ਹਰ ਪਿੰਡ ਨੂੰ ਪੱਕੀ ਸੜਕ ਨਾਲ ਜੋੜਣਾ ਸਰਕਾਰ ਦਾ ਮਕਸਦ ਹੈ : ਹਰਪਾਲ ਸਿੰਘ ਚੀਮਾ

31/05/2025 | Public Times Bureau | Panjab

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਲਕਾ ਦੇ ਸਾਰੇ ਪਿੰਡਾਂ ਨੂੰ ਪੱਕੀ ਸੜਕ ਨਾਲ ਜੋੜ ਲੋਕਾਂ ਨੂੰ ਚੰਗੀ ਸਹੂਲਤ ਦੇਣਾ ਪੰਜਾਬ ਸਰਕਾਰ ਦੇ ਮਕਸਦ ਹਨ। ਉਹ ਦਿੜ੍ਹਬਾ ਤੋਂ ਪਿੰਡ ਬਘਰੌਲ ਤੱਕ ਮੋਡੀਫਾਈ ਕਰਕੇ 7 ਕਰੋੜ 80 ਲੱਖ ਦੀ ਲਾਗਤ ਨਾਲ ਬਣੀ ਸੜਕ ਦੇ ਉਦਘਾਟਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਚੀਮਾ ਨੇ ਕਿਹਾ ਕਿ ਸੜਕ ਦੇ ਬਣਨ ਨਾਲ ਦਿੜ੍ਹਬਾ ਸ਼ਹਿਰ ਦੇ ਨਾਲ ਪਿੰਡ ਸਮੂਰਾਂ, ਸਫੀਪੁਰ ਖੁਰਦ ਅਤੇ ਕਲਾਂ ਸਮੇਤ ਬਘਰੈਲ ਦੇ ਲੋਕਾਂ ਨੂੰ ਫਾਇਦਾ ਹੋਵੇਗਾ।

ਇਸ ਸੜਕ ਦੇ ਨਵੇਂ ਢੰਗ ਨਾਲ ਬਣਨ ਨਾਲ ਲੋਕਾਂ ਨੂੰ ਸਫ਼ਰ ਕਰਨ ਲਈ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਤੋਂ ਇਲਾਵਾ ਇਲਾਕੇ ਅੰਦਰ ਹੋਰ ਵੀ ਸੜਕਾਂ ਬਣ ਚੁੱਕੀਆਂ ਹਨ ਜਾਂ ਬਣ ਰਹੀਆਂ ਹਨ। ਕਈ ਸੜਕਾਂ ਦਾ ਆਉਣ ਵਾਲੇ ਸਮੇਂ ਵਿੱਚ ਕੰਮ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਦਿੜ੍ਹਬਾ ਦੇ ਹਰੇਕ ਪਿੰਡ ਨੂੰ ਪੱਕੀ ਸੜਕ ਨਾਲ ਜੋੜ ਦਿੱਤਾ ਜਾਵੇਗਾ। ਹਲਕਾ ਦਿੜ੍ਹਬਾ 'ਤੇ ਜੋ ਪਿਛੜੇਪਣ ਦਾ ਦਾਗ ਲੱਗਾ ਸੀ, ਉਸ ਨੂੰ ਸਾਫ ਕਰਦੇ ਹੋਏ ਪੰਜਾਬ ਦਾ ਸਭ ਤੋਂ ਮੋਹਰੀ ਹਲਕਾ ਬਣਾ ਦਿੱਤਾ ਜਾਵੇਗਾ।

ਲੁਧਿਆਣਾ ਜ਼ਿਮਨੀ ਚੋਣ ਬਾਰੇ ਪੁੱਛੇ ਸਵਾਲ 'ਤੇ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਭਲਾਈ ਅਤੇ ਵਿਕਾਸ ਲਈ ਜਿਹੜੇ ਕੰਮ ਕੀਤੇ ਹਨ, ਉਸ ਦੇ ਅਧਾਰ 'ਤੇ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਲੁਧਿਆਣਾ 'ਤੇ ਜਿੱਤ ਦਰਜ ਕਰੇਗੀ। ਇਸ ਮੌਕੇ ਓਐਸਡੀ ਤਪਿੰਦਰ ਸਿੰਘ ਸੋਹੀ, ਚੇਅਰਮੈਨ ਜਿਲ੍ਹਾ ਨਗਰ ਸੁਧਾਰ ਟਰਸਟ ਸੰਗਰੂਰ ਪ੍ਰੀਤਮ ਸਿੰਘ ਪੀਤੂ, ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਹਾਜ਼ਰ ਸਨ।


The Government s Aim Is To Connect Every Village With A Paved Road Harpal Singh Cheema


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App