ਬੈਂਗਲੁਰੂ ਦੇ 13 ਸਾਲਾ ਬਾਈਕ ਰਾਈਡਰ ਸ਼੍ਰੇਅਸ ਹਰੀਸ਼ (Biker Shreyas Harish) ਦੀ ਰੇਸ ਦੌਰਾਨ ਮੌਤ ਗਈ। ਸ਼੍ਰੇਅਸ ਹਰੀਸ਼ ਮਦਰਾਸ ਇੰਟਰਨੈਸ਼ਨਲ ਸਰਕਟ ਉੱਤੇ ਇੰਡੀਅਨ ਨੈਸ਼ਨਲ ਮੋਟਰਸਾਈਕਲ ਰੇਸਿੰਗ ਚੈਂਪੀਆਨਸ਼ਿਪ (INMRC) ਦੇ ਰਾਊਂਡ 3 ਵਿੱਚ ਰੇਸ ਲਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਰੇਸਿੰਗ ਟ੍ਰੈਕ ਨੇੜੇ ਐਂਬੂਲੈਂਸ ਨੇ ਤੁਰੰਤ ਉਸ ਨੂੰ ਹਸਪਤਲਾ ਪਹੁੰਚਾਇਆ ਪਰ ਉਦੋਂ ਤੱਕ ਹਰੀਸ਼ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਤੋਂ ਬਾਅਦ ਈਵੈਂਟ ਦੇ ਪ੍ਰਮੋਟਰ, ਮਦਰਾਸ ਮੋਟਰ ਸਪੋਰਟਸ ਕਲੱਬ ਨੇ ਰੇਸਿੰਗ ਈਵੈਂਟ ਨੂੰ ਸ਼ਨੀਵਾਰ ਤੇ ਐਤਵਾਰ ਲਈ ਰੱਦ ਕਰ ਦਿੱਤਾ। ਰੇਸ ਦੀ ਸ਼ੁਰੂਆਤ ਵਿੱਚ ਜਦੋਂ ਸਾਰੇ ਰੇਸਰ ਪਹਿਲੇ ਮੋੜ ਨੂੰ ਪਾਰ ਕਰ ਰਹੇ ਸੀ ਤਾਂ ਇੱਕ ਹਾਦਸਾ ਹੋ ਗਿਆ ਜਿਸ ਵਿੱਚ ਸ਼੍ਰੇਅਸ ਆਪਣੀ ਬਾਈਕ ਤੋਂ ਹੇਠਾਂ ਡਿੱਗ ਗਿਆ। ਹਾਦਸੇ ਦੌਰਾਨ 13 ਸਾਲਾ ਰੇਸਰ ਦੇ ਸਿਰ ਸੱਟ ਲੱਗ ਗਈ। ਜੋ ਬੇਹੱਦ ਖਤਰਨਾਕ ਸਾਬਤ ਹੋਈ। ਹਾਦਸੇ ਤੋਂ ਤੁਰੰਤ ਬਾਅਦ ਸਟੈਂਡਰਡ ਪ੍ਰੋਟੋਕੋਲ ਤਹਿਤ ਲਾਲ ਝੰਡਾ ਦਿਖਾ ਕੇ ਦੌੜ ਨੂੰ ਰੋਕ ਦਿੱਤਾ ਗਿਆ ਤੇ ਉੱਥੇ ਹੀ ਦੌੜ ਸਮਾਪਤ ਹੋ ਗਈ। ਦੱਸਣਯੋਗ ਹੈ ਕਿ ਸ਼੍ਰੇਅਸ ਨੇ ਦਸ ਦਿਨ ਪਹਿਲਾਂ ਹੀ ਭਾਵ 26 ਜੁਲਾਈ ਨੂੰ ਆਪਣਾ 13ਵਾਂ ਜਨਮਦਿਨ ਮਨਾਇਆ ਸੀ। ਉਸ ਨੂੰ ਇੱਕ ਹੋਨਹਾਰ ਨੌਜਵਾਨ ਮੋਟਰਸਾਈਕਲ ਰੇਸਰ ਮੰਨਿਆ ਜਾਂਦਾ ਸੀ ਅਤੇ ਮਸ਼ੀਨ ਤੇ ਉਸਦੇ ਕੰਟਰੋਲ ਲਈ ਸਤਿਕਾਰਿਆ ਜਾਂਦਾ ਸੀ। ਰੇਸ ਦੀ ਸ਼ੁਰੂਆਤ ਵਿੱਚ ਜਦੋਂ ਸਾਰੇ ਰੇਸਰ ਪਹਿਲੇ ਮੋੜ ਨੂੰ ਪਾਰ ਕਰ ਰਹੇ ਸੀ ਤਾਂ ਇੱਕ ਹਾਦਸਾ ਹੋ ਗਿਆ ਜਿਸ ਵਿੱਚ ਸ਼੍ਰੇਅਸ ਆਪਣੀ ਬਾਈਕ ਤੋਂ ਹੇਠਾਂ ਡਿੱਗ ਗਿਆ। ਹਾਦਸੇ ਦੌਰਾਨ 13 ਸਾਲਾ ਰੇਸਰ ਦੇ ਸਿਰ ਸੱਟ ਲੱਗ ਗਈ। ਜੋ ਬੇਹੱਦ ਖਤਰਨਾਕ ਸਾਬਤ ਹੋਈ। ਹਾਦਸੇ ਤੋਂ ਤੁਰੰਤ ਬਾਅਦ ਸਟੈਂਡਰਡ ਪ੍ਰੋਟੋਕੋਲ ਤਹਿਤ ਲਾਲ ਝੰਡਾ ਦਿਖਾ ਕੇ ਦੌੜ ਨੂੰ ਰੋਕ ਦਿੱਤਾ ਗਿਆ ਤੇ ਉੱਥੇ ਹੀ ਦੌੜ ਸਮਾਪਤ ਹੋ ਗਈ। 26 ਜੁਲਾਈ 2010 ਨੂੰ ਜਨਮੇ, ਸ਼੍ਰੇਅਸ, ਬੈਂਗਲੁਰੂ ਦੇ ਕੇਨਸਾਰੀ ਸਕੂਲ ਦੇ ਵਿਦਿਆਰਥੀ, ਨੂੰ ਪੈਟ੍ਰੋਨਾਸ ਰੂਕੀ ਵਰਗ ਵਿੱਚ ਮੁਕਾਬਲਾ ਕਰਦੇ ਹੋਏ ਰਾਸ਼ਟਰੀ ਪੱਧਰ ਤੇ ਲਗਾਤਾਰ ਚਾਰ ਰੇਸ ਸਮੇਤ ਕਈ ਰੇਸ ਜਿੱਤਣ ਤੋਂ ਬਾਅਦ ਇੱਕ ਉਭਰਦੇ ਸਿਤਾਰੇ ਵਜੋਂ ਪ੍ਰਸੰਸਾ ਕੀਤੀ ਜਾ ਰਹੀ ਸੀ। ਇਹ ਘਟਨਾ ਦੌੜ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਵਾਪਰੀ ਜਿਸ ਲਈ ਉਸ ਨੇ ਅੱਜ ਸਵੇਰੇ ਪੋਲ ਪੋਜੀਸ਼ਨ ਤੇ ਕੁਆਲੀਫਾਈ ਕੀਤਾ ਸੀ। ਟਰਨ-1 ਤੋਂ ਬਾਹਰ ਨਿਕਲਦੇ ਸਮੇਂ ਸ਼੍ਰੇਅਸ ਹਾਦਸੇ ਤੋਂ ਬਾਅਦ ਡਿੱਗ ਗਿਆ ਅਤੇ ਉਸ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਤੇ ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
13 Years Bike Racer Shreyas Harish Dies During Race Racing Event Canceled For Two Days
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)