ਦੁਨੀਆ ਦੇ ਜਿਸ ਵੀ ਕੋਨੇ ਦੇ ਵਿਚ ਸਿੱਖਾਂ ਦੀ ਵਸੋਂ ਕਾਇਮ ਹੋਈ, ਉਥੇ ਸਿੱਖੀ ਦਾ ਬੂਟਾ ਨਾਲ ਹੀ ਪੁੰਗਰਨਾ ਸ਼ੁਰੂ ਹੋਇਆ। ਇਸ ਸਿੱਖੀ ਦੇ ਬੂਟੇ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਹਰਿਆਂ-ਭਰਿਆਂ ਰੱਖਣ ਦੇ ਵਿਚ ਸਾਡੇ ਧਰਮ ਪ੍ਰਚਾਰਕਾਂ, ਕੀਰਤਨਕਾਰਾਂ, ਕਥਾਕਾਰਾਂ, ਕਵੀਸ਼ਰਾਂ ਅਤੇ ਢਾਡੀ ਜੱਥਿਆਂ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਦੀਆਂ ਪ੍ਰਚਾਰਕ ਫੇਰੀਆਂ ਨੇ ਇਸ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਹੋਰ ਮਜ਼ਬੂਤ ਕੀਤੀਆਂ। ਇਨ੍ਹਾਂ ਪ੍ਰਚਾਰਕਾਂ ਦਾ ਬਣਦਾ ਮਾਨ-ਸਨਮਾਨ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਮੇਸ਼ਾਂ ਆਪਣੇ ਆਪ ਨੂੰ ਭਾਗਾਂ ਵਾਲੀਆਂ ਸਮਝਦੀਆਂ ਹਨ।
ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਬੀਤੀ 15 ਮਾਰਚ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉਤੇ ਭਾਈ ਜਗਦੇਵ ਸਿੰਘ ਮੁੱਖ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਹੁੰਚੇ ਹੋਏ ਸਨ। ਉਹ 2002 ਤੋਂ ਇਸ ਪੰਥਕ ਕਾਰਜ ’ਚ ਕਾਰਜਸ਼ੀਲ ਹਨ। ਉਹ ਇੰਗਲੈਂਡ, ਜ਼ਰਮਨ, ਮਲੇਸ਼ੀਆ, ਸਿੰਗਾਪੋਰ ਅਤੇ ਹਾਂਗਕਾਂਗ ਵਿਖੇ ਵੀ ਧਰਮ ਪ੍ਰਚਾਰ ਫੇਰੀਆਂ ਪਾ ਚੁੱਕੇ ਹਨ। ਉਨ੍ਹਾਂ ਨੇ ਧਰਮ ਪ੍ਰਚਾਰ ਸੇਵਾ ਦੀ ਆਪਣੀ ਇਸ ਢਾਈ ਮਹੀਨੇ ਫੇਰੀ ਦੌਰਾਨ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਕਥਾ ਕੀਤੀ, ਜਿਨ੍ਹਾਂ ਵਿਚ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ, ਗੁਰਦੁਆਰਾ ਸਾਹਿਬ ਨਾਰਥ ਸ਼ੋਰ, ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨਿਊਲਿਨ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ, ਗੁਰਦੁਆਰਾ ਸਿੱਖ ਸੰਗਤ ਟੌਰੰਗਾ, ਗੁਰਦੁਆਰਾ ਸਿੰਘ ਸਭਾ ਕ੍ਰਾਈਸਟਚਰਚ, ਗੁਰਦੁਆਰਾ ਸਾਹਿਬ ਵਲਿੰਗਟਨ ਸਮੇਤ ਹੋਰ ਕਈ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ।
ਸੋਨੇ ਦੇ ਖੰਡੇ ਨਾਲ ਸਨਮਾਨ: ਬੀਤੇ ਐਤਵਾਰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਕਥਾ ਸਮਾਗਮ ਉਪਰੰਤ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਨੂੰ ਫੋਟੋ ਫਰੇਮ ਦੇ ਜੜ੍ਹੇ ਸੋਨੇ ਦੇ ਖੰਡੇ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਵੇਲੇ ਸ. ਪਿ੍ਰਥੀਪਾਲ ਸਿੰਘ ਬਸਰਾ ਚੇਅਰਮੈਨ, ਪ੍ਰਧਾਨ ਸ. ਮਨਜੀਤ ਸਿੰਘ ਬਾਠ, ਸ. ਬਲਬੀਰ ਸਿੰਘ ਬਸਰਾ, ਸ. ਰੇਸ਼ਮ ਸਿੰਘ, ਸ. ਹਰਦੀਪ ਸਿੰਘ ਬਸਰਾ, ਸ.ਕੁਲਵਿੰਦਰ ਸਿੰਘ ਬਾਠ, ਸ. ਸੁਰਜੀਤ ਸਿੰਘ ਸੱਚਦੇਵਾ ਸਹਾਇਕ ਸਕੱਤਰ, ਭਾਈ ਕੰਵਲਜੀਤ ਸਿੰਘ ਕੀਰਤਨਕਾਰ, ਸ. ਹਰਗੋਬਿੰਦ ਸਿੰਘ ਸ਼ੇਖੂਪੁਰੀਆ ਸਮੇਤ ਹੋਰ ਸੰਗਤਾਂ ਵੀ ਹਾਜ਼ਿਰ ਸਨ। ਭਾਈ ਸਾਹਿਬ ਦਾ ਪ੍ਰਬੰਧਕ ਕਮੇਟੀ ਵੱਲੋਂ ਵੱਡਮੁੱਲੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਆਉਣ ਦੇ ਲਈ ਧੰਨਵਾਦ ਕੀਤਾ ਗਿਆ। ਭਾਈ ਜਗਦੇਵ ਸਿੰਘ ਹੁਣ ਆਸਟਰੇਲੀਆ ਵਿਖੇ ਅਗਲੀ ਧਰਮ ਪ੍ਰਚਾਰ ਫੇਰੀ ਉਤੇ ਚਲੇ ਗਏ ਹਨ।
Bhai Jagdev Singh Chief Preacher Of Shiromani Committee At Gurdwara Sri Dasmesh Darbar
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)