ਦਿੱਲੀ ਵਾਲਾ ਘਟਨਾ ਵਾਲਾ ਕੰਮ ਵਾਪਰਿਆ ਬੈਂਗਲੁਰੂ 'ਚ। ਬੈਂਗਲੁਰੂ ਦੇ ਇਕ ਘਰ ’ਚ 165 ਲੀਟਰ ਦੇ ਫਰਿੱਜ ’ਚ ਰੱਖੇ ਮਿਲੇ 29 ਸਾਲਾ ਔਰਤ ਦੀ ਲਾਸ਼ ਦੇ 59 ਟੁਕੜਿਆਂ ਦਾ ਮਾਮਲਾ ਜਸੀ ਦੀ ਸਚਾਈ ਹੁਣ ਸਾਹਮਣੇ ਆਈ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਪੀ ਪਰਮੇਸ਼ਵਰਾ ਨੇ ਕਿਹਾ ਕਿ ਇਸ ਹੱਤਿਆਕਾਂਡ ’ਚ ਸ਼ਾਮਲ ਵਿਅਕਤੀ ਦੀ ਪਛਾਣ ਹੋ ਗਈ ਹੈ ਤੇ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕੀਤਾ ਜਾਏਗਾ।
21 ਸਤੰਬਰ ਨੂੰ ਬੈਂਗਲੁਰੂ ਦੇ ਵਿਆਲੀਕਵਲ ਦੇ ਵਿਨਾਇਕ ਨਗਰ ਸਥਿਤ ਫਲੈਟ ’ਚ ਮਹਾਲਕਸ਼ਮੀ ਦੀ ਲਾਸ਼ ਉਸੇ ਦੇ ਫਰਿੱਜ ’ਚ 50 ਤੋਂ ਜ਼ਿਆਦਾ ਟੁਕੜਿਆਂ ’ਚ ਮਿਲੀ ਜਿਸ ਵਿਚ ਕੀੜੇ ਪੈ ਚੁੱਕੇ ਸਨ। ਘਰ ਤੋਂ ਦੋ ਦਿਨਾਂ ਤੋਂ ਬਦਬੂ ਆਉਣ ਦੀ ਗੁਆਂਢੀਆਂ ਦੀ ਸ਼ਿਕਾਇਤ ’ਤੇ ਮਹਾਲਕਸ਼ਮੀ ਦੀ ਮਾਂ ਤੇ ਵੱਡੀ ਭੈਣ ਉਸ ਦੇ ਘਰ ਪਹੁੰਚੇ ਤੇ ਇਹ ਭਿਆਨਕ ਦ੍ਰਿਸ਼ ਦੇਖ ਕੇ ਤਤਕਾਲ ਪੁਲਿਸ ਨੂੰ ਬੁਲਾਇਆ। ਪੁਲਿਸ ਦੇ ਮੁਤਾਬਕ ਫਰਿੱਜ ਚਾਲੂ ਹਾਲਤ ’ਚ ਸੀ, ਇਸ ਦੇ ਬਾਵਜੂਦ ਲਾਸ਼ ਬਹੁਤ ਡੀਕੰਪੋਜ਼ ਹੋ ਗਈ ਸੀ। ਇਸ ਲਈ ਹੱਤਿਆ ਕਰੀਬ ਇਕ ਪੰਦਰਵਾੜਾ ਪਹਿਲਾਂ ਹੋ ਚੁੱਕੀ ਸੀ।
ਪੁਲਿਸ ਨੇ ਬੰਗਾਲ ਦੇ ਇਕ ਵਿਅਕਤੀ ਦੀ ਪਛਾਣ ਮੁੱਖ ਸ਼ੱਕੀ ਦੇ ਤੌਰ ’ਤੇ ਕੀਤੀ ਹੈ, ਜਿਹੜਾ ਬੈਂਗਲੁਰੂ ’ਚ ਹੀ ਰਹਿ ਰਿਹਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਪੁਲਿਸ ਨੂੰ ਇਸ ਹੱਤਿਆਕਾਂਡ ਦੀ ਜਾਂਚ ਤੇਜ਼ ਨਾਲ ਕਰ ਕੇ ਛੇਤੀ ਹੱਤਿਆਰੇ ਨੂੰ ਫੜਨ ਦੇ ਨਿਰਦੇਸ਼ ਦਿੱਤੇ। ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਸੋਮਵਾਰ ਨੂੰ ਦਸਿਆ ਕਿ ਮੁੱਖ ਸ਼ੱਕੀ ਨੂੰ ਫੜਨ ਲਈ ਟ੍ਰੈਕਿੰਗ ਜਾਰੀ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਅੱਗੇ ਵਧੇਗੀ।
ਮਾਰੀ ਗਈ ਔਰਤ ਦੇ ਅਲੱਗ ਰਹਿ ਰਹੇ ਪਤੀ ਹੇਮੰਤ ਦਾਸ ਦੇ ਦੋਸ਼ਾਂ ’ਤੇ ਅਸ਼ਰਫ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਜਿਹੜਾ ਬੈਂਗਲੁਰੂ ਦੇ ਨੀਲਮਾਂਗਲਾ ’ਚ ਰਹਿੰਦਾ ਹੈ। ਪਤੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਤਿੰਨ ਹੋਰ ਲੋਕਾਂ ’ਤੇ ਸ਼ੱਕ ਪ੍ਰਗਟਾਇਆ ਹੈ। ਉਸ ਨੇ ਦੱਸਿਆ ਕਿ ਮਹਾਲਕਸ਼ਮੀ ਦਾ ਅਸ਼ਰਫ ਨਾਲ ਅਫੇਅਰ ਸੀ ਅਤੇ ਉਹ ਉਸ ਨਾਲ ਫਲੈਟ 'ਚ ਰਹਿੰਦਾ ਸੀ। ਪੁਲਿਸ ਨੇ ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕਰ ਕੇ ਛਡਿਆ। ਫਰਿੱਜ ਨੂੰ ਵੀ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਮਹਾਲਕਸ਼ਮੀ ਦੀਆਂ ਅਸਥੀਆਂ ਨੂੰ ਕੰਨਿਆਕੁਮਾਰੀ ’ਚ ਜਲ ਪ੍ਰਵਾਹ ਕੀਤਾ, ਤਾਂ ਜੋ ਦਰਦਨਾਕ ਮੌਤ ਪਾਉਣ ਵਾਲੀ ਪੀੜਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮਹਿਲਾ ਕਮਿਸ਼ਨ ਨੇ ਮਾਮਲੇ ਦਾ ਖ਼ੁਦ ਨੋਟਿਸ ਲੈਂਦੇ ਹੋਏ ਪੁਲਿਸ ਤੋਂ ਤਿੰਨ ਦਿਨਾਂ ’ਚ ਵਿਸਥਾਰਤ ਰਿਪੋਰਟ ਮੰਗੀ ਹੈ।
Ashraf A Resident Of Bengal Was Arrested In The Case Of 59 Pieces Of Mahalakshmi In A House In Bengaluru
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)