ਰੋਜ਼ੀ-ਰੋਟੀ ਕਮਾਉਣ ਗਏ 38 ਸਾਲਾ ਵਿਮਲ ਕੁਮਾਰ ਪੁੱਤਰ ਕਮਲਜੀਤ ਕੁਮਾਰ ਦੀ ਅੱਜ ਮਨੀਲਾ ’ਚ ਅਚਾਨਕ ਮੌਤ ਹੋ ਜਾਣ ਕਾਰਨ ਸਾਰੇ ਪਿੰਡ ’ਚ ਸੋਗ ਦੀ ਲਹਿਰ ਛਾ ਗਈ । ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਮਲ ਕੁਮਾਰ ਜੋ ਕਿ ਪਿਛਲੇ ਕੁਝ ਸਾਲਾਂ ਤੋਂ ਰੋਜ਼ੀ-ਰੋਟੀ ਕਮਾਉਣ ਲਈ ਫਿਲਪਾਈਨ ਦੀ ਸੀਬੂ ਸਟੇਟ ਦੇ ਸ਼ਹਿਰ ਬੂਗੋ ਸਿਟੀ ’ਚ ਗਿਆ ਹੋਇਆ ਸੀ । ਪਿਛਲੇ ਥੋੜੇ ਸਮੇਂ ਤੋਂ ਉਹ ਆਪਣੇ ਪਿੰਡ ਸਿੱਧਵਾਂ ਦੋਨਾਂ ਵਿਖੇ ਆਇਆ ਹੋਇਆ ਸੀ ਅਤੇ ਇੱਕ ਮਹੀਨਾ ਪਹਿਲਾਂ ਹੀ ਉਹ ਆਪਣੇ ਪਰਿਵਾਰ ਨਾਲ ਦੁਬਾਰਾ ਮਨੀਲਾ ’ਚ ਬੂਗੋ ਸਿਟੀ ਆਪਣੇ ਕੰਮ ਕਾਜ ਲਈ ਗਿਆ ਸੀ ਤੇ ਅੱਜ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਉਸਦੇ ਅਚਾਨਕ ਦਰਦ ਹੋਇਆ ਤੇ ਉਸਨੇ ਆਪਣੇ ਛੋਟੇ ਭਰਾ ਜੋ ਕਿ ਉਹ ਵੀ ਮਨੀਲੇ ਹੀ ਗਿਆ ਹੋਇਆ ਹੈ ਨੂੰ ਫੋਨ ਕਰ ਕੇ ਦਰਦ ਹੋਣ ਬਾਰੇ ਦੱਸਿਆ ਤੇ ਉਸਨੇ ਆਪਣੇ ਦੋਸਤ ਨੂੰ ਆਪਣੇ ਭਰਾ ਵਿਮਲ ਕੁਮਾਰ ਕੋਲ ਭੇਜਿਆ ।
ਉਸ ਦਾ ਦੋਸਤ ਉਸ ਨੂੰ ਨੇੜਲੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਇਸ ਦੀ ਪਿੰਡ ’ਚ ਖ਼ਬਰ ਫੈਲਦਿਆਂ ਹੀ ਵਿਮਲ ਕੁਮਾਰ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਸਾਰੇ ਪਿੰਡ ਵਾਸੀ ਦੁੱਖ ਸਾਂਝਾ ਕਰਨ ਪੁੱਜਣ ਲੱਗੇ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਟੇਟ ਮੀਤ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਦਲਵਿੰਦਰ ਸਿੰਘ ਸਿੱਧੂ, ਬਲਾਕ ਸੰਮਤੀ ਦੇ ਸਾਬਕਾ ਵਾਈਸ ਚੇਅਰਮੈਨ ਬਲਬੀਰ ਸਿੰਘ ਬੱਲੀ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਨੇਕੀ ਆਦਿ ਨੇ ਮ੍ਰਿਤਕ ਵਿਮਲ ਕੁਮਾਰ ਦੇ ਪਿਤਾ ਤੇ ਸਕੇ ਸਬੰਧੀਆਂ ਨਾਲ ਦੁੱਖ ਸਾਂਝਾ ਕੀਤਾ ।
A 38 year old Man Died Of A Heart Attack In Manila A Wave Of Mourning In The Village
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)