ਕੇਰਲ ਦੇ ਇੱਕ ਟਰਾਂਸਜੈਂਡਰ ਜੋੜੇ, ਜਿਸ ਨੇ ਹਾਲ ਹੀ ਵਿੱਚ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ, ਨੇ ਬੁੱਧਵਾਰ ਨੂੰ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ, ਜੋ ਦੇਸ਼ ਵਿੱਚ ਅਜਿਹਾ ਪਹਿਲਾ ਮਾਮਲਾ ਮੰਨਿਆ ਜਾਂਦਾ ਹੈ।ਟਰਾਂਸ ਪਾਰਟਨਰਜ਼ ਵਿੱਚੋਂ ਇੱਕ ਜੀਆ ਪਵਲ ਨੇ ਮੀਡਿਆ ਅਜੈਂਸੀ ਨੂੰ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਸੀਜੇਰੀਅਨ ਸੈਕਸ਼ਨ ਰਾਹੀਂ ਬੱਚੇ ਦਾ ਜਨਮ ਹੋਇਆ। ਬੱਚੇ ਨੂੰ ਜਨਮ ਦੇਣ ਵਾਲੇ ਉਸ ਦੇ ਸਾਥੀ ਜਹਾਦ ਦੋਵੇਂ ਤੰਦਰੁਸਤ ਹਨ। ਹਾਲਾਂਕਿ ਟਰਾਂਸ ਜੋੜੇ ਨੇ ਨਵਜੰਮੇ ਬੱਚੇ ਦੀ ਲਿੰਗ ਪਛਾਣ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਇਸ ਨੂੰ ਅਜੇ ਜਨਤਕ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਦੱਸ ਦੇਈਏ ਕਿ ਜੀਆ ਪਵਲ ਨੇ 4 ਫਰਵਰੀ ਨੂੰ ਇੰਸਟਾਗ੍ਰਾਮ ਤੇ ਐਲਾਨ ਕੀਤਾ ਸੀ ਕਿ ਉਸ ਦੇ ਸਾਥੀ ਜਾਹਾਦ ਦੀ ਕੁੱਖ ਵਿੱਚ ਅੱਠ ਮਹੀਨੇ ਦਾ ਬੱਚਾ ਹੈ। ਪਾਵਲ ਨੇ ਇਕ ਇੰਸਟਾਗ੍ਰਾਮ ਪੋਸਟ ਚ ਕਿਹਾ ਕਿ ਮਾਂ ਅਤੇ ਪਿਤਾ ਬਣਨ ਦਾ ਮੇਰਾ ਸੁਪਨਾ ਪੂਰਾ ਹੋਣ ਵਾਲਾ ਹੈ।
Kerala s Trans Couple Refused To Say Whether The Child Was Born Boy Or Girl
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)