ਗੁਜਰਾਤ 'ਚ CM ਮਾਨ ਹੋਏ ਭਾਵੁਕ, ਰੋਡ ਸ਼ੋਅ ਦੌਰਾਨ ਕਿਹਾ- ਅਰਵਿੰਦ ਕੇਜਰੀਵਾਲ ਨਾਲ ਜੇਲ੍ਹ 'ਚ ਖ਼ਤਰਨਾਕ ਅਪਰਾਧੀਆਂ ਵਰਗਾ ਸਲੂਕ

16/04/2024 | | National

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ 'ਤੇ ਹਨ। ਇਸ ਮੌਕੇ ਸੀਐਮ ਮਾਨ ਵੱਲੋਂ ਭਾਵਨਗਰ ਵਿੱਚ ਰੋਡ ਸ਼ੋਅ ਕੱਢਿਆ ਗਿਆ। ਜਿੱਥੇ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਗੁਜਰਾਤ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੰਡੀਆ ਨੇ ਸਾਂਝੇ ਤੌਰ 'ਤੇ ਗਠਜੋੜ ਤਹਿਤ ਚੋਣਾਂ ਲੜੀਆਂ ਹਨ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਤਾਨਾਸ਼ਾਹ ਸਰਕਾਰ ਦਾ ਅਰਵਿੰਦ ਕੇਜਰੀਵਾਲ ਜੀ ਪ੍ਰਤੀ ਰਵੱਈਆ ਦੇਖ ਕੇ ਅੱਖਾਂ 'ਚ ਹੰਝੂ ਆ ਗਏ... ਜੇਲ੍ਹ 'ਚ ਖ਼ਤਰਨਾਕ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ... ਮੋਦੀ ਸਾਬ੍ਹ, ਕੀ ਲੋਕਾਂ ਨੂੰ ਚੰਗੇ ਹਸਪਤਾਲ, ਸ਼ਾਨਦਾਰ ਸਕੂਲ, ਫ੍ਰੀ ਬੱਸ ਯਾਤਰਾ, ਮੁਫ਼ਤ ਬਿਜਲੀ ਵਰਗੀਆਂ ਸਹੂਲਤਾਂ ਦੇਣਾ ਗੁਨਾਹ ਹੈ ?...

ਆਪਣੇ ਪਹਿਲੇ ਦਿਨ ਸੀਐਮ ਮਾਨ ਵੱਲੋਂ ਭਾਵਨਗਰ ਵਿੱਚ ਉਮੀਦਵਾਰ ਉਮੇਸ਼ ਮਕਵਾਨਾ ਦੇ ਸਮਰਥਨ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਆਪਣੇ ਦੌਰੇ ਦੇ ਦੂਜੇ ਦਿਨ ਯਾਨੀਕਿ ਕੱਲ੍ਹ ਨੂੰ ਸੀਐਮ ਮਾਨ ਚਿਤਰਾ ਵਸਾਵਾ ਲਈ ਭਰੂਚ ਵਿੱਚ ਰੈਲੀ ਕਰਨਗੇ। ਗੁਜਰਾਤ 'ਚ 'ਆਪ' ਦੇ ਲਈ ਇਹ ਦੋਵੇਂ ਹਲਕੇ ਕਾਫੀ ਮਹੱਤਵਪੂਰਨ ਹਨ, ਜਿੱਥੇ ਪਾਰਟੀ ਆਪਣਾ ਵਿਸਥਾਰ ਕਰਨਾ ਚਾਹੁੰਦੀ ਹੈ।ਜ਼ਿਕਰਯੋਗ ਹੈ ਗੁਜਰਾਤ ਦੇ ਲੋਕਸਭਾ ਹਲਕੇ ਭਾਵਨਗਰ ਤੋਂ 'ਆਪ' ਉਮੀਦਵਾਰ ਉਮੇਸ਼ ਮਕਵਾਣਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕੱਢੇ ਰੋਡ ਸ਼ੋਅ 'ਚ ਸ਼ਿਰਕਤ ਕੀਤੀ। ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ।

In Gujarat The Cm Was Emotional Said During The Road Show Arvind Kejriwal Was Treated Like A Dangerous Criminal In Jail


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App