ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤ ਉਦੇਵੀਰ ਸਿੰਘ ਰੰਧਾਵਾ ਤੇ ਗੰਭੀਰ ਦੋਸ਼ ਲੱਗੇ ਹਨ I ਉਦੇਵੀਰ ਤੇ ਦੋਸ਼ ਹੈ ਕਿ ਉਸਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਉਸਨੂੰ ਕਿਡਨੇਪ ਕਰਕੇ ਲੈ ਗਏ I ਇਸ ਝਗੜੇ ਦੌਰਾਨ ਉਦੇਵੀਰ ਦੇ ਨਾਲ ਸਰਕਾਰੀ ਸੁਰੱਖਿਆ ਕਰਮੀਆਂ ਤੇ ਵੀ ਕੁੱਟਮਾਰ ਕਰਨ ਦਾ ਦੋਸ਼ ਹੈ I ਝਗੜੇ ਵਿੱਚ ਜ਼ਖਮੀ ਹੋਏ ਨੌਜਵਾਨ ਨਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਦੇ 17 ਚ ਇੱਕ ਹੋਟਲ ਚ ਖਾਣਾ ਖਾਨ ਆਇਆ ਸੀ I ਜਦੋ ਉਹ ਬਾਥਰੂਮ ਵਿੱਚ ਗਿਆ ਤਾ ਉੱਠੇ ਸੁਖਜਿੰਦਰ ਰੰਧਾਵਾ ਦਾ ਪੁੱਤ ਉਦੇਵੀਰ ਵੀ ਆ ਗਿਆ I ਗਿੱਲ ਨੇ ਦੋਸ਼ ਲਾਇਆ ਕਿ ਉਦੇਵੀਰ ਨੇ ਉਸਨੂੰ ਧੱਕਾ ਮਾਰੀਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ I ਦੋਨਾਂ ਦਾ ਪੁਰਾਣ ਝਗੜਾ ਚਲਦਾ ਆ ਰਿਹਾ ਹੈ I ਗਿੱਲ ਨੇ ਦੋਸ਼ ਲਾਇਆ ਕਿ ਉਦੇਵੀਰ ਨੇ ਆਪਣੇ ਰਿਸ਼ਤੇਦਾਰ ਤੇ ਦੋਸਤ ਵੀ ਸੱਦ ਲਾਏ ਜਿਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ I ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੈ I ਜਦੋ ਗਿੱਲ ਉਥੋਂ ਭੱਜਣ ਲੱਗਾ ਤਾਂ ਉਦੇਵੀਰ ਨੇ ਗਿੱਲ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਉਸਦੀ ਕੁੱਟਮਾਰ ਵੀ ਕੀਤੀ I ਗਿੱਲ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਦੇਵੀਰ ਦੇ ਨਾਲ ਗਨਮੈਨ ਵੀ ਸਨ ਅਤੇ ਓਹਨਾ ਨੇ ਵੀ ਉਸ ਨਾਲ ਕੁੱਟਮਾਰ ਕੀਤੀ I ਗਿੱਲ ਨੇ ਦੱਸਿਆ ਕਿ ਜਦੋ ਉਹ ਸੈਕਟਰ 17 ਦੇ ਠਾਣੇ ਦਰਖ਼ਾਸਤ ਦੇਣ ਗਿਆ ਤਾਂ ਓਥੇ ਪਹਿਲਾਂ ਹੀ ਸੁਖਜਿੰਦਰ ਸਿੰਘ ਰੰਧਾਵਾ ਮੌਜੂਦ ਸੀ ਅਤੇ ਉਹਨਾਂ ਨੇ ਪੁਲਿਸ ਨੂੰ ਕੋਈ ਕਾਰਵਾਈ ਕਰਨ ਤੋਂ ਰੋਕ ਦਿੱਤਾ ਸੀ I
Former Home Minister Sukhjinder Randhawa s Son Accused Of Quarreling And Kidnapping
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)