ਰਾਸ਼ਟਰੀ ਮਹਿਲਾ ਕਮਿਸ਼ਨ ਨੇ ਆਰਜੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਜਬਰ ਜਨਾਹ ਅਤੇ ਕਤਲ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਜਿਸ ਥਾਂ 'ਤੇ ਸਿਖਿਆਰਥੀ ਡਾਕਟਰ ਦਾ ਜਬਰ ਜਨਾਹ ਕਰਕੇ ਕਤਲ ਕੀਤਾ ਗਿਆ ਸੀ, ਉਸ ਥਾਂ 'ਤੇ ਅਚਾਨਕ ਖਰਾਬ ਹੋਏ ਸਾਮਾਨ ਦੀ ਮੁਰੰਮਤ ਕਰ ਦਿੱਤੀ ਗਈ ਸੀ। ਕਮਿਸ਼ਨ ਵੱਲੋਂ ਇਸ ਸਬੰਧੀ ਸਬੂਤਾਂ ਨਾਲ ਛੇੜਛਾੜ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।NCW ਦੀ ਜਾਂਚ ਵਿੱਚ ਕੋਲਕਾਤਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ 31 ਸਾਲਾ ਸਿਖਿਆਰਥੀ ਡਾਕਟਰ ਦੇ ਜਬਰ-ਜਨਾਹ ਅਤੇ ਕਤਲ ਨਾਲ ਸਬੰਧਤ ਸੁਰੱਖਿਆ, ਬੁਨਿਆਦੀ ਢਾਂਚੇ ਅਤੇ ਜਾਂਚ ਵਿੱਚ ਕਮੀਆਂ ਪਾਈਆਂ ਗਈਆਂ।
\ਰਾਸ਼ਟਰੀ ਮਹਿਲਾ ਕਮਿਸ਼ਨ ਨੇ ਆਪਣੀ ਜਾਂਚ 'ਚ ਪਾਇਆ ਹੈ ਕਿ ਘਟਨਾ ਸਮੇਂ ਕੋਈ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ। ਇਸ ਕਾਰਨ ਰਾਤ ਦੀਆਂ ਸ਼ਿਫਟਾਂ ਦੌਰਾਨ ਆਨ-ਕਾਲ ਇੰਟਰਨਜ਼, ਡਾਕਟਰਾਂ ਅਤੇ ਨਰਸਾਂ ਨੂੰ ਲੋੜੀਂਦੀ ਸੁਰੱਖਿਆ ਨਹੀਂ ਮਿਲ ਸਕੀ। ਮਹਿਲਾ ਕਮਿਸ਼ਨ ਨੇ ਰਿਪੋਰਟ ਵਿੱਚ ਸਬੂਤਾਂ ਨਾਲ ਛੇੜਛਾੜ ਦੀ ਸੰਭਾਵਨਾ ਜਤਾਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਥਾਂ 'ਤੇ ਕਤਲ ਅਤੇ ਜਬਰ ਜਨਾਹ ਦੀ ਵਾਰਦਾਤ ਹੋਈ ਸੀ, ਉਸ ਥਾਂ 'ਤੇ ਅਚਾਨਕ ਮੁਰੰਮਤ ਦਾ ਕੰਮ ਕੀਤਾ ਗਿਆ। ਮਹਿਲਾ ਕਮਿਸ਼ਨ ਨੇ ਹਸਪਤਾਲ ਵਿੱਚ ਮਹਿਲਾ ਮੈਡੀਕਲ ਸਟਾਫ਼ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਪਾਈ, ਜਿਸ ਵਿੱਚ ਗੰਦੇ ਪਖਾਨੇ, ਮਾੜੀ ਰੋਸ਼ਨੀ ਅਤੇ ਸੁਰੱਖਿਆ ਉਪਾਵਾਂ ਦੀ ਪੂਰੀ ਘਾਟ ਸ਼ਾਮਲ ਹੈ।
Tampering with rape scene women s commission found many deficiencies in the hospital
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)