ਵਿਗਿਆਨ ਦੇ ਯੁੱਗ ਵਿੱਚ ਵੀ ਭਾਰਤ ਅੰਦਰ ਧਰਮ ਦੇ ਨਾਂ ਉਪਰ ਅੰਧਵਿਸ਼ਵਾਸ਼ ਦਾ ਬੋਲਬਾਲਾ ਹੈ। ਜੇਕਰ ਇਸ ਬਾਰੇ ਕੁਝ ਬੋਲਦਾ ਹੈ ਤਾਂ ਉਸ ਦੀ ਖੈਰ ਨਹੀਂ। ਇਸ ਲਈ ਸਮਝਦਾਰ ਲੋਕ ਵੀ ਚੁੱਪ ਵਿੱਚ ਹੀ ਭਲੀ ਸਮਝਦੇ ਹਨ ਪਰ ਕਈ ਵਾਰ ਅਜਿਹੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਦੀ ਖੂਬ ਚਰਚਾ ਹੁੰਦੀ ਹੈ। ਹੁਣ ਅਜਿਹਾ ਹੀ ਮਾਮਲਾ ਵਰਿੰਦਾਵਨ ਦੇ ਮਸ਼ਹੂਰ ਬਾਂਕੇ ਬਿਹਾਰੀ ਮੰਦਰ ਦਾ ਹੈ। ਦਰਅਸਲ ਬਾਂਕੇ ਬਿਹਾਰੀ ਮੰਦਰ ਵਿਖੇ ਹਰ ਰੋਜ਼ ਕ੍ਰਿਸ਼ਨ ਦੇ ਭਗਤਾਂ ਦੀ ਆਮਦ ਹੁੰਦੀ ਹੈ। ਸ਼ਰਧਾਲੂ ਸ਼ਰਧਾ ਵਿੱਚ ਇੰਨੇ ਲੀਨ ਹੋ ਜਾਂਦੇ ਹਨ ਕਿ ਉਹ ਏਸੀ ਦੇ ਪਾਣੀ ਨੂੰ ਕ੍ਰਿਸ਼ਨ ਦੇ ਚਰਨਾਂ ਦਾ ਪਾਣੀ ਸਮਝ ਕੇ ਪੀ ਰਹੇ ਹਨ।
ਇੱਕ ਵਲੌਗਰ ਨੇ ਇਸ ਸੱਚਾਈ ਦਾ ਖੁਲਾਸਾ ਕੀਤਾ ਹੈ।ਦੱਸ ਦਈਏ ਕਿ ਇਸ ਸੱਚਾਈ ਨੂੰ ਉਜਾਗਰ ਕਰਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਬਾਂਕੇ ਬਿਹਾਰੀ ਮੰਦਰ ਦੀ ਬਾਹਰਲੀ ਕੰਧ 'ਤੇ ਹਾਥੀ ਦੇ ਮੂੰਹ ਦਾ ਡਿਜ਼ਾਈਨ ਬਣਿਆ ਹੋਇਆ ਹੈ ਤੇ ਉਸ ਦੇ ਮੂੰਹ 'ਚੋਂ ਪਾਣੀ ਨਿਕਲ ਰਿਹਾ ਹੈ। ਬਾਂਕੇ ਬਿਹਾਰੀ ਮੰਦਰ 'ਚ ਆਏ ਸ਼ਰਧਾਲੂ ਹਾਥੀ ਦੇ ਮੂੰਹ 'ਚੋਂ ਨਿਕਲਦੇ ਪਾਣੀ ਨੂੰ ਗਲਾਸ 'ਚ ਪਾ ਕੇ ਪੀ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਪਾਣੀ ਕ੍ਰਿਸ਼ਨ ਦੇ ਪੈਰਾਂ 'ਚੋਂ ਆ ਰਿਹਾ ਹੈ ਪਰ ਵਲੌਗਰ ਨੇ ਖੁਲਾਸਾ ਕੀਤਾ ਹੈ ਕਿ ਇਹ ਕ੍ਰਿਸ਼ਨਾ ਦੇ ਪੈਰਾਂ 'ਚੋਂ ਨਹੀਂ ਸਗੋਂ ਏਸੀ ਤੋਂ ਆ ਰਿਹਾ ਹੈ।
Ac Water Used To Come Out Of The Elephant s Mouth Devotees Kept Drinking It Thinking It Was Charnamrit
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)