ਦੁਨੀਆ ’ਚ ਜਿਹੜੇ ਹਾਲਾਤ ਬਣੇ ਹੋਏ ਹਨ, ਉਸ ਤੋਂ ਲੱਗਦਾ ਹੈ ਕਿ ਕਿਸੇ ਵੀ ਸਮੇਂ ਵਿਸ਼ਵ ’ਚ ਵੱਡੀ ਜੰਗ ਛਿੜ ਸਕਦੀ ਹੈ। ਇਹ ਅਜਿਹੀ ਜੰਗ ਹੋਵੇਗੀ, ਜਿਹੜੀ ਅਸੀਂ ਕਦੇ ਪਹਿਲਾਂ ਨਹੀਂ ਦੇਖੀ ਹੋਣੀ ਹੈ। ਇਹ ਪ੍ਰਗਟਾਵਾ ਸਮਾਜਿਕ ਕਾਰਕੁੰਨ ਤੇ ਲੇਖਕਾ ਅਰੁੰਧਤੀ ਰਾਏ ਨੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ’ਚ 33ਵੇਂ ਗ਼ਦਰੀ ਬਾਬਿਆ ਦੇ ਮੇਲੇ ਦੌਰਾਨ ਡਾ. ਪਰਮਿੰਦਰ ਵੱਲੋਂ ਮੌਜੂਦਾ ਸਮੇਂ ਚੱਲ ਰਹੀਆ ਜੰਗਾਂ ਦੇ ਸੰਦਰਭ ’ਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਥੋਪੀ ਜਾਣ ਵਾਲੀ ਇਸ ਜੰਗ ਨਾਲ ਮਹਿੰਗਾਈ ਸਿਖਰਾਂ ’ਤੇ ਪਹੁੰਚ ਜਾਵੇਗੀ ਅਤੇ ਸਾਡੀ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੀਆ ਕੀਮਤਾਂ ਵਧ ਜਾਣਗੀਆਂ। ਅਰੁੰਧਤੀ ਰਾਏ ਨੇ ਕਿਹਾ ਕਿ ਇਸ ਜੰਗ ’ਚ ਅਸੀਂ ਕਿਸੇ ਪਾਸੇ ਰਹਿਣਾ ਹੈ, ਇਹ ਫੈਸਲਾ ਕਰਨਾ ਪਵੇਗਾ ਕਿਉਂਕਿ ਸਾਡਾ ਦੇਸ਼ ਇਸ ਵੇਲੇ ਦੋਵਾਂ ਧਿਰਾਂ ਨਾਲ ਹੀ ਚੱਲ ਰਿਹਾ ਹੈ। ਮੌਜੂਦਾ ਸਮੇਂ ਚੱਲ ਰਹੀਆ ਜੰਗਾਂ ’ਚ ਅਮਰੀਕਾ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਅਮਰੀਕਾ ਉਦੋਂ ਹੀ ਜੰਗ ਛੇੜਦਾ ਹੈ, ਜਦੋਂ ਉਸ ਨੂੰ ਲੱਗਦਾ ਹੈ ਕਿ ਉਸ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਹੈ। ਮੌਜੂਦਾ ਸਮੇਂ ਵੀ ਅਮਰੀਕਾ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ।
ਜੰਗ ਹੋਣ ਜਾਂ ਨਾ ਹੋਣ ਬਾਰੇ ਸਾਡੇ ਦੇਸ਼ ਦੀ ਸਰਕਾਰ ਤੇ ਲੋਕ ਵੱਖ-ਵੱਖ ਮਤ ਦੇ ਹਨ। ਸਾਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਅਸੀਂ ਕਿਸੇ ਪਾਸੇ ਖੜ੍ਹਨਾ ਹੈ। ਜੇਕਰ ਵਿਰੋਧੀ ਦੇਸ਼ਾਂ ਖ਼ਿਲਾਫ਼ ਅਮਰੀਕਾ ਜੰਗ ਛੇੜਦਾ ਹੈ ਤਾਂ ਅਜਿਹਾ ਨਹੀਂ ਹੈ ਕਿ ਉਹ ਡਰ ਕੇ ਬੈਠ ਜਾਣਗੇ ਬਲਕਿ ਉਹ ਵੀ ਡੱਟ ਕੇ ਟਾਕਰਾ ਕਰਨ ਲਈ ਜੰਗ ’ਚ ਕੁੱਦ ਪੈਣਗੇ। ਅਮਰੀਕਾ ਨੇ ਹੁਣ ਤਕ ਜਿੰਨੇ ਵੀ ਦੇਸ਼ਾਂ ਨਾਲ ਜੰਗ ਕੀਤੀ ਹੈ, ਉਹ ਕਿਸੇ ਕੋਲੋਂ ਵੀ ਨਹੀਂ ਜਿੱਤ ਸਕਿਆ। ਉਹ ਬੰਬ ਸੁੱਟ ਸਕਦਾ ਹੈ ਪਰ ਕਿਸੇ ਦੇਸ਼ ਨੂੰ ਹਰਾ ਨਹੀਂ ਸਕਦਾ।
