ਕਿ ਇਸਦਾ ਕੁਝ ਹਿੱਸਾ ਹੀ ਪਾਣੀ ਦੇ ਹੇਠਾਂ ਜਾਂਦਾ ਹੈ ਅਤੇ ਬਾਕੀ ਕਿਸ਼ਤੀ ਇੰਝ ਲਗਦੀ ਹੈ ਜਿਵੇਂ ਪਾਣੀ ਦੇ ਉਪਰ ਰਹਿ ਕੇ ਦੌੜਦੀ ਪਈ ਹੋਵੇ।
ਪਾਣੀ ਦੇ ਥੱਲੇ ਸਿਰਫ ਹਾਈਡਰੋ-ਫੋਇਲਿੰਗ ਤਕਨੀਕ ਕੰਮ ਕਰਦੀ ਹੈ। ਇਹ ਲਹਿਰਾਂ ਦੇ ਉਪਰ ਗਲਾਈਡ ਕਰ ਸਕਦੀ ਹੈ। ਪਾਣੀ ਦੇ ਉਪਰ ਹੋਣ ਕਰਕੇ ਯਾਤਰਾ ਬਿਲਕੁਲ ਇਕ ਸਾਰ ਹੁੰਦੀ ਹੈ। ਪਾਣੀ ਤੋਂ ਬਾਹਰ ਹੋਣ ਕਰਕੇ ਇੰਜਣ ਦਾ ਜ਼ੋਰ 80 ਗੁਣਾ ਘੱਟ ਘੱਟ ਲਗਦਾ ਹੈ। ਜਿੱਥੇ ਪੈਟਰੋਲ ਦਾ ਖਰਚਾ 140 ਡਾਲਰ ਆਉਂਦਾ ਹੈ ਉਥੇ ਇਸ ਕਿਸ਼ਤੀ ਦੇ ਨਾਲ ਸਿਰਫ 8 ਡਾਲਰ ਦੇ ਨਾਲ ਸਰ ਜਾਂਦਾ ਹੈ। ਜੇਕਰਾ ਸਾਰਾ ਕੁਝ ਕਾਨੂੰਨੀ ਅਤੇ ਸੁਰੱਖਿਆ ਪੱਖੋਂ ਠੀਕ ਹੋ ਨਿਬੜਦਾ ਹੈ ਤਾਂ ਨਿਊਜ਼ੀਲੈਂਡ ਦੀ ਫੁੱਲਰਜ਼ ਕੰਪਨੀ 100 ਯਾਤਰੀਆਂ ਵਾਲੀ ਵੱਡੀ 19 ਮੀਟਰ ਬੋਟ ਖਰੀਦੇਗੀ। ਵੀਐਸ-9 ਜੁਲਾਈ ਮਹੀਨੇ ਪਾਣੀ ਦੇ ਵਿਚ ਦੋੜੇਗੀ ਅਤੇ ਅਗਸਤ ਮਹੀਨੇ ਪਾਸ ਹੋਣ ਦੇ ਲਈ ਮੈਰੀਟਾਈਮ ਨਿਊਜ਼ੀਲੈਂਡ ਦੇ ਕੋਲ ਜਾਵੇਗੀ। ਵੀਐਸ-9 8.95 ਮੀਟਰ ਲੰਬੀ ਹੈ, 4 ਟਨ ਭਾਰ ਹੈ, 10 ਯਾਤਰੀ ਲਿਜਾ ਸਕਦੀ ਹੈ, ਇਕ ਅਮਲੇ ਦਾ ਮੈਂਬਰ, ਕਰੂਜ਼ ਸਪੀਡ 55 ਕਿਲੋਮੀਟਰ ਪ੍ਰਤੀ ਘੰਟਾ, ਇਕ ਵਾਰ ਚਾਰਜ ਹੋਣ ਉਤੇ 92 ਕਿਲੋਮੀਟਰ ਚਲ ਜਾਂਦੀ ਹੈ।
World s First Electronic Passenger Vessel vs 9 Docked At Auckland
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)