ਹੁਣ ਤੱਕ ਤੁਸੀਂ ਖਾਣ-ਪੀਣ ਦੀਆਂ ਚੀਜ਼ਾਂ, ਯੰਤਰ ਜਾਂ ਹੋਰ ਘਰੇਲੂ ਚੀਜ਼ਾਂ ਦਾ ਆਨਲਾਈਨ ਆਰਡਰ ਕੀਤਾ ਹੋਵੇਗਾ ਪਰ ਇੱਕ 8 ਸਾਲ ਦੇ ਲੜਕੇ ਨੇ ਡਾਰਕ ਵੈੱਬ ਰਾਹੀਂ AK-47 ਦਾ ਆਨਲਾਈਨ ਆਰਡਰ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਾਈਫਲ ਦੀ ਡਿਲਵਰੀ ਵੀ ਉਸ ਦੇ ਘਰ ਪਹੁੰਚ ਗਈ। ਇਹ ਹੈਰਾਨੀਜਨਕ ਕਹਾਣੀ ਲੜਕੇ ਦੀ ਮਾਂ ਨੇ ਖੁਦ ਬਿਆਨ ਕੀਤੀ ਹੈ।
ਦਰਅਸਲ ਇਹ ਮਾਮਲਾ ਨੀਦਰਲੈਂਡ ਦਾ ਹੈ। ਔਰਤ ਨੇ ਦਾਅਵਾ ਕੀਤਾ ਕਿ ਉਸ ਦੇ 8 ਸਾਲ ਦੇ ਬੇਟੇ ਨੇ ਬਿਨਾਂ ਉਸ ਦੀ ਜਾਣਕਾਰੀ ਦੇ ਆਨਲਾਈਨ ਏਕੇ-47 ਖਰੀਦੀ ਸੀ। ਜਦੋਂ ਇਹ ਰਾਈਫਲ ਘਰ ਪਹੁੰਚੀ ਤਾਂ ਉਹ ਹੈਰਾਨ ਰਹਿ ਗਈ। ਜਦੋਂ ਉਸ ਨੇ ਤੁਰੰਤ ਜਾਣਕਾਰੀ ਇਕੱਠੀ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਦੇ ਪਿੱਛੇ ਇੰਟਰਨੈੱਟ ਦੀ ਡਾਰਕ ਦੁਨੀਆ, ਡਾਰਕ ਵੈੱਬ ਹੈ, ਜਿੱਥੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਸ਼ਰੇਆਮ ਚਲਾਈਆਂ ਜਾਂਦੀਆਂ ਹਨ।
ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ ਜਿੱਥੇ ਗੂਗਲ, ਬਿੰਗ ਵਰਗੇ ਸਰਚ ਇੰਜਣਾਂ ਰਾਹੀਂ ਸਮੱਗਰੀ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ। ਇਸ ਲਈ ਇੱਕ ਵਿਸ਼ੇਸ਼ ਬ੍ਰਾਊਜ਼ਰ ਤੇ ਅਨੁਮਤੀਆਂ ਦੀ ਲੋੜ ਹੁੰਦੀ ਹੈ। ਡਾਰਕ ਵੈੱਬ 'ਤੇ ਮੌਜੂਦ ਸਮੱਗਰੀ ਕਿਸੇ ਕਾਨੂੰਨ ਦੇ ਦਾਇਰੇ 'ਚ ਨਹੀਂ ਆਉਂਦੀ। ਇਸ ਦੇ ਜ਼ਰੀਏ ਨਸ਼ੇ ਤੇ ਹਥਿਆਰਾਂ ਸਮੇਤ ਕਈ ਗੈਰ-ਕਾਨੂੰਨੀ ਕੰਮ ਕੀਤੇ ਜਾਂਦੇ ਹਨ।
ਇਹ Onion Routing ਤਕਨਾਲੋਜੀ 'ਤੇ ਕੰਮ ਕਰਦਾ ਹੈ, ਜੋ ਉਪਭੋਗਤਾਵਾਂ ਨੂੰ ਟ੍ਰੈਕਿੰਗ ਤੇ ਨਿਗਰਾਨੀ ਤੋਂ ਬਚਾਉਂਦਾ ਹੈ। ਇੱਥੇ ਅਜਿਹੇ ਘੁਟਾਲੇਬਾਜ਼ ਵੀ ਹਨ, ਜੋ ਪਾਬੰਦੀਸ਼ੁਦਾ ਚੀਜ਼ਾਂ ਨੂੰ ਵੀ ਸਸਤੇ ਭਾਅ 'ਤੇ ਵੇਚਦੇ ਹਨ। ਇੱਥੇ ਲੋਕਾਂ ਨੂੰ ਸਸਤੀਆਂ ਵਸਤੂਆਂ ਖਰੀਦਣ ਦੀ ਕੋਸ਼ਿਸ਼ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਵੀ ਹੁੰਦਾ ਹੈ। ਔਰਤ ਦਾ ਬੇਟਾ ਅਜਿਹੇ ਘਪਲੇਬਾਜ਼ ਦੇ ਜਾਲ 'ਚ ਫਸ ਗਿਆ ਤੇ ਆਨਲਾਈਨ ਰਾਈਫਲ ਆਰਡਰ ਕਰ ਦਿੱਤੀ
An 8 year old Child In The Netherlands Ordered An Ak 47 Rifle From The Online Dark Web
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)