ਕੋਲਕਾਤਾ ਦੇ ਆਰਜ਼ੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਜੂਨੀਅਰ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਦੀ ਘਟਨਾ ’ਚ ਸ਼ਨਿੱਚਰਵਾਰ ਨੂੰ ਫਿਰ ਨਵਾਂ ਮੋੜ ਆ ਗਿਆ। ਹੁਣ ਮ੍ਰਿਤਕਾ ਦੇ ਪਿਤਾ ਨੇ ਇਹ ਵਾਰਦਾਤ ਕਿਸੇ ਹੋਰ ਥਾਂ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ਜਿਸ ਥਾਂ ਮੇਰੀ ਧੀ ਦੀ ਲਾਸ਼ ਮਿਲੀ ਹੈ, ਹੋ ਸਕਦਾ ਹੈ ਕਿ ਉਥੇ ਉਸਦੀ ਹੱਤਿਆ ਨਾ ਹੋਈ ਹੋਵੇ। ਹਸਪਤਾਲ ’ਚ ਕਿਸੇ ਹੋਰ ਥਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ ਨੂੰ ਸੈਮੀਨਾਰ ਹਾਲ ’ਚ ਲਿਆ ਕੇ ਰੱਖ ਦਿੱਤਾ ਗਿਆ ਹੋਵੇ। ਯਾਦ ਰਹੇ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਮੁਆਵਜ਼ੇ ਦੇ ਤੌਰ ’ਤੇ 10 ਲੱਖ ਰੁਪਏ ਦੀ ਪੇਸ਼ਕਸ਼ ਦਿੱਤੇ ਜਾਣ ਦੀ ਗੱਲ ਕਹੀ ਸੀ। ਉਨ੍ਹਾਂ ਅੱਗੇ ਕਿਹਾ ਕਿ ਮੇਰੀ ਧੀ ਦੀ ਹੱਤਿਆ ਲਈ ਪੂਰਾ ਵਿਭਾਗ ਜ਼ਿੰਮੇਵਾਰ ਹੈ। ਇਸ ਪਿੱਛੇ ਬਹੁਤ ਵੱਡਾ ਗਿਰੋਹ ਹੈ।
ਦੁਖੀ ਮਨ ਨਾਲ ਕਿਹਾ ਕਿ ਮੇਰੀ ਧੀ ਨੂੰ ਹਸਪਤਾਲ ਦੇ ਸੀਨੀਅਰ ਡਾਕਟਰਾਂ ਤੋਂ ਲੋੜੀਂਦਾ ਸਹਿਯੋਗ ਨਹੀਂ ਮਿਲਦਾ ਸੀ, ਜਿਸ ਕਾਰਨ ਉਸ ਨੂੰ ਪੇਸ਼ੇਵਰ ਜੀਵਨ ’ਚ ਕਾਫੀ ਪਰੇਸ਼ਾਨੀ ਆ ਰਹੀ ਸੀ। ਉਸ ਨੂੰ ਚਾਰ ਮਰਦਾਂ ਨਾਲ ਡਿਊਟੀ ਦਿੱਤੀ ਜਾਂਦੀ ਸੀ, ਜਿਸ ਨਾਲ ਉਹ ਕਾਫੀ ਮਾੜਾ ਮਹਿਸੂਸ ਕਰਦੀ ਸੀ।ਦੂਜੇ ਪਾਸੇ, ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਸ਼ਨਿੱਚਰਵਾਰ ਨੂੰ ਲਗਾਤਾਰ ਦੂਜੇ ਦਿਨ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਤੋਂ ਮੈਰਾਥਨ ਪੁੱਛਗਿੱਛ ਕੀਤੀ। ਉਸ ਤੋਂ ਸ਼ੁੱਕਰਵਾਰ ਰਾਤ 9.30 ਤੋਂ 1.40 ਵਜੇ ਤੱਕ ਪੁੱਛਗਿੱਛ ਕੀਤੀ ਗਈ। ਸ਼ਨਿੱਚਰਵਾਰ ਸਵੇਰੇ 10.30 ਵਜੇ ਕੇਂਦਰੀ ਜਾਂਚ ਏਜੰਸੀ ਦੇ ਸੰਮਨ ’ਤੇ ਡਾਕਟਰ ਘੋਸ਼ ਫਿਰ ਤੋਂ ਸੀਬੀਆਈ ਦਫ਼ਤਰ 'ਚ ਪੇਸ਼ ਹੋਏ। ਖ਼ਬਰ ਲਿਖੇ ਜਾਣ ਤੱਕ ਉਸ ਕੋਲੋਂ ਪੁੱਛਗਿੱਛ ਜਾਰੀ ਸੀ।
ਪੁੱਛਗਿੱਛ ਦੇ ਪਹਿਲੇ ਪੜਾਅ 'ਚ ਜੂਨੀਅਰ ਮਹਿਲਾ ਡਾਕਟਰ ਦੀ ਮੌਤ ਦੀ ਸੂਚਨਾ ਮਿਲਣ 'ਤੇ ਡਾਕਟਰ ਘੋਸ਼ ਤੋਂ ਉਸ ਦੀ ਪਹਿਲੀ ਕਾਰਵਾਈ ਬਾਰੇ ਪੁੱਛਿਆ ਗਿਆ। ਉਦਾਹਰਣ ਵਜੋਂ, ਉਸ ਨੂੰ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਲਈ ਕਿਸਨੇ ਕਿਹਾ ਅਤੇ ਪੁਲਿਸ ਨਾਲ ਕਿਸਨੇ ਅਤੇ ਕਿਵੇਂ ਸੰਪਰਕ ਕੀਤਾ। ਉਨ੍ਹਾਂ ਨੂੰ ਹਸਪਤਾਲ ਦੇ ਹਫਤਾਵਾਰੀ ਰੋਸਟਰ ਬਾਰੇ ਵੀ ਪੁੱਛਿਆ ਗਿਆ, ਜਿਸ ਦੇ ਆਧਾਰ 'ਤੇ ਡਾਕਟਰਾਂ ਦੀ ਡਿਊਟੀ ਲਗਾਈ ਜਾਂਦੀ ਹੈ। ਉਸਦੇ ਜਵਾਬਾਂ ਵਿੱਚ ਕਈ ਮਤਭੇਦ ਪਾਏ ਗਏ ਹਨ। ਪਤਾ ਲੱਗਾ ਹੈ ਕਿ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਡਾਕਟਰ ਘੋਸ਼ ਨੇ ਪ੍ਰਿੰਸੀਪਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਇਸ ਦਿਨ ਕੋਲਕਾਤਾ ਪੁਲਿਸ ਦੇ ਦੋ ਅਧਿਕਾਰੀਆਂ ਅਤੇ ਇਕ ਕਰਮਚਾਰੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਮ੍ਰਿਤਕਾ ਦੇ ਕੁਝ ਸਾਥੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
The Father Of The Deceased Expressed Fear That The Incident May Have Happened Somewhere Else Said A Big Gang Behind The Murder Of My Daughter
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)