ਕੈਨੇਡਾ ਵਿੱਚ ਵੱਧ ਰਹੀ ਭੋਜਨ ਦੀ ਮੰਗ ਨਵੀਂ ਚਿੰਤਾ ਖੜ੍ਹੀ ਕਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਹਾਲ ਹੀ ਵਿੱਚ ਵੈਨਕੂਵਰ ਦੇ ਇੱਕ ਸਥਾਨਕ ਫੂਡ ਬੈਂਕ ਨੇ ਪਹਿਲੇ ਸਾਲ ਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਭੋਜਣ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਗਰੇਟਰ ਵੈਨਕੂਵਰ ਫੂਡ ਬੈਂਕ ਨੇ ਉਨ੍ਹਾਂ ਕੋਲ ਰੋਜ਼ਾਨਾ ਵੱਧ ਰਹੀ ਗਿਣਤੀ ਨੂੰ ਮੁੱਖ ਕਾਰਨ ਦੱਸਿਆ ਹੈ। ਉਨ੍ਹਾਂ ਮੁਤਾਬਕ ਕੁਝ ਕੁ ਸਾਲਾਂ ਵਿੱਚ ਹੀ ਉਨ੍ਹਾਂ ਉਪਰ ਭਾਰ ਕਾਫ਼ੀ ਵਧਿਆ ਹੈ।
ਗਰੇਟਰ ਵੈਨਕੂਵਰ ਫੂਡ ਬੈਂਕ ਵਿੱਚ ਬਤੌਰ ਸੰਚਾਰ ਪ੍ਰਬੰਧਕ ਐਮਾ ਨੈਲਸਨ ਨੇ ਮੀਡੀਆ ਨੂੰ ਈਮੇਲ ਰਾਹੀਂ ਦੱਸਿਆ ਕਿ ਸਰਕਾਰ ਦੀ ਮੌਜੂਦਾ ਨੀਤੀ ਕਹਿੰਦੀ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਆਪਣੇ ਨਾਲ ‘ਵੱਡੀ ਬੱਚਤ’ ਨਾਲ ਲੈ ਕੇ ਆਉਣ ਦੀ ਲੋੜ ਹੁੰਦੀ ਹੈ। ਫੈਡਰਲ ਨਿਯਮਾਂ ਅਨੁਸਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਟਿਊਸ਼ਨ ਅਤੇ ਯਾਤਰਾ ਦੇ ਖਰਚਿਆਂ ਤੋਂ ਇਲਾਵਾ 20,635 ਡਾਲਰ ਨਿੱਜੀ ਬੱਚਤ ਲਈ ਆਪਣੇ ਕੋਲ ਰੱਖਣੇ ਹੁੰਦੇ ਹਨ। ਕੈਨੇਡਾ ਵਿਚਲੇ ਕੌਮਾਂਤਰੀ ਵਿਦਿਆਰਥੀ ਕਾਰਕੁਨ ਜਸਕਰਨ ਬੈਨੀਪਾਲ ਦਾ ਕਹਿਣਾ ਹੈ, ''ਗਰੇਟਰ ਵੈਨਕੂਵਰ ਫੂਡ ਬੈਂਕ ਵੱਲੋਂ ਵਿਦਿਆਰਥੀਆਂ ਦੇ ‘ਜੀਆਈਸੀ’ ਦਾ ਕਾਰਨ ਦੱਸ ਕੇ ਭੋਜਨ ਨੂੰ ਮਨ੍ਹਾਂ ਕਰਨਾ ਬੇਹੱਦ ਮੰਗਭਾਗਾ ਹੈ।''
ਇਸ ਫ਼ੈਸਲੇ ਤੋਂ ਬਾਅਦ ਗਰੇਟਰ ਵੈਨਕੂਵਰ ਫੂਡ ਬੈਂਕ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਥਾਨਕ ਫੂਡ ਬੈਂਕ ਦਾ ਇਹ ਫ਼ੈਸਲਾ ਉਸ ਸਮੇਂ ਆਇਆ , ਜਦੋਂ ਕੈਨੇਡਾ ਵਿੱਚ ਕਰਿਆਨੇ ਦੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਸਿਖਰਲੇ ਪੱਧਰ ’ਤੇ ਹੈ। ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਨੇ ਉਥੋਂ ਦੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਕੈਨੇਡਾ ਵਿੱਚ ਵੱਡੀ ਗਿਣਤੀ ਪਹੁੰਚ ਰਹੇ ਕੌਮਾਂਤਰੀ ਵਿਦਿਆਰਥੀਆਂ ਸਾਹਮਣੇ ਰੁਜ਼ਗਾਰ ਦੇ ਨਾਲ-ਨਾਲ ਹੁਣ ਭੋਜਣ ਦੀ ਵੀ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਕੈਨੇਡਾ ਦੇ ਗਰੇਟਰ ਵੈਨਕੂਵਰ ਫੂਡ ਬੈਂਕ ਦੀ ਵੈਬਸਾਈਟ ਮੁਤਾਬਕ ਉਨ੍ਹਾਂ ਵੱਲੋਂ ਹਰ ਮਹੀਨੇ ਲਗਭਗ 15,000 ਲੋੜਵੰਦ ਵਿਅਕਤੀਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ।
ਗਰੇਟਰ ਵੈਨਕੂਵਰ ਫੂਡ ਬੈਂਕ ਅਨੁਸਾਰ ਉਨ੍ਹਾਂ ਦੀ ਸੰਸਥਾ ਨੂੰ ਕੋਈ ਸਰਕਾਰੀ ਫੰਡਿੰਗ ਨਹੀਂ ਮਿਲਦੀ। ਉਨ੍ਹਾਂ ਨੂੰ ਸਿਰਫ਼ ਲੋਕਾਂ ਤੇ ਉਨ੍ਹਾਂ ਦੇ ਸਨਅਤ ਵਿਚਲੇ ਭਾਈਵਾਲਾਂ ਦੀ ਸਹਾਇਤਾ ਪ੍ਰਾਪਤ ਹੈ। ਗਰੇਟਰ ਵੈਨਕੂਵਰ ਫੂਡ ਬੈਂਕ ਦੇ ਸੀਈਓ ਡੈਵਿਡ ਲੌਂਗ ਨੇ ਕੈਨੇਡਾ ਦੇ ਟੀਵੀ ਚੈਨਲ ਸੀਟੀਵੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੇ ਸਾਲ ਪਹਿਲਾਂ ਉਨ੍ਹਾਂ ਕੋਲ 6500 ਲੋਕ ਰਜਿਸਟਰਡ ਸਨ, ਜਿਨ੍ਹਾਂ ਦੀ ਗਿਣਤੀ ਹੁਣ15000 ’ਤੇ ਪਹੁੰਚ ਗਈ ਹੈ।
Why Did The Vancouver Food Bank Refuse To Give Food To International Students Now
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)