ਅਰਬਪਤੀ ਜੌਨ ਜੈਕਬ ਐਸਟਰ-4 ਨੇ ਟਾਈਟੈਨਿਕ ਘਟਨਾ ਵੇਲੇ ਦੋ ਬੱਚਿਆਂ ਨੂੰ ‘ਲਾਈਫਬੋਟ’ ਵਿਚ

17/07/2024 | Public Times Bureau | New Zealand

ਦੁਨੀਆ ਦੇ ਵਿਚ ਕਮਾਲ ਦੇ ਲੋਕ ਕਿਵੇਂ ਆਪਣੀ ਜਾਨ ਖਤਰੇ ਵਿਚ ਪਾ ਕੇ ਜਾਂ ਫਿਰ ਨਿਛਾਵਰ ਕਰਕੇ ਦੂਜਿਆਂ ਦੀ ਜਾਨ ਬਚਾ ਜਾਂਦੇ ਹਨ, ਦੀ ਇਕ ਉਦਾਹਰਣ ਟਾਈਟੈਨਿਕ ਸਮੁੰਦਰੀ ਜ਼ਹਾਜ ਤੋਂ ਵੀ ਮਿਲਦੀ ਹੈ।

ਕਹਿੰਦੇ ਨੇ ਕਿ ਜਦੋਂ ਟਾਈਟੈਨਿਕ ਡੁੱਬ ਰਿਹਾ ਸੀ ਤਾਂ ਉਸ ਵਿਚ ਇਕ ਕਰੋੜਪਤੀ ਜੌਨ ਜੈਕਬ ਐਸਟਰ-4 ਨੂੰ ਵੀ ਸ਼ਾਮਿਲ ਸੀ। ਉਸਦੇ ਕੋਲ ਐਨੀ ਦੌਲਤ ਸੀ ਕਿ ਉਹ ਇਕੱਲਾ 30 ਟਾਈਟੈਨਿਕਸ ਬਣਾਉਣ ਦੀ ਸਮਰੱਥਾ ਰੱਖਦਾ ਸੀ। ਜਦੋਂ ਡੁੱਬ ਰਹੇ ਟਾਈਟੈਨਿਕ ਦੇ ਵਿਚੋਂ ਜਾਨਾਂ ਬਚਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਲਾਈਫ ਬੋਟ ਦੇ ਵਿਚ ਬੈਠਣ ਦੀ ਇਸਦੀ ਵਾਰੀ ਆਈ ਤਾਂ ਉਸਨੇ ਦੋ ਡਰੇ ਹੋਏ ਬੱਚਿਆਂ ਨੂੰ ਵੇਖਿਆ ਅਤੇ ਨੈਤਿਕ ਤੌਰ ਉਤੇ ਫੈਸਲਾ ਲੈਂਦਿਆਂ ਆਪਣੀ ਥਾਂ ਉਤੇ ਇਨ੍ਹਾਂ ਦੋਵੇਂ ਬੱਚਿਆਂ ਨੂੰ ਬਚਾਉਣ ਲਈ ਕਿਹਾ। ਉਨ੍ਹਾਂ ਆਪਣੀ ਜਗ੍ਹਾ ਬੱਚਿਆਂ ਲਈ ਛੱਡ ਦਿੱਤੀ। ਇਸ ਮਹਾਨ ਵਿਅਕਤੀ ਦੀ ਮੌਤ ਤੋਂ ਬਾਅਦ ਇਸਦੀ ਜੇਬ ਵਿਚੋਂ ਇਕ ਸੋਨੇ ਦੀ ‘ਜੇਬ ਘੜੀ’ ਨਿਕਲੀ ਜਿਸ ਦੀ ਨਿਲਾਮੀ 1.5 ਮਿਲੀਅਨ ਅਮਰੀਕਾ ਡਾਲਰ ਵਿਚ ਹੋਈ। ਹੈ ਨਾ ਕਮਾਲ ਦੇ ਬੰਦੇ!

ਆਪਣੀ ਨੌਕਰਾਣੀ ਦੇ ਲਈ ਮੌਤ ਨਾਲ ਖੇਡ ਗਿਆ ਇਹ ਜੋੜਾ:

