ਮੱਧ ਅੰਡੇਮਾਨ ਸਾਗਰ 'ਚ ਇਕ ਸੰਭਾਵੀ ਚੱਕਰਵਾਤ ਹੌਲੀ-ਹੌਲੀ ਆਪਣੀ ਤਾਕਤ ਵਧਾ ਰਿਹਾ ਹੈ। ਇਹ 23 ਅਕਤੂਬਰ ਨੂੰ ਚੱਕਰਵਾਤ 'ਚ ਬਦਲ ਜਾਵੇਗਾ। ਇਸ ਦੇ 24 ਅਕਤੂਬਰ ਨੂੰ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।ਇਸ ਦੇ ਅਸਰ ਨਾਲ 24 ਤੇ 25 ਅਕਤੂਬਰ ਨੂੰ ਓਡੀਸ਼ਾ 'ਚ ਭਾਰੀ ਬਾਰਿਸ਼ ਹੋਵੇਗੀ। ਜਦੋਂ ਇਹ ਚੱਕਰਵਾਤ ਤੱਟ ਨਾਲ ਟਕਰਾਏਗਾ ਤਾਂ ਸਮੁੰਦਰ 'ਚ ਹਵਾ ਦੀ ਰਫ਼ਤਾਰ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਆਈਐਮਡੀ ਦੇ ਡੀਜੀ ਮ੍ਰਿਤੁੰਜੇ ਮਹਾਪਾਤਰਾ ਨੇ ਇਹ ਜਾਣਕਾਰੀ ਦਿੱਤੀ ਹੈ। ਆਈਐਮਡੀ ਦੇ ਡੀਜੀ ਨੇ ਕਿਹਾ ਕਿ ਮੱਧ ਅੰਡੇਮਾਨ ਸਾਗਰ ਉੱਤੇ ਚੱਕਰਵਾਤੀ ਸਰਕੂਲੇਸ਼ਨ ਉੱਤਰੀ ਅੰਡੇਮਾਨ ਸਾਗਰ ਨੇੜੇ ਪੂਰਬੀ ਮੱਧ ਬੰਗਾਲ ਦੀ ਖਾੜੀ 'ਤੇ ਸਰਗਰਮ ਹੈ। ਇਹ ਸੋਮਵਾਰ ਨੂੰ ਘੱਟ ਦਬਾਅ ਵਾਲੇ ਖੇਤਰ 'ਚ ਬਦਲ ਜਾਵੇਗਾ। ਇਹ ਪੱਛਮ ਅਤੇ ਉੱਤਰ-ਪੱਛਮ ਵੱਲ ਵਧੇਗਾ ਤੇ 22 ਅਕਤੂਬਰ ਨੂੰ ਡੂੰਘੇ ਦਬਾਅ 'ਚ ਬਦਲ ਜਾਵੇਗਾ।
ਇਸ ਦੇ 23 ਅਕਤੂਬਰ ਨੂੰ ਪੂਰਬੀ ਮੱਧ ਬੰਗਾਲ ਦੀ ਖਾੜੀ 'ਤੇ ਚੱਕਰਵਾਤੀ ਚੱਕਰ 'ਚ ਬਦਲਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਉੱਤਰ-ਪੱਛਮ ਵੱਲ ਵਧੇਗਾ। ਇਹ 24 ਅਕਤੂਬਰ ਨੂੰ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟ ਨਾਲ ਟਕਰਾਏਗਾ। ਸੰਭਾਵੀ ਚੱਕਰਵਾਤ ਦੇ ਅਸਰ ਨਾਲ ਸੂਬੇ 'ਚ 23 ਅਕਤੂਬਰ ਤੋਂ ਬਾਰਿਸ਼ ਸ਼ੁਰੂ ਹੋ ਜਾਵੇਗੀ। ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਓਡੀਸ਼ਾ 'ਚ 24 ਤੇ 25 ਅਕਤੂਬਰ ਨੂੰ ਹੋਰ ਬਾਰਿਸ਼ ਹੋਵੇਗੀ। ਖਾਸ ਤੌਰ 'ਤੇ ਤੱਟਵਰਤੀ ਓਡੀਸ਼ਾ ਦੇ ਅੰਦਰਲੇ ਹਿੱਸੇ ਦੇ ਮੁਕਾਬਲੇ ਜ਼ਿਆਦਾ ਬਾਰਿਸ਼ ਹੋਵੇਗੀ IMD ਦੇ DG ਨੇ ਕਿਹਾ ਕਿ ਕੁਝ ਹੋਰ ਸਥਾਨਾਂ 'ਤੇ ਵੀ 30 ਸੈਂਟੀਮੀਟਰ ਤੋਂ ਜ਼ਿਆਦਾ ਬਾਰਿਸ਼ ਹੋ ਸਕਦੀ ਹੈ। ਸੰਭਾਵੀ ਚੱਕਰਵਾਤ ਦੇ ਅਸਰ ਕਾਰਨ ਸਮੁੰਦਰ ਅਸ਼ਾਂਤ ਰਹੇਗਾ। ਇਸ ਦੌਰਾਨ ਮਛੇਰਿਆਂ ਦੇ ਸਮੁੰਦਰ 'ਚ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਛੇਰਿਆਂ ਨੂੰ 21 ਅਕਤੂਬਰ ਤਕ ਅੰਡੇਮਾਨ ਸਾਗਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਮਛੇਰਿਆਂ ਨੂੰ 23 ਅਕਤੂਬਰ ਤਕ ਮੱਧ ਬੰਗਾਲ ਦੀ ਖਾੜੀ ਤੇ 25 ਅਕਤੂਬਰ ਤਕ ਉੱਤਰੀ ਬੰਗਾਲ ਦੀ ਖਾੜੀ 'ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਈਐਮਡੀ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਸਮੁੰਦਰ 'ਚ ਫਸੇ ਮਛੇਰੇ 21 ਤਰੀਕ ਤਕ ਵਾਪਸ ਪਰਤ ਆਉਣ। ਆਈਐਮਡੀ ਦੇ ਡੀਜੀ ਨੇ ਕਿਹਾ ਹੈ ਕਿ ਇਕ ਵਾਰ ਘੱਟ ਦਬਾਅ ਵਾਲਾ ਖੇਤਰ ਬਣਨ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਸੰਭਾਵਿਤ ਚੱਕਰਵਾਤ ਕਿੱਥੇ ਟਕਰਾਏਗਾ। ਆਈਐਮਡੀ ਦੇ ਡੀਜੀ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ, ਇਸ ਦੇ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।
The Wind Will Blow At A Speed Of 120 Km In Odisha The New Update Also Brought The Storm Read Where The Effect Will Be Seen
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)