ਕੇਂਦਰੀ ਚੋਣ ਕਮਿਸ਼ਨ ਨੇ ਰਾਜੀਵ ਕੁਮਾਰ ਦੀ ਥਾਂ ਬੰਗਾਲ ਦੇ ਨਵੇਂ ਡੀਜੀਪੀ ਨਿਯੁਕਤ ਕੀਤੇ ਜਾਣ ਦੇ 24 ਘੰਟਿਆਂ ਦੇ ਅੰਦਰ ਹੀ ਮੰਗਲਵਾਰ ਨੂੰ ਸੀਨੀਅਰ ਆਈਪੀਐੱਸ ਅਧਿਕਾਰੀ ਵਿਵੇਕ ਸਹਾਏ ਨੂੰ ਅਹੁਦੇ ਤੋਂ ਹਟਾ ਦਿੱਤਾ। ਕਮਿਸ਼ਨ ਨੇ ਸੂਬਾ ਸਰਕਾਰ ਨੂੰ ਉਨ੍ਹਾਂ ਦੀ ਥਾਂ ’ਤੇ ਸੰਜੇ ਮੁਖਰਜੀ ਨੂੰ ਨਿਯੁਕਤ ਕਰਨ ਦਾ ਨਿਰਦੇਸ਼ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਹਾਏ ਨੂੰ ਸੀਨੀਅਰਤਾ ਦੇ ਆਧਾਰ ’ਤੇ ਨਿਯੁਕਤ ਕੀਤਾ ਗਿਆ ਸੀ, ਕਿਉਂਕਿ ਉਹ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਪਹਿਲਾਂ ਮਈ ਦੇ ਪਹਿਲੇ ਹਫਤੇ ’ਚ ਹੀ ਰਿਟਾਇਰ ਹੋ ਰਹੇ ਹਨ, ਇਸ ਲਈ ਕਮਿਸ਼ਨ ਨੇ ਉਨ੍ਹਾਂ ਦੀ ਦਾਂ ’ਤੇ ਮੁਖਰਜੀ ਨੂੰ ਤਤਕਾਲ ਡੀਜੀਪੀ ਨਿਯੁਕਤ ਕਰਨ ਲਈ ਕਿਹਾ ਹੈ। ਭਾਰਤੀ ਪੁਲਿਸ ਸੇਵਾ (ਆਈਪੀਐੱਸ) ਦੇ 1989 ਬੈਚ ਦੇ ਸੀਨੀਅਰ ਅਧਿਕਾਰੀ ਮੁਖਰਜੀ ਡੀਜੀਪੀ ਦੇ ਅਹੁਦੇ ਲਈ ਚੋਣ ਕਮਿਸ਼ਨ ਨੂੰ ਬੰਗਾਲ ਸਰਕਾਰ ਵੱਲੋਂ ਭੇਜੀ ਗਈ ਤਿੰਨ ਅਧਿਕਾਰੀਆਂ ਦੀ ਸੂਚੀ ’ਚ ਦੂਜੇ ਸਥਾਨ ’ਤੇ ਸਨ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2021 ਦੀਆਂ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਨੰਦੀਗ੍ਰਾਮ ’ਚ ਚੋਣ ਪ੍ਰਚਾਰ ਦੌਰਾਨ ਜਦੋਂ ਮੁੱਖ ਮੰਤਰੀ ਮਮਤਾ ਜ਼ਖਮੀ ਹੋ ਗਏ ਸਨ, ਉਸ ਸਮੇਂ ਉਨ੍ਹਾਂ ਦੇ ਮੁੱਖ ਸੁਰੱਖਿਆ ਸਲਹਾਕਾਰ ਵਿਵੇਕ ਸਹਾਏ ਹੀ ਸਨ।
ਇਸ ਘਟਨਾ ਤੋਂ ਬਾਅਦ ਵੀ ਕਮਿਸ਼ਨ ਨੇ ਸਹਾਏ ਨੂੰ ਹਟਾ ਦਿੱਤਾ ਸੀ। ਪਿਛਲੇ ਸਾਲ ਨਵੰਬਰ ’ਚ ਉਨ੍ਹਾਂ ਨੂੰ ਡੀਜੀ (ਹੋਮ ਗਾਰਡ) ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਸੀ। ਲੋਕਸਭਾ ਚੋਣਾਂ ਦੀਆਂ ਤਰੀਕਾ ਦੇ ਐਲਾਨ ਦੇ ਦੋ ਦਿਨਾਂ ਦੇ ਅੰਦਰ ਕੇਂਦਰੀ ਚੋਣ ਕਮਿਸ਼ਨ ਵੱਲੋਂ ਬੰਗਾਲ ਦੇ ਡੀਜੀਪੀ ਅਹੁਦੇ ਤੋਂ ਰਾਜੀਵ ਕੁਮਾਰ ਨੂੰ ਹਟਾਏ ਜਾਣ ਤੋਂ ਭੜਕੀ ਤ੍ਰਿਣਮੂਲ ਕਾਂਗਰਸ ਨੇ ਹੁਣ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਆਮ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ। ਤ੍ਰਿਣਮੂਲ ਦੇ ਸੀਨੀਅਰ ਆਗੂ ਤੇ ਰਾਜਸਭਾ ਮੈਂਬਰ ਡੈਰੇਕ ਓ ਬ੍ਰਾਇਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਦੀਆਂ ਚਾਲਾਂ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਬਰਬਾਦ ਕਰ ਰਹੀਆਂ ਹਨ। ਤ੍ਰਿਣਮੂਲ ਨੇ ਬੰਗਾਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਰਿਵਾਰ ’ਚ ਅਪਰਾਧੀਆਂ ਨੂੰ ਸ਼ਾਮਿਲ ਦੱਸਦੇ ਹੋਏ ਆਪਣੇ ਐਕਸ ਹੈਂਡਲ ’ਤੇ ਭਾਜਪਾ ਉਮੀਦਵਾਰਾਂ ਦੀਆਂ ਤਸਵੀਰਾਂ ਪੋਸਟ ਕਰ ਕੇ ਉਨ੍ਹਾਂ ’ਤੇ ਦਰਜ ਅਪਰਾਧਕ ਮਾਮਲੇ ਗਿਣਾਏ ਹਨ। ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਰਾਹੁਲ ਸਿਨ੍ਹਾ ਨੇ ਕਿਹਾ ਕਿ ਭ੍ਰਿਸ਼ਟਾਚਾਰ ’ਚ ਡੁੱਬੀ ਤ੍ਰਿਣਮੂਲ ਨੂੰ ਪਹਿਲਾਂ ਜਾ ਕੇ ਸ਼ੀਸ਼ੇ ’ਚ ਆਪਣਾ ਮੂੰਹ ਦੇਖਣਾ ਚਾਹੀਦਾ ਹੈ।
The Election Commission Changed The Dgp Of Bengal Within 24 Hours The Responsibility Assigned To This Senior Ips Officer
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)