ਇਸੀ ਤਰ੍ਹਾਂ ਇਕ ਹੋਰ ਕਰੋੜਪਤੀ ਆਈਸੀਡੋਰ ਸਟਰਾਸ (ਸਾਂਸਦ ਵੀ ਰਿਹਾ) ਜੋ ਕਿ ਡਿਪਾਰਟਮੈਂਟ ਸਟੋਰਾਂ ਦੀ ਸਭ ਤੋਂ ਵੱਡੀ ਅਮਰੀਕੀ ਲੜੀ, ‘ਮੇਸੀਜ਼’ ਦਾ ਸਹਿ-ਮਾਲਕ ਸੀ ਨੇ ਵੀ ਕਿਹਾ ਕਿ ਮੈਂ ਦੂਜੇ ਲੋਕਾਂ ਨੂੰ ਪਿੱਛੇ ਛੱਡ ਕੇ ਆਪ ਪਹਿਲਾਂ ਜੀਵਨ ਬਚਾਉ ਕਿਸ਼ਤੀ ਵਿਚ ਨਹੀਂ ਜਾਵਾਂਗਾ। ਉਸਦੀ ਪਤਨੀ, ਇਡਾ ਸਟਰਾਸ ਨੇ ਵੀ ਲਾਈਫਬੋਟ ’ਤੇ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਥਾਂ ਆਪਣੀ ਨਵੀਂ ਨਿਯੁਕਤ ਨੌਕਰਾਣੀ, ਐਲਨ ਬਰਡ ਨੂੰ ਆਪਣੀ ਜਗ੍ਹਾ ਭੇਜ ਦਿੱਤਾ। ਉਸਨੇ ਆਪਣੀ ਜ਼ਿੰਦਗੀ ਦੇ ਆਖਰੀ ਪਲ ਆਪਣੇ ਪਤੀ ਨਾਲ ਬਿਤਾਉਣ ਦਾ ਫੈਸਲਾ ਕੀਤਾ। ਹੈ ਨਾ ਕਮਾਲ ਦਾ ਜੋੜਾ। ਇਨ੍ਹਾਂ ਦੀ ਯਾਦ ਵਿਚ ਮੈਨਹਟਨ (ਅਮਰੀਕਾ) ਵਿਖੇ ਸਟਰਾਸ ਪਾਰਕ ਬਣੀ ਹੋਈ ਹੈ ਜਿੱਥੇ ਇਸ ਮਹਾਨ ਮਹਿਲਾ ਇਡਾ ਸਟਰਾਸ ਦਾ ਕਾਂਸੀ ਦਾ ਬੁੱਤ ਲੱਗਾ ਹੈ।

ਇਹ ਅਮੀਰ ਵਿਅਕਤੀਆਂ ਨੇ ਆਪਣੇ ਨੈਤਿਕ ਸਿਧਾਂਤਾਂ ਨਾਲ ਸਮਝੌਤਾ ਕਰਨ ਦੀ ਬਜਾਏ ਆਪਣੀ ਦੌਲਤ, ਅਤੇ ਇੱਥੋਂ ਤੱਕ ਕਿ ਆਪਣੀਆਂ ਜਾਨਾਂ ਵੀ ਵੰਡਣ ਨੂੰ ਤਰਜੀਹ ਦਿੱਤੀ। ਨੈਤਿਕ ਕਦਰਾਂ-ਕੀਮਤਾਂ ਦੇ ਪੱਖ ਵਿਚ ਉਨ੍ਹਾਂ ਦੀ ਚੋਣ ਮਨੁੱਖੀ ਸਭਿਅਤਾ ਅਤੇ ਮਨੁੱਖੀ ਸੁਭਾਅ ਦੀ ਚਮਕ ਨੂੰ ਉਜਾਗਰ ਕਰਦੀ ਹੈ। ਵਰਨਣਯੋਗ ਹੈ ਕਿ ਟਾਈਟੈਨਿਕ ਦੇ ਵਿਚ 2224 ਦੇ ਕਰੀਬ ਸਵਾਰੀਆਂ ਸਨ ਅਤੇ 675 ਨੂੰ ਬਚਾ ਲਿਆ ਗਿਆ ਸੀ, ਜਿਸ ਦੇ ਵਿਚ ਜਿਆਦਾਤਰ ਬੱਚੇ ਅਤੇ ਮਹਿਲਾਵਾਂ ਸਨ। 14 ਅਪ੍ਰੈਲ 1912 ਦੀ ਰਾਤ 23.40 ਮਿੰਟ ਉਤੇ ਉਹ ਬਰਫ ਦੇ ਪਹਾੜ ਨਾਲ ਟੱਕਰ ਜਾਂਦਾ ਹੈ ਅਤੇ 2 ਘੰਟੇ 20 ਮਿੰਟ ਦੇ ਵਿਚ ਇਹ ਸਮੁੰਦਰੀ ਜਹਾਜ਼ ਪਾਣੀ ਵਿਚ ਡੁੱਬ ਜਾਂਦਾ ਹੈ।

Billionaire John Jacob Astor 4 Put Two Children In The lifeboat During The Titanic Incident


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App