ਨੋਇਡਾ ਦੇ ਗੋਲਫ ਕੋਰਸ ਮੈਟਰੋ ਸਟੇਸ਼ਨ 'ਤੇ ਇੱਕ ਨੌਜਵਾਨ ਕੁੜੀ ਨੇ ਮੈਟਰੋ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਹ ਨੌਜਵਾਨ ਨਾਲ ਮੈਟਰੋ ਸਟੇਸ਼ਨ ਆਈ ਸੀ।ਮ੍ਰਿਤਕ ਲੜਕੀ ਦੀ ਪਛਾਣ 25 ਸਾਲਾ ਸਿੰਮੀ ਵਜੋਂ ਹੋਈ ਹੈ। ਉਹ ਨੋਇਡਾ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਨੋਇਡਾ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਸੈਕਟਰ 39 ਪੁਲਿਸ ਸਟੇਸ਼ਨ ਅਧੀਨ ਆਉਂਦੇ ਗੋਲਫ ਕੋਰਸ ਮੈਟਰੋ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਦੇ ਸਾਹਮਣੇ ਇੱਕ ਲੜਕੀ ਨੇ ਮੈਟਰੋ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। 25 ਸਾਲਾ ਲੜਕੀ ਦੀ ਪਛਾਣ ਸਿੰਮੀ ਵਜੋਂ ਹੋਈ ਹੈ, ਜੋ ਰਾਜੀਵ ਰੰਜਨ ਦੀ ਧੀ ਹੈ। ਉਹ ਸਲਾਰਪੁਰ ਪੁਲਿਸ ਸਟੇਸ਼ਨ ਸੈਕਟਰ 39 ਦੀ ਰਹਿਣ ਵਾਲੀ ਸੀ।
ਪੁਲਿਸ ਅਨੁਸਾਰ ਲੜਕੀ ਦੀ ਖੁਦਕੁਸ਼ੀ ਦੀ ਸੂਚਨਾ ਮਿਲਣ 'ਤੇ ਸੈਕਟਰ 39 ਥਾਣਾ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੰਚਾਇਤਨਾਮਾ ਭਰਨ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Girl Commits Suicide By Jumping In Front Of Metro Know The Whole Matter
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)