ਲੁਧਿਆਣਾ ਦਿਹਾਤੀ ਦੇ ਯੁਵਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਨੇ ਇੰਚਾਰਜ ਤੇ ਸਰਕਲ ਇੰਚਾਰਜ ਕੀਤੇ ਨਿਯੁਕਤ

15/02/2023 | Public Times Bureau | Ludhiana

ਭਾਰਤੀ ਜਨਤਾ ਪਾਰਟੀ ਲੁਧਿਆਣਾ ਦਿਹਾਤੀ ਦੇ ਯੁਵਾ ਪ੍ਰਧਾਨ ਸ ਗਗਨਦੀਪ ਸਿੰਘ ਸਨੀ ਕੈਂਥ ਦੀ ਅਗਵਾਈ ਵਿੱਚ ਸਰਕਾਰ ਹਾਊਸ ਵਿਖੇ ਇੱਕ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਗਗਨਦੀਪ ਸਿੰਘ ਸਨੀ ਕੈਂਥ ਵੱਲੋਂ 2 ਵਿਧਾਨ ਸਭਾ ਹਲਕਾ ਗਿੱਲ ਅਤੇ ਸਾਹਨੇਵਾਲ ਦੇ ਇੰਚਾਰਜ ਅਤੇ ਸਰਕਲਾਂ ਦੇ ਇੰਚਾਰਜ ਨਿਯੁਕਤ ਕੀਤੇ ਗਏ।ਜਿਸ ਵਿੱਚ ਸ਼ਿਵਮ ਸਿੰਗਲਾ ਨੂੰ ਵਿਧਾਨ ਸਭਾ ਸਾਹਨੇਵਾਲ ਹਰਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਗਿੱਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ।ਇਸ ਤਰ੍ਹਾਂ ਸ਼ਿਵਮ ਮਿਸ਼ਰਾ ( ਅਭੀ ) ਨੂੰ ਸਰਕਲ ਸਾਹਨੇਵਾਲ, ਤੂਫ਼ਾਨੀ ਰੋਏ ਨੂੰ ਸਰਕਲ ਗਿੱਲ,ਵਿਨੈ ਕੁਮਾਰ ਨੂੰ ਸਰਕਲ ਭੈਣੀ ਸਾਹਿਬ,ਵਿਕਾਸ ਕੁਮਾਰ ਜਮਾਲਪੁਰ ਨੂੰ ਸਰਕਲ ਬੂਥਗੜ੍ਹ,ਅਵਤਾਰ ਸਿੰਘ ਤਲਵੰਡੀ ਨੂੰ ਸਰਕਲ ਭੱਟੀਆਂ ਬੇਟ, ਜਸਵੰਤ ਸਿੰਘ ਨੂੰ ਸਰਕਲ ਪ੍ਰਤਾਪ ਸਿੰਘ ਵਾਲਾ,ਹਰਜੀਤ ਸਿੰਘ ਨਿੱਕਾ ਨੂੰ ਸਰਕਲ ਖਾਨਪੁਰ, ਭੁਪਿੰਦਰ ਸਿੰਘ ਨੂੰ ਸਰਕਲ ਫ਼ੁੱਲਾਂਵਾਲ,ਜਸਤਿੰਦਰ ਸਿੰਘ ਮਾਂਗਟ ਨੂੰ ਸਰਕਲ ਕਿਲਾ ਰਾਏਪੁਰ,ਭੀਸ਼ਮ ਢੱਲ ( ਅੰਕੁਸ਼ ) ਨੂੰ ਸਰਕਲ ਭਾਮੀਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ।ਇਸ ਮੌਕੇ ਸਾਰਿਆ ਨੇ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਜੋਂ ਜਿੰਮੇਵਾਰੀ ਸੌਪੀ ਗਈ ਹੈ ਉਹਨਾਂ ਨੂੰ ਤਹੇ ਦਿਲ ਨਾਲ ਨਿਭਾਇਆ ਜਾਏਗਾ।ਇਸ ਮੌਕੇ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਬਚੀ। ਹਰ ਰੋਜ਼ ਕਤਲ, ਡਾਕੇ ਅਤੇ ਲੁੱਟ-ਖਸੁੱਟ ਹੋ ਰਹੀ ਹੈ। ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੇ ਆਪ ਨੂੰ ਬਹੁਮਤ ਨਾਲ ਜਿੱਤ ਦਿਵਾਈ, ਪਰ ਜਿੱਤ ਤੋਂ ਬਾਅਦ ਇਹ ਸਰਕਾਰ ਕੁੰਭਕਰਨ ਵਾਂਗ ਸੁੱਤੀ ਪਈ ਹੈ। ਹੁਣ ਲੋਕਾਂ ਦੀ ਅਗਲੀ ਉਮੀਦ ਭਾਜਪਾ ਤੋਂ ਹੀ ਹੈ।ਮੀਟਿੰਗ ਵਿੱਚ ਯੁਵਾ ਸਰਕਲ ਕਿੱਲਾ ਰਾਈਪੁਰ ਦੇ ਪ੍ਰਧਾਨ ਦਵਿੰਦਰ ਸਿੰਘ,ਪਰਤਾਪ ਸਿੰਘ ਵਾਲਾ ਤੋਂ ਹਰਿਤਵਿਕ ਸ਼ਰਮਾ,ਭਾਮੀਆਂ ਦੇ ਸਰਕਲ ਪ੍ਰਧਾਨ ਸੰਜੀਵ ਚੋਬੇ,ਸਰਕਲ ਫੁੱਲਾਂਵਾਲ ਦੇ ਪ੍ਰਧਾਨ ਪਰਦੀਪ ਸਿੰਘ ਥਰੀਕੇ ਵਿਸ਼ੇਸ਼ ਤੌਰ ਤੇ ਹਾਜਰ ਹੋਏ।

Ludhiana Rural Youth President Gagandeep Singh Sunny Kainth Appointed In charge And Circle In charge


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App