ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਬਾਬਾ ਬੰਦਾ ਸਿੰਘ ਬਹਾਦਰ ਹਾਲ ਵਿੱਚ 10ਵੀਂ ਯੂ ਕੇ ਗੱਤਕਾ ਚੈਂਪੀਅਨਸਿ਼ਪ ਮੌਕੇ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੇ 9 ਗੱਤਕਾ ਅਖਾੜਿਆਂ ਦੇ ਸਿੱਖ ਨੌਜਵਾਨਾਂ ਅਤੇ ਬੀਬੀਆਂ ਨੇ ਖਾਲਸਾਈ ਪ੍ਰੰਪਰਾਵਾਂ ਮੁਤਾਬਿਕ ਜੌਹਰ ਵਿਖਾਏ। ਸ਼ਬਦ ਕੀਰਤਨ ਅਤੇ ਅਰਦਾਸ ਤੋਂ ਉਪਰੰਤ ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਉਮਰ ਦੇ ਬੱਚਿਆਂ, ਬੀਬੀਆਂ ਅਤੇ ਮਰਦਾਂ ਦੇ ਮੁਕਾਬਲੇ ਕਰਵਾਏ ਗਏ।
ਜਿਹਨਾਂ ਵਿੱਚੋਂ 12 ਤੋਂ 14 ਸਾਲ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਦੀ ਟੀਮ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਅਖਾੜਾ ਮਾਨਚੈਸਟਰ ਦੂਜੇ ਸਥਾਨ ਤੇ ਅਤੇ ਲੜਕੀਆਂ ਚੋਂ ਅਕਾਲੀ ਫੂਲਾ ਸਿੰਘ ਕਵੈਂਟਰੀ ਦੀ ਗੁਰਸੁਖਮਨ ਕੌਰ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਵਾਰਿੰਗਟਨ ਦੀ ਜੀਆ ਕੌਰ ਦੂਜੇ ਸਥਾਨ ਤੇ ਰਹੀ। 15 ਤੋਂ 17 ਉਮਰ ਦੇ ਲੜਕੀਆਂ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਡਰਬੀ ਜੇਤੂ ਅਤੇ ਬਾਬਾ ਬੰਦਾ ਸਿੰਘ ਬਹਾਦਰ ਡਰਬੀ ਦੀ ਟੀਮ ਉੱਪ ਜੇਤੂ ਰਹੀ, ਲੜਕਿਆਂ ‘ਚੋਂ ਬਾਬਾ ਬੰਦਾ ਸਿੰਘ ਬਹਾਦਰ ਟੀਮ ਜੇਤੂ ਅਤੇ ਦਮਦਮੀ ਟਕਸਾਲ ਡਰਬੀ ਦੀ ਟੀਮ ਉੱਪ ਜੇਤੂ ਰਹੀ।
ਬੀਬੀਆਂ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਡਰਬੀ ਪਹਿਲੇ ਅਤੇ ਬਾਬਾ ਫਤਹਿ ਸਿੰਘ ਅਖਾੜਾ ਗ੍ਰੇਵਜ਼ੈਂਡ ਦੂਜੇ ਸਥਾਨ ਤੇ ਰਹੀ, ਮਰਦਾਂ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਡਰਬੀ ਦੇ ਸਿੰਘਾਂ ਨੇ ਪਹਿਲਾ ਅਤੇ ਦੂਜਾ ਇਨਾਮ ਜਿੱਤਿਆ। ਸ: ਜਗਜੀਤ ਸਿੰਘ ਕੈਨੇਡਾ ਅਤੇ ਉਸਤਾਦ ਰਣਜੀਤ ਸਿੰਘ ਨੇ ਵੀ ਗੱਤਕੇ ਦੇ ਜੌਹਰ ਵਿਖਾਏ। ਗੱਤਕਾ ਫੈਡਰੇਸ਼ਨ ਯੂ ਕੇ ਦੇ ਪ੍ਰਧਾਨ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲਗਾਤਾਰ ਗੱਤਕਾ ਚੈਂਪੀਅਨਸਿ਼ਪ ਕਰਵਾਈ ਜਾ ਰਹੀ ਹੈ।
ਉਹਨਾਂ ਗੁਰਦੁਆਰਾ ਸਿੰਘ ਸਭਾ ਡਰਬੀ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਡਰਬੀ, ਨੈਸ਼ਨਲ ਸਿੱਖ ਮਿਊਜ਼ੀਅਮ ਦੇ ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੱਤਕਾ ਕਲਾ ਅਤੇ ਸ਼ਾਸ਼ਤਰ ਵਿੱਦਿਆ ਨੂੰ ਹੋਰ ਪ੍ਰਫੁਲਤ ਕਰਨ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ ਅਤੇ ਅਸੀਂ ਇਸ ਲਈ ਯਤਨ ਕਰ ਰਹੇ ਹਾਂ। ਇਸ ਮੌਕੇ ਯੂ ਕੇ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਨ ਸਿੰਘ ਜੌਹਲ, ਸ: ਜਸਪਾਲ ਸਿੰਘ ਢੇਸੀ, ਸ: ਰਾਜਿੰਦਰ ਸਿੰਘ ਪੁਰੇਵਾਲ, ਡਾ: ਰਣਜੀਤ ਸਿੰਘ ਵਿਰਕ, ਜਸਬੀਰ ਸਿੰਘ ਢਿਲੋਂ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਆਦਿ ਦਾ ਵਿਸ਼ੇਸ਼ ਧੰਨਵਾਦ ਕੀਤਾ।
The 10th uk gatka championship was organized at singh sabha derby thanks to the efforts of mp tanmanjit singh dhesi
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)