ਅਮਰੀਕਨ ਏਅਰਲਾਈਨਜ਼ ਦੀ ਉਡਾਣ 'ਚ ਫਟਿਆ ਲੈਪਟਾਪ, ਹਫੜਾ-ਦਫੜੀ ਦੌਰਾਨ ਜਹਾਜ਼ ਨੂੰ ਕਰਵਾਇਆ ਖਾਲੀ

13/07/2024 | Public Times Bureau | America

ਅਮਰੀਕਾ ਦੇ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ 'ਤੇ ਮਿਆਮੀ ਜਾਣ ਵਾਲੀ ਫਲਾਈਟ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਯਾਤਰੀ ਦੇ ਬੈਗ 'ਚ ਰੱਖਿਆ ਲੈਪਟਾਪ ਫਟ ਗਿਆ ਅਤੇ ਧੂੰਆਂ ਨਿਕਲਣ ਲੱਗਾ। ਦਰਅਸਲ, ਅਮਰੀਕਨ ਏਅਰਲਾਈਨਜ਼ ਦੀ ਫਲਾਈਟ 'ਚ ਯਾਤਰੀ ਦੇ ਬੈਗ 'ਚ ਰੱਖੇ ਲੈਪਟਾਪ 'ਚੋਂ ਅਚਾਨਕ ਧੂੰਆਂ ਨਿਕਲਣ ਲੱਗਾ, ਜਿਸ ਤੋਂ ਬਾਅਦ ਜਹਾਜ਼ ਨੂੰ ਖਾਲੀ ਕਰਵਾਉਣਾ ਪਿਆ।

ਜਾਣਕਾਰੀ ਦਿੰਦਿਆਂ ਅਮਰੀਕਨ ਏਅਰਲਾਈਨਜ਼ ਨੇ ਦੱਸਿਆ ਕਿ ਜਦੋਂ ਯਾਤਰੀ ਜਹਾਜ਼ 'ਚ ਸਵਾਰ ਹੋ ਰਹੇ ਸਨ ਤਾਂ ਕਰੂ ਮੈਂਬਰ ਨੇ ਲੈਪਟਾਪ 'ਚੋਂ ਧੂੰਆਂ ਨਿਕਲਣ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਜਹਾਜ਼ 'ਚ ਹਫੜਾ-ਦਫੜੀ ਮਚ ਗਈ। ਦੱਸਿਆ ਗਿਆ ਕਿ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਨੰਬਰ 2045 ਨੇ ਸੈਨ ਫਰਾਂਸਿਸਕੋ ਤੋਂ ਮਿਆਮੀ ਲਈ ਦੁਪਹਿਰ 12:15 'ਤੇ ਰਵਾਨਾ ਹੋਣਾ ਸੀ।

ਅਮਰੀਕੀ ਏਅਰਲਾਈਨਜ਼ ਨੇ ਅੱਗੇ ਕਿਹਾ ਕਿ ਯਾਤਰੀਆਂ ਨੂੰ ਐਮਰਜੈਂਸੀ ਸਲਾਈਡ ਅਤੇ ਜੈੱਟ ਬ੍ਰਿਜ ਰਾਹੀਂ ਬਾਹਰ ਕੱਢਿਆ ਗਿਆ। ਜਹਾਜ਼ ਤੋਂ ਬਾਹਰ ਨਿਕਲਦੇ ਸਮੇਂ ਇੱਕ ਯਾਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਲਿਜਾਣਾ ਪਿਆ। ਇਸ ਦੇ ਨਾਲ ਹੀ ਦੋ ਹੋਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।

A Laptop Exploded In The American Airlines Flight The Plane Was Evacuated During The Chaos


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App