ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਇਥੇ ਸੈਕਟਰ 5 ਸਥਿਤ ਸਰਕਾਰੀ ਕੋਠੀ ਨੰਬਰ 33 ਨੂੰ ਖਾਲੀ ਕਰਵਾਉਣ ਗਈ ਚੰਡੀਗੜ੍ਹ ਪ੍ਰਸ਼ਾਸਨ ਦੀ ਟੀਮ ਨੂੰ ਬੇਰੰਤ ਪਰਤਣਾ ਪਿਆ ਹੈ। ਇਸ ਕੋਠੀ ਵਿਚ ਬੇਅੰਤ ਸਿੰਘ ਦੇ ਪੁੱਤਰ ਸਾਬਕਾ ਮੰਤਰੀ ਤੇਜ ਪ੍ਰਕਾਸ਼ ਰਹਿੰਦੇ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਅਸਿਸਟੈਂਟ ਅਸਟੇਟ ਅਫਸਰ ਸਨਯਮ ਗਰਗ ਜਿਹਨਾਂ ਕੋਲ ਐਸ ਡੀ ਐਮ ਸੈਂਟਰਲ ਦਾ ਚਾਰਜ ਹੈ, ਦੇ ਹੁਕਮਾਂ ਤੇ ਅਸਟੇਟ ਦਫਤਰ ਦੇ ਐਨਫੋਰਸਮੈਂਟ ਵਿੰਗ ਦੀ ਟੀਮ 8 ਫਰਵਰੀ ਦੀ ਸ਼ਾਮਲ ਨੂੰ ਕੋਠੀ ਖਾਲੀ ਕਰਵਾਉਣ ਗਈ ਸੀ। ਜਦੋਂ ਟੀਮ ਕੋਠੀ ਤੇ ਪਹੁੰਚੀ ਤਾਂ ਉਥੇ ਤਾਇਨਾਤ ਸੁਰੱਖਿਆ ਅਮਲੇ ਨੇ ਕਾਰਵਾਈ ਦਾ ਵਿਰੋਧ ਕੀਤਾ। ਪਿਛਲੇ ਸਾਲ ਐਸ ਡੀ ਐਮ ਸੈਂਟਰਲ ਨੇ ਕੋਠੀ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਕਿਉਂਕਿ ਕੋਠੀ ਵਿਚ ਰਹਿਣ ਵਾਲੇ ਕੋਠੀ ਖਾਲੀ ਨਹੀਂ ਕਰ ਰਹੇ, ਹਿਸ ਲਈ ਐਨਫੋਰਸਮੈਂਟ ਵਿੰਗ ਨੂੰ ਕੋਠੀ ਖਾਲੀ ਕਰਵਾਉਣ ਦੇ ਹੁਕਮ ਲਾਗੂ ਕਰਨ ਦੀ ਹਦਾਇਤਕੀਤੀ ਗਈ ਹੈ। ਇਸ ਦੌਰਾਨ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਬੇਅੰਤ ਸਿੰਘ ਦਾ ਪਰਿਵਾਰ ਇਹ ਕੋਠੀ ਖਾਲੀ ਕਰੇ। ਇਸ ਮਾਮਲੇ ਵਿਚ ਉਸ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਹਿਯੋਗ ਦਿੱਤੇ ਜਾਣ ਦੀ ਸੰਭਾਵਨਾ ਹੈ।
The Team That Went To Vacate The Late Chief Minister Beant Singh s House Returned Unscathed
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)