ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਤੋਂ ਏਰਨਾਕੁਲਮ ਜਾ ਰਹੀ ਮੰਗਲਾ ਐਕਸਪ੍ਰੈਸ ਵਿੱਚ ਸ਼ੁੱਕਰਵਾਰ ਦੇਰ ਰਾਤ ਕਰੀਬ 30 ਸਕੂਲੀ ਬੱਚਿਆਂ ਦੀ ਅਚਾਨਕ ਸਿਹਤ ਵਿਗੜ ਗਈ। ਬੱਚਿਆਂ ਨੇ ਉਲਟੀਆਂ, ਦਸਤ ਅਤੇ ਬੁਖਾਰ ਦੀ ਸ਼ਿਕਾਇਤ ਕੀਤੀ, ਜਦਕਿ ਪੰਜ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਗਈ। ਘਟਨਾ ਤੋਂ ਬਾਅਦ ਟ੍ਰੇਨ ਨੂੰ ਕਰੀਬ 50 ਮਿੰਟ ਲਈ ਖੰਡਵਾ ਸਟੇਸ਼ਨ ’ਤੇ ਰੋਕ ਕੇ ਬੱਚਿਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ।
ਜਾਣਕਾਰੀ ਮੁਤਾਬਕ ਟ੍ਰੇਨ ਨੰਬਰ 12618 ਮੰਗਲਾ ਐਕਸਪ੍ਰੈਸ ਵਿੱਚ ਹੈਪੀ ਕਾਨਵੈਂਟ ਸਕੂਲ, ਤ੍ਰਿਚੁਰ ਦੇ 30 ਵਿਦਿਆਰਥੀ ਦਿੱਲੀ ਤੋਂ ਵਿਦਿਅਕ ਦੌਰੇ ਤੋਂ ਬਾਅਦ ਵਾਪਸ ਪਰਤ ਰਹੇ ਸਨ। ਦੱਸਿਆ ਗਿਆ ਕਿ ਬੱਚਿਆਂ ਨੇ ਦੁਪਹਿਰ ਨੂੰ ਟ੍ਰੇਨ ਦੀ ਪੈਂਟਰੀ ਕਾਰ ਤੋਂ ਖਾਣਾ ਖਾਧਾ ਸੀ ਅਤੇ ਕਰੀਬ ਚਾਰ ਘੰਟਿਆਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ।
ਸੂਚਨਾ ਮਿਲਣ ’ਤੇ ਰੇਲਵੇ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਖੰਡਵਾ ਸਟੇਸ਼ਨ ’ਤੇ ਪਹੁੰਚੀਆਂ ਅਤੇ ਬੱਚਿਆਂ ਦੀ ਜਾਂਚ ਕਰਕੇ ਮੁੱਢਲੀ ਸਹਾਇਤਾ ਤੇ ਦਵਾਈਆਂ ਦਿੱਤੀਆਂ। ਇਲਾਜ ਤੋਂ ਬਾਅਦ ਬੱਚਿਆਂ ਦੀ ਹਾਲਤ ਵਿੱਚ ਸੁਧਾਰ ਹੋਇਆ ਅਤੇ ਉਨ੍ਹਾਂ ਨੂੰ ਯਾਤਰਾ ਜਾਰੀ ਰੱਖਣ ਦਿੱਤੀ ਗਈ। ਇੱਕ ਰੇਲਵੇ ਡਾਕਟਰ ਵੀ ਬੱਚਿਆਂ ਦੇ ਨਾਲ ਭੁਸਾਵਲ ਤੱਕ ਗਿਆ।
ਮੁੱਢਲੇ ਤੌਰ ’ਤੇ ਬੱਚਿਆਂ ਦੇ ਫੂਡ ਪੋਇਜ਼ਨਿੰਗ ਦਾ ਸ਼ਿਕਾਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਬਿਮਾਰੀ ਦਾ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਘਟਨਾ ਨੇ ਟ੍ਰੇਨ ਦੀ ਪੈਂਟਰੀ ਕਾਰ ਵਿੱਚ ਮਿਲਣ ਵਾਲੇ ਖਾਣੇ ਦੀ ਗੁਣਵੱਤਾ ਅਤੇ ਸਫਾਈ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਦੇਖਣਾ ਹੋਵੇਗਾ ਕਿ ਰੇਲਵੇ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਖਾਣੇ ਦੀ ਗੁਣਵੱਤਾ ਸਬੰਧੀ ਕੀ ਕਾਰਵਾਈ ਕੀਤੀ ਜਾਂਦੀ ਹੈ।
30 School Children Fall Ill On Mangala Express Condition Of 5 Is Serious
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)