ਟਰਬਨ ਫਾਰ ਆਸਟ੍ਰੇਲੀਆ ਦੇ ਦਫ਼ਤਰ ਪੁੱਜੇ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੇ ਸਿਤਾਰੇ

19/08/2024 | Public Times Bureau | Australia

ਆਸਟ੍ਰੇਲੀਆ ਭਰ ਵਿੱਚ ਲੋੜਵੰਦਾਂ ਦੀ ਸਹਾਇਤਾ ਦੇ ਲਈ ਯੋਗਦਾਨ ਪਾਉਣ ਵਾਲੀ ਸੰਸਥਾ "ਟਰਬਨ ਫਾਰ ਆਸਟ੍ਰੇਲੀਆ" ਦੇ ਮੈਲਬੌਰਨ ਦੇ ਇਲਾਕੇ ਥਾਮਸਟਾਊਨ ਵਿਚਲੇ ਦਫਤਰ ਵਿੱਚ ਨਵੀਂ ਆ ਰਹੀ ਪੰਜਾਬੀ ਫਿਲਮ "ਅਰਦਾਸ ਸਰਬਤ ਦੇ ਭਲੇ" ਦੀ ਦੇ ਸਿਤਾਰੇ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਤੇ ਜੈਸਮੀਨ ਭਸੀਂਨ ਵਿਸ਼ੇਸ਼ ਤੌਰ 'ਤੇ ਪੁੱਜੇ। ਟਰਬਨ ਫਾਰ ਆਸਟ੍ਰੇਲੀਆ ਦੀ ਸਾਰੀ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੁੱਖ ਪ੍ਰਬੰਧਕਾਂ ਅਮਰ ਸਿੰਘ ਤੇ ਸਾਬੀ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸੰਸਥਾ ਦੇ ਕੰਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ । ਅਮਰ ਸਿੰਘ ਨੇ ਦਸਿਆ ਕਿ ਟਰਬਨ ਫਾੱਰ ਆਸਟ੍ਰੇਲੀਆ ਸੰਸਥਾ ਦੀ ਸ਼ੁਰੂਆਤ 2015 ਵਿੱਚ ਸਿਡਨੀ ਵਿੱਚ ਹੋਈ ਸੀ ਪਰੰਤੂ ਹੁਣ ਸੰਸਥਾ ਵਲੋ ਆਸਟ੍ਰੇਲੀਆ ਭਰ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਉਨਾਂ ਕਿਹਾ ਕਿ ਸੰਸਥਾ ਸਿਡਨੀ ਵਿੱਚੋ ਪਿੱਛਲ਼ੇ 5 ਸਾਲ ਅਤੇ ਮੈਲਬੌਰਨ ਥੋਮਸਟਾਉਣ ਤੋ ਇੱਕ ਸਾਲ ਤੋਂ ਜਿਆਦਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਬੇਘਰੇ ਲੋਕਾਂ, ਬਜ਼ੁਰਗਾਂ ਤੇ ਹੋਰ ਲੋੜਵੰਦਾਂ ਨੂੰ ਮੁਫਤ ਰਾਸ਼ਨ, ਫ਼ਲ,ਸਬਜ਼ੀਆਂ ਤੇ ਹੋਰ ਜਰੂਰਤ ਦੀਆਂ ਚੀਜਾਂ ਮੁਹਇਆ ਕਰਵਾਉਂਦੀ ਹੈ ਤੇ ਇਸ ਦੇ ਨਾਲ ਨਾਲ ਦਸਤਾਰ ਦੀ ਪਛਾਣ ਵਿਸ਼ੇਸ਼ ਕੈਂਪ ਵੀ ਲਗਾਏ ਜਾਂਦੇ ਹਨ। ਉਨਾਂ ਕਿਹਾਂ ਕਿ ਕੋਵਿਡ ਤਾਲਾਬੰਦੀ ਤੇ ਬੁਸ਼ਫਾਇਰ ਵੇਲੇ ਵੀ ਸੰਸਥਾ ਵਲੋ ਵਿਸ਼ੇਸ਼ ਸੇਵਾਵਾਂ ਦਿੱਤੀਆਂ ਗਈਆਂ ਸਨ।ਇਸ ਮੌਕੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਸੰਬੋਧਨ ਦੌਰਾਨ ਟਰਬਨ ਫਾਰ ਆਸਟ੍ਰੇਲੀਆ ਵਲੋ ਸਮਾਜਿਕ ਕੰਮਾਂ ਵਿੱਚ ਪਾਏ ਜਾ ਰਹੇ ਵਿਸ਼ੇਸ਼ ਯੋਗਦਾਨ ਲਈ ਪ੍ਰੰਸਸਾ ਕੀਤੀ ਤੇ ਅਦਾਕਾਰ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਨੇ ਆਉਣ ਵਾਲੀ ਫਿਲਮ ਅਰਦਾਸ ਸਰਬਤ ਦੇ ਭਲੇ ਦੀ ਬਾਰੇ ਆਏ ਹੋਏ ਮਹਿਮਾਨਾ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਉਨਾਂ ਦੀ ਇਹ ਫਿਲਮ 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਆਪਣੇ ਪਰਿਵਾਰਾਂ ਨਾਲ ਇਸ ਫਿਲਮ ਨੂੰ ਸਿਨੇਮਾਘਰਾਂ ਵਿੱਚ ਜਰੂਰ ਦੇਖ ਕੇ ਆਇੳ। ਇਸਮੋਕੇ ਕਰੀਏਟਿਵ ਇਵੈਂਟਸ ਤੋ ਬਲਵਿੰਦਰ ਲਾਲੀ,ਸ਼ਿੰਕੂ ਨਾਭਾ, ਕੁਲਬੀਰ ਕੈਮ( ਕੈਮ ਸਟੂਡਿੳ) ਰਾਜਬੀਰ ਬੈਂਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

The Stars Of Ardas Sarbat De Bhale Di Reached The Office Of Turban For Australia


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App