ਸਰਕਾਰ ਦੇ ਜ਼ੁਲਮਾਂ ਖ਼ਿਲਾਫ਼ ਖੜ੍ਹੇ ਹੋਣ ਦੇ ਸਵਾਲ ’ਤੇ ਸਮਾਜਿਕ ਕਾਰਕੁੰਨ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਆਪੋ-ਆਪਣੇ ਮੁਫਾਦਾਂ ਲਈ ਲੜਨ ਦੀ ਬਜਾਏ ਦੂਜਿਆਂ ਉਪਰ ਹੋਣ ਵਾਲੇ ਜ਼ੁਲਮ ਖ਼ਿਲਾਫ਼ ਖੜ੍ਹੇ ਹੋਣਾ ਪਵੇਗਾ। ਫਲਸਤੀਨ ਦੇ ਲੋਕਾਂ ਲਈ ਕੋਈ ਵਿਰੋਧ ਨਹੀਂ ਕਰ ਰਿਹਾ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਹਾਲਾਂਕਿ ਉਹ ਲੋਕ ਪਹਿਲੀ ਵਿਸ਼ਵ ਜੰਗ ਤੋਂ ਲੈ ਕੇ ਇਜ਼ਰਾਈਲ ਖ਼ਿਲਾਫ਼ ਸ਼ੁਰੂ ਕੀਤੇ ਵਿਰੋਧ ਲਈ ਹਮੇਸ਼ਾ ਖੜ੍ਹੇ ਹਨ। ਗਾਜ਼ਾ ਪੱਟੀ ਨੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦਾ ਦੋਗਲਾਪਣ ਜੱਗ ਜ਼ਾਹਰ ਕਰ ਦਿੱਤਾ ਹੈ।
ਦੇਸ਼ ’ਚ ਫਿਰਕਾਪ੍ਰਸਤੀ ਫੈਲਾਏ ਜਾਣ ਬਾਰੇ ਪੁੱਛੇ ਸਵਾਲ ’ਚ ਅਰੁੰਧਤੀ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਇਹ ਸਿਰਫ ਭਾਜਪਾ ਤੇ ਆਰਐੱਸਐੱਸ ਨੇ ਹੀ ਕੀਤਾ ਹੈ ਬਲਕਿ ਕਾਂਗਰਸ ਨੇ ਵੀ ਆਪਣੇ ਰਾਜ ਦੌਰਾਨ ਹਿੰਦੂਵਾਦ ਪੱਖੀ ਤੇ ਮਾਓਵਾਦ ਵਿਰੋਧੀ ਨੀਤੀਆਂ ਅਪਣਾਈਆਂ ਸਨ। ਫਰਕ ਸਿਰਫ਼ ਏਨਾ ਸੀ ਕਿ ਕਾਂਗਰਸ ਅੰਦਰਖਾਤੇ ਕੰਮ ਕਰਦੀ ਸੀ ਪਰ ਭਾਜਪਾ ਖੁੱਲ੍ਹ ਕੇ ਇਸ ਦਾ ਪ੍ਰਚਾਰ ਕਰਦੀ ਹੈ। ਸੰਪਰਦਾਇਕਤਾ ਅੱਜ ਫਿਲਮਾਂ, ਸੀਰੀਅਲਾਂ, ਵਟਸਐਪ ਤੇ ਇੰਟਰਨੈੱਟ ’ਤੇ ਵੱਡੇ ਜ਼ੋਰਾਂ ਨਾਲ ਫੈਲਾਈ ਜਾ ਰਹੀ ਹੈ। ਉਹ ਹਿੰਦੂਆਂ, ਦਲਿਤਾਂ ਤੇ ਮੁਸਲਮਾਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਚਾਹੁੰਦੀਆਂ। ਸਾਰੇ ਵੱਖ-ਵੱਖ ਆਪਣੀ ਗੱਲ ਕਰਨ ਤੇ ਸਾਰੇ ਇਕ-ਦੂਜੇ ਲਈ ਨਾ ਖੜ੍ਹੇ ਹੋਣ। ਫਲਸਤੀਨ ’ਚ ਹੋ ਰਹੇ ਮਨੁੱਖੀ ਅਧਿਕਾਰ ਦੇ ਘਾਣ ’ਤੇ ਸਾਡੇ ਦੇਸ਼ ਅੰਦਰ ਲੋਕ ਚੁੱਪ ਹਨ। ਸਰਕਾਰ ਵੀ ਖਾਮੋਸ਼ ਹਨ ਤੇ ਜਨਤਾ ਵੀ ਖਾਮੋਸ਼ ਹੈ ਜੋ ਕਿ ਬਹੁਤ ਹੀ ਮਾੜਾ ਰੁਝਾਨ ਹੈ ਕਿਉਂਕਿ ਜਦੋਂ ਸਾਡੀ ਵਾਰੀ ਆਵੇਗੀ ਤਾਂ ਦੂਜੇ ਲੋਕ ਵੀ ਨਹੀਂ ਸਾਡੇ ਹੱਕ ’ਚ ਨਹੀਂ ਆਉਣਗੇ।
A big war can break out in the world at any time which will have terrible consequences arundhati roy
